1
ਲੂਕਾ 23:34
Punjabi Standard Bible
ਤਦ ਯਿਸੂ ਨੇ ਕਿਹਾ,“ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਉਨ੍ਹਾਂ ਨੇ ਪਰਚੀਆਂ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ
Compare
Explore ਲੂਕਾ 23:34
2
ਲੂਕਾ 23:43
ਯਿਸੂ ਨੇ ਉਸ ਨੂੰ ਕਿਹਾ,“ਮੈਂ ਤੈਨੂੰ ਸੱਚ ਕਹਿੰਦਾ ਹਾਂ, ਤੂੰ ਅੱਜ ਹੀ ਮੇਰੇ ਨਾਲ ਫ਼ਿਰਦੌਸ ਵਿੱਚ ਹੋਵੇਂਗਾ।”
Explore ਲੂਕਾ 23:43
3
ਲੂਕਾ 23:42
ਫਿਰ ਉਸ ਨੇ ਕਿਹਾ, “ਹੇ ਯਿਸੂ, ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਯਾਦ ਕਰੀਂ।”
Explore ਲੂਕਾ 23:42
4
ਲੂਕਾ 23:46
ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ!” ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ।
Explore ਲੂਕਾ 23:46
5
ਲੂਕਾ 23:33
ਅਤੇ ਜਦੋਂ ਉਹ ਖੋਪੜੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਉੱਥੇ ਯਿਸੂ ਨੂੰ ਅਤੇ ਅਪਰਾਧੀਆਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ।
Explore ਲੂਕਾ 23:33
6
ਲੂਕਾ 23:44-45
ਇਹ ਲਗਭਗ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ ਅਤੇ ਸੂਰਜ ਦਾ ਪਰਕਾਸ਼ ਜਾਂਦਾ ਰਿਹਾ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ।
Explore ਲੂਕਾ 23:44-45
7
ਲੂਕਾ 23:47
ਜਦੋਂ ਸੂਬੇਦਾਰ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ, “ਸੱਚਮੁੱਚ, ਇਹ ਮਨੁੱਖ ਧਰਮੀ ਸੀ।”
Explore ਲੂਕਾ 23:47
Home
Bible
Plans
Videos