1
ਲੂਕਾ 6:38
Punjabi Standard Bible
ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ; ਪੂਰੇ ਨਾਪ ਨਾਲ ਦੱਬ-ਦੱਬ ਕੇ, ਹਿਲਾ-ਹਿਲਾ ਕੇ ਡੁੱਲਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਇਆ ਜਾਵੇਗਾ, ਕਿਉਂਕਿ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ।”
Compare
Explore ਲੂਕਾ 6:38
2
ਲੂਕਾ 6:45
ਭਲਾ ਮਨੁੱਖ ਆਪਣੇ ਮਨ ਦੇ ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੈ ਉਹੀ ਮੂੰਹੋਂ ਨਿੱਕਲਦਾ ਹੈ।
Explore ਲੂਕਾ 6:45
3
ਲੂਕਾ 6:35
ਪਰ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਭਲਾ ਕਰੋ। ਵਾਪਸ ਪਾਉਣ ਦੀ ਆਸ ਨਾ ਰੱਖਦੇ ਹੋਏ ਉਧਾਰ ਦਿਓ ਤਦ ਤੁਹਾਡਾ ਪ੍ਰਤਿਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੀ ਸੰਤਾਨ ਹੋਵੋਗੇ। ਕਿਉਂਕਿ ਉਹ ਨਾਸ਼ੁਕਰਿਆਂ ਅਤੇ ਬੁਰਿਆਂ ਉੱਤੇ ਵੀ ਦਇਆਵਾਨ ਹੈ।
Explore ਲੂਕਾ 6:35
4
ਲੂਕਾ 6:36
ਦਇਆਵਾਨ ਬਣੋ ਜਿਵੇਂ ਤੁਹਾਡਾ ਪਿਤਾ ਵੀ ਦਇਆਵਾਨ ਹੈ।
Explore ਲੂਕਾ 6:36
5
ਲੂਕਾ 6:37
“ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇਗਾ; ਦੋਸ਼ੀ ਨਾ ਠਹਿਰਾਓ ਤਾਂ ਤੁਸੀਂ ਵੀ ਦੋਸ਼ੀ ਨਾ ਠਹਿਰਾਏ ਜਾਓਗੇ। ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।
Explore ਲੂਕਾ 6:37
6
ਲੂਕਾ 6:27-28
“ਪਰ ਮੈਂ ਤੁਹਾਨੂੰ ਜਿਹੜੇ ਸੁਣਦੇ ਹੋ, ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ, ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਉਨ੍ਹਾਂ ਦਾ ਭਲਾ ਕਰੋ। ਜਿਹੜੇ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ; ਜਿਹੜੇ ਤੁਹਾਡੇ ਨਾਲ ਬੁਰਾ ਕਰਨ ਉਨ੍ਹਾਂ ਲਈ ਪ੍ਰਾਰਥਨਾ ਕਰੋ।
Explore ਲੂਕਾ 6:27-28
7
ਲੂਕਾ 6:31
ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ।
Explore ਲੂਕਾ 6:31
8
ਲੂਕਾ 6:29-30
ਜਿਹੜਾ ਤੇਰੀ ਇੱਕ ਗੱਲ੍ਹ 'ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜਿਹੜਾ ਤੇਰਾ ਚੋਗਾ ਖੋਹ ਲਵੇ ਉਸ ਨੂੰ ਕੁੜਤਾ ਲੈਣ ਤੋਂ ਵੀ ਨਾ ਰੋਕ। ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦੇ ਅਤੇ ਜਿਹੜਾ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਵਾਪਸ ਨਾ ਮੰਗ।
Explore ਲੂਕਾ 6:29-30
9
ਲੂਕਾ 6:43
“ਕਿਉਂਕਿ ਕੋਈ ਚੰਗਾ ਦਰਖ਼ਤ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦਿੰਦਾ ਹੈ।
Explore ਲੂਕਾ 6:43
10
ਲੂਕਾ 6:44
ਹਰੇਕ ਦਰਖ਼ਤ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕਿਉਂਕਿ ਕੰਡਿਆਲੀਆਂ ਝਾੜੀਆਂ ਤੋਂ ਅੰਜੀਰ ਨਹੀਂ ਤੋੜੀ ਜਾਂਦੀ, ਨਾ ਝਾੜੀ ਤੋਂ ਅੰਗੂਰ ਤੋੜੇ ਜਾਂਦੇ ਹਨ।
Explore ਲੂਕਾ 6:44
Home
Bible
Plans
Videos