1
ਯੂਹੰਨਾ 16:33
Punjabi Standard Bible
ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ। ਇਸ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”
Compare
Explore ਯੂਹੰਨਾ 16:33
2
ਯੂਹੰਨਾ 16:13
ਪਰ ਜਦੋਂ ਉਹ ਅਰਥਾਤ ਸਚਾਈ ਦਾ ਆਤਮਾ ਆਵੇਗਾ ਤਾਂ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂਕਿ ਉਹ ਆਪਣੇ ਵੱਲੋਂ ਕੁਝ ਨਾ ਬੋਲੇਗਾ, ਪਰ ਜੋ ਕੁਝ ਸੁਣੇਗਾ ਉਹੀ ਬੋਲੇਗਾ ਅਤੇ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ।
Explore ਯੂਹੰਨਾ 16:13
3
ਯੂਹੰਨਾ 16:24
ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ; ਮੰਗੋ ਤਾਂ ਤੁਸੀਂ ਪਾਓਗੇ ਤਾਂਕਿ ਤੁਹਾਡਾ ਅਨੰਦ ਪੂਰਾ ਹੋਵੇ।
Explore ਯੂਹੰਨਾ 16:24
4
ਯੂਹੰਨਾ 16:7-8
ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ। ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ। ਉਹ ਆ ਕੇ ਸੰਸਾਰ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ।
Explore ਯੂਹੰਨਾ 16:7-8
5
ਯੂਹੰਨਾ 16:22-23
ਇਸੇ ਤਰ੍ਹਾਂ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਮਿਲਾਂਗਾ ਅਤੇ ਤੁਹਾਡਾ ਦਿਲ ਅਨੰਦ ਹੋ ਜਾਵੇਗਾ ਅਤੇ ਕੋਈ ਤੁਹਾਡਾ ਅਨੰਦ ਤੁਹਾਡੇ ਕੋਲੋਂ ਖੋਹ ਨਾ ਸਕੇਗਾ। “ਉਸ ਦਿਨ ਤੁਸੀਂ ਮੈਨੂੰ ਕੁਝ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ।
Explore ਯੂਹੰਨਾ 16:22-23
6
ਯੂਹੰਨਾ 16:20
ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ, ਪਰ ਸੰਸਾਰ ਅਨੰਦ ਕਰੇਗਾ; ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ।
Explore ਯੂਹੰਨਾ 16:20
Home
Bible
Plans
Videos