ਜਿਵੇਂ ਕਿ ਯਸਾਯਾਹ ਨਬੀ ਦੇ ਵਚਨਾਂ ਦੀ ਪੁਸਤਕ ਵਿੱਚ ਲਿਖਿਆ ਹੈ:
ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼,
“ਪ੍ਰਭੂ ਦਾ ਰਾਹ ਤਿਆਰ ਕਰੋ,
ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।
ਹਰੇਕ ਘਾਟੀ ਭਰ ਦਿੱਤੀ ਜਾਵੇਗੀ
ਅਤੇ ਹਰੇਕ ਪਹਾੜ ਅਤੇ ਹਰੇਕ ਪਹਾੜੀ
ਪੱਧਰੀ ਕੀਤੀ ਜਾਵੇਗੀ।
ਵਿੰਗੇ ਟੇਢੇ ਰਾਹ ਸਿੱਧੇ
ਅਤੇ ਉੱਚੇ ਨੀਵੇਂ ਰਸਤੇ
ਸਮਤਲ ਕੀਤੇ ਜਾਣਗੇ;
ਅਤੇ ਸਰਬੱਤ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ।”