ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”