1
ਯੋਹਨ 8:12
ਪੰਜਾਬੀ ਮੌਜੂਦਾ ਤਰਜਮਾ
ਯਿਸ਼ੂ ਨੇ ਇੱਕ ਵਾਰ ਫਿਰ ਲੋਕਾਂ ਨੂੰ ਕਿਹਾ, “ਮੈਂ ਜਗਤ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਪਿੱਛੇ ਆਉਂਦਾ ਹੈ ਉਹ ਕਦੀ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
Compare
Explore ਯੋਹਨ 8:12
2
ਯੋਹਨ 8:32
ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰ ਦੇਵੇਗਾ।”
Explore ਯੋਹਨ 8:32
3
ਯੋਹਨ 8:31
ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਸੀ ਕਿਹਾ, “ਜੇ ਤੁਸੀਂ ਮੇਰੀ ਸਿੱਖਿਆ ਨੂੰ ਮੰਨੋਂਗੇ, ਤਾਂ ਤੁਸੀਂ ਸੱਚ-ਮੁੱਚ ਮੇਰੇ ਚੇਲੇ ਹੋ।
Explore ਯੋਹਨ 8:31
4
ਯੋਹਨ 8:36
ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਅਜ਼ਾਦ ਹੋ ਜਾਵੋਂਗੇ।
Explore ਯੋਹਨ 8:36
5
ਯੋਹਨ 8:7
ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸਨੂੰ ਪਹਿਲਾਂ ਪੱਥਰ ਮਾਰੇ।”
Explore ਯੋਹਨ 8:7
6
ਯੋਹਨ 8:34
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਵਿਅਕਤੀ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।
Explore ਯੋਹਨ 8:34
7
ਯੋਹਨ 8:10-11
ਯਿਸ਼ੂ ਨੇ ਸਿੱਧਾ ਹੋ ਕੇ ਉਸ ਔਰਤ ਨੂੰ ਪੁੱਛਿਆ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?” ਔਰਤ ਨੇ ਕਿਹਾ, “ਕਿਸੇ ਨੇ ਵੀ ਨਹੀਂ ਸ਼੍ਰੀਮਾਨ ਜੀ।” ਯਿਸ਼ੂ ਨੇ ਆਖਿਆ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਵਾਂਗਾ। “ਹੁਣ ਜਾਂ ਅਤੇ ਫਿਰ ਪਾਪ ਨਾ ਕਰੀ।”
Explore ਯੋਹਨ 8:10-11
Home
Bible
Plans
Videos