YouVersion Logo
Search Icon

ਉਤਪਤ 30

30
ਲਾਬਾਨ ਅਰ ਯਾਕੂਬ ਦੇ ਆਪੋ ਵਿੱਚ ਚਲਿੱਤਰ
1ਜਦ ਰਾਖੇਲ ਨੇ ਡਿੱਠਾ ਕਿ ਯਾਕੂਬ ਤੋਂ ਮੈਂ ਨਹੀਂ ਜਣਦੀ ਤਾਂ ਰਾਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗ ਪਈ ਅਰ ਯਾਕੂਬ ਨੂੰ ਆਖਿਆ, ਮੈਨੂੰ ਪੁੱਤ੍ਰ ਦੇਹ ਨਹੀਂ ਤਾਂ ਮੈਂ ਮਰ ਜਾਵਾਂਗੀ 2ਤਾਂ ਯਾਕੂਬ ਦਾ ਕਰੋਧ ਰਾਖੇਲ ਉੱਤੇ ਭੜਕਿਆ ਅਰ ਓਸ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ ਜਿਸ ਤੇਰੀ ਕੁੱਖ ਨੂੰ ਫਲ ਤੋਂ ਰੋਕਿਆ ਹੈ? 3ਤਾਂ ਓਸ ਆਖਿਆ, ਵੇਖ ਮੇਰੀ ਗੋੱਲੀ ਬਿਲਹਾਹ ਹੈ। ਉਸ ਦੇ ਕੋਲ ਜਾ ਅਰ ਉਹ ਮੇਰਿਆਂ ਗੋਡਿਆ ਉੱਤੇ ਜਣੇਗੀ ਤਾਂਜੋ ਮੈਂ ਭੀ ਉਸ ਤੋਂ ਅੰਸ ਵਾਲੀ ਬਣਾਈ ਜਾਂਵਾ 4ਫੇਰ ਉਸ ਨੇ ਬਿਲਹਾਹ ਆਪਣੀ ਗੋਲੀ ਉਸ ਨੂੰ ਤੀਵੀਂ ਹੋਣ ਲਈ ਦਿੱਤੀ ਅਰ ਯਾਕੂਬ ਉਸ ਦੇ ਕੋਲ ਗਿਆ 5ਤਾਂ ਬਿਲਹਾਹ ਗਰਭਵੰਤੀ ਹੋਈ ਅਰ ਯਾਕੂਬ ਤੋਂ ਪੁੱਤ੍ਰ ਜਣੀ 6ਅਰ ਰਾਖੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਉਂ ਕੀਤਾ ਨਾਲੇ ਮੇਰੀ ਅਵਾਜ਼ ਸੁਣੀ ਅਰ ਮੈਨੂੰ ਇੱਕ ਪੁੱਤ੍ਰ ਭੀ ਦਿੱਤਾ। ਏਸ ਕਾਰਨ ਉਸ ਦਾ ਨਾਉਂ ਦਾਨ ਰੱਖਿਆ 7ਫੇਰ ਬਿਲਹਾਹ ਰਾਖੇਲ ਦੀ ਗੋੱਲੀ ਗਰਭਵੰਤੀ ਹੋਈ ਅਰ ਯਾਕੂਬ ਤੋਂ ਦੂਜਾ ਪੁੱਤ੍ਰ ਜਣੀ 8ਰਾਖੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ੁਰ ਦੇ ਘੋਲਾ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ ਏਸ ਲਈ ਉਸ ਦਾ ਨਾਉਂ ਨਫਤਾਲੀ ਰੱਖਿਆ 9ਜਾਂ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਆਪਣੀ ਗੋੱਲੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਤੀਵੀਂ ਹੋਣ ਲਈ ਦਿੱਤਾ 10ਅਤੇ ਲੇਆਹ ਦੀ ਗੋਲੀ ਜਿਲਫਾਹ ਯਾਕੂਬ ਤੋਂ ਇੱਕ ਪੁੱਤ੍ਰ ਜਣੀ 11ਤਾਂ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ ਤਾਂ ਉਸ ਦਾ ਨਾਉਂ ਗਾਦ ਰੱਖਿਆ 12ਫੇਰ ਲੇਆਹ ਦੀ ਗੋੱਲੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤ੍ਰ ਜਣਿਆ 13ਤਾਂ ਲੇਆਹ ਆਖਿਆ, ਮੈਂ ਸੁਖੀ ਹਾਂ ਏਸ ਕਾਰਨ ਧੀਆਂ ਮੈਨੂੰ ਸੁੱਖੀ ਆਖਣਗੀਆਂ। ਏਸ ਲਈ ਉਸ ਦਾ ਨਾਉਂ ਆਸ਼ੇਰ ਰੱਖਿਆ 14ਤਾਂ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦੀਆ ਪਾਈਆਂ ਅਰ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤ੍ਰ ਦੀਆਂ ਦੂਦੀਆਂ ਵਿੱਚੋਂ ਮੈਨੂੰ ਦੇ 15ਉਸ ਉਹ ਨੂੰ ਆਖਿਆ , ਕਿ ਏਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਅਰ ਹੁਣ ਤੂੰ ਮੇਰੇ ਪੁੱਤ੍ਰ ਦੀਆਂ ਦੂਦੀਆਂ ਵੀ ਲੈ ਲਵੇਂਗੀ?ਰਾਖੇਲ ਨੇ ਆਖਿਆ, ਇਸ ਲਈ ਤੇਰੇ ਪੁੱਤ੍ਰ ਦੀਆਂ ਦੂਦੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ 16ਜਾਂ ਯਾਕੂਬ ਸ਼ਾਮਾਂ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਹ ਦੇ ਮਿਲਣ ਲਈ ਬਾਹਰ ਆਈ ਅਰ ਉਸ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂਜੋ ਮੈਂ ਤੈਨੂੰ ਆਪਣੇ ਪੁੱਤ੍ਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ। ਉਪਰੰਤ ਉਹ ਉਸ ਰਾਤ ਉਸ ਦੇ ਨਾਲ ਲੇਟਿਆ 17ਤਾਂ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵੰਤੀ ਹੋਈ ਅਰ ਯਾਕੂਬ ਲਈ ਪੰਜਵਾਂ ਪੁੱਤ੍ਰ ਜਣੀ 18ਤਾਂ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਕਿਉਂਜੋ ਮੈਂ ਆਪਣੀ ਗੋੱਲੀ ਆਪਣੇ ਮਰਦ ਨੂੰ ਦਿੱਤੀ ਅਰ ਉਸ ਉਹ ਦਾ ਨਾਉਂ ਯਿੱਸਾਕਾਰ ਰੱਖਿਆ 19ਲੇਆਹ ਫਿਰ ਗਰਭਵੰਤੀ ਹੋਈ ਅਰ ਯਾਕੂਬ ਲਈ ਛੇਵਾਂ ਪੁੱਤ੍ਰ ਜਣੀ 20ਲੇਆਹ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਜ ਦਿੱਤਾ । ਹੁਣ ਮੇਰਾ ਮਰਦ ਮੇਰੇ ਸੰਗ ਰਹੇਗਾ ਕਿਉਂਜੋ ਮੈਂ ਉਹ ਦੇ ਲਈ ਛੇ ਪੁੱਤ੍ਰ ਜਣੀ ਤਾਂ ਉਸ ਨੇ ਉਹ ਦਾ ਨਾਉਂ ਜਬੁਲੂਨ ਰੱਖਿਆ 21ਫੇਰ ਉਸ ਨੇ ਇੱਕ ਧੀ ਜਣੀ ਅਰ ਉਹ ਦਾ ਨਾਉਂ ਦੀਨਾਹ ਰੱਖਿਆ 22ਤਾਂ ਪਰਮੇਸ਼ੁਰ ਨੇ ਰਾਖੇਲ ਨੂੰ ਚੇਤੇ ਕੀਤਾ ਅਰ ਪਰਮੇਸ਼ੁਰ ਨੇ ਉਹ ਦੀ ਸੁਣੀ ਅਰ ਉਹ ਦੀ ਕੁੱਖ ਨੂੰ ਖੋਲ੍ਹਿਆ 23ਤਾਂ ਉਹ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਅਰ ਆਖਿਆ , ਪਰਮੇਸ਼ੁਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ ਹੈ 24ਤਾਂ ਓਸ ਉਹ ਦਾ ਨਾਉਂ ਯੂਸੁਫ਼ ਏਹ ਆਖ ਕੇ ਰੱਖਿਆ ਭਈ ਯਹੋਵਾਹ ਮੈਨੂੰ ਇੱਕ ਹੋਰ ਪੁੱਤ੍ਰ ਦਿੱਤਾ।। 25ਐਉਂ ਹੋਇਆ ਜਦ ਯੂਸੁਫ਼ ਰਖੇਲ ਤੋਂ ਜੰਮਿਆਂ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂਜੋ ਮੈਂ ਆਪਣੇ ਅਸਥਾਨ ਅਰ ਆਪਣੇ ਦੇਸ ਨੂੰ ਚੱਲਿਆ ਜਾਵਾਂ 26ਅਰ ਮੇਰੀਆਂ ਤੀਵੀਆਂ ਅਰ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਟਹਿਲ ਕੀਤੀ ਮੈਨੂੰ ਦੇਹ ਤਾਂ ਮੈਂ ਚੱਲਿਆ ਜਾਵਾਂਗਾ ਕਿਉਂਜੋ ਤੂੰ ਮੇਰੀ ਟਹਿਲ ਨੂੰ ਜਾਣਦਾ ਹੈ ਜੋ ਮੈਂ ਤੇਰੇ ਲਈ ਕੀਤੀ 27ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜਰ ਹੋਵੇ ਤਾਂ ਰਹਿ ਜਾਹ ਕਿਉਂ ਜੋ ਮੈਂ ਮਾਲੂਮ ਕੀਤਾ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ 28ਉਸ ਆਖਿਆ,ਆਪਣੀ ਤਲਬ ਮੇਰੇ ਨਾਲ ਠਹਿਰਾ ਲੈ ਅਤੇ ਉਹ ਮੈਂ ਤੈਨੂੰ ਦਿਆਂਗਾ 29ਉਸ ਉਹ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਤੇਰੀ ਟਹਿਲ ਕਿਵੇਂ ਕੀਤੀ ਅਰ ਤੇਰੇ ਡੰਗਰ ਮੇਰੇ ਨਾਲ ਕਿਵੇਂ ਰਹੇ 30ਕਿਉਂਜੋ ਮੇਰੇ ਆਉਂਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ ਪਰ ਹੁਣ ਬਹੁਤ ਵਧ ਗਿਆ ਹੈ । ਯਹੋਵਾਹ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਹੁਣ ਮੈਂ ਆਪਣੇ ਘਰ ਲਈ ਭੀ ਕਦ ਕੁਝ ਕਰਾਂ? 31ਉਸ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇਹ । ਜੇਕਰ ਮੇਰੇ ਲਈ ਏਹ ਗੱਲ ਕਰੇਂਗਾ ਤਾਂ ਮੈਂ ਤੇਰੇ ਇੱਜੜਾ ਨੂੰ ਫੇਰ ਚਰਾਵਾਂਗਾ ਅਰ ਰਾਖੀ ਕਰਾਂਗਾ 32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਸਾਰੀਆਂ ਚਿਤਲੀਆਂ ਅਰ ਡੱਬੀਆਂ ਅਰ ਸਾਰੀਆਂ ਲੋਹੀਆਂ ਨੂੰ ਅਤੇ ਬੱਕਰੀਆਂ ਵਿੱਚੋਂ ਡੱਬੀਆਂ ਅਰ ਚਿਤਲੀਆਂ ਨੂੰ ਕੱਢਾਂਗਾ ਅਤੇ ਓਹ ਮੇਰੀ ਤਲਬ ਹੋਣਗੀਆਂ 33ਅਰ ਮੇਰਾ ਧਰਮ ਮੇਰੇ ਲਈ ਕਿਸੇ ਆਉਣ ਵਾਲੇ ਦਿਨ ਵਿੱਚ ਉੱਤ੍ਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਤਲਬ ਲਈ ਆਵੇਂਗਾ ਤਾਂ ਬੱਕਰੀਆਂ ਵਿੱਚ ਹਰ ਇੱਕ ਜਿਹੜੀ ਚਿਤਲੀ ਅਰ ਡੱਬੀ ਅਰ ਭੇਡਾਂ ਵਿੱਚ ਲੋਹੀ ਨਾ ਹੋਵੇ ਸੋ ਉਹ ਮੇਰੇ ਕੋਲ ਚੋਰੀ ਦੀ ਹੋਵੇਗੀ 34ਤਾਂ ਲਾਬਾਨ ਨੇ ਆਖਿਆ, ਵੇਖ ਤੇਰੀ ਗੱਲ ਦੇ ਅਨੁਸਾਰ ਹੋਵੇ 35ਤਾਂ ਉਸ ਨੇ ਉਸ ਦਿਹਾੜੇ ਸਾਰੇ ਗਦਰੇ ਅਰ ਡੱਬੇ ਬਕਰੇ ਅਰ ਸਾਰੀਆਂ ਚਿਤਲੀਆਂ ਅਰ ਡੱਬੀਆਂ ਬੱਕਰੀਆਂ ਅਤੇ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਲੋਹੀਆਂ ਸਨ ਸਭਨਾਂ ਨੂੰ ਕੱਢਿਆ ਅਰ ਆਪਣੇ ਪੁੱਤ੍ਰਾਂ ਦੇ ਹੱਥਾਂ ਵਿੱਚ ਦਿੱਤਾ 36ਅਤੇ ਉਸ ਨੇ ਤਿੰਨਾਂ ਦਿਨਾਂ ਦਾ ਪੈਂਡਾ ਆਪਣੇ ਅਰ ਯਾਕੂਬ ਦੇ ਵਿੱਚ ਠਹਿਰਇਆ ਅਰ ਯਾਕੂਬ ਲਾਬਾਨ ਦੇ ਬਾਕੀ ਇੱਜੜਾ ਨੂੰ ਚਾਰਨ ਲੱਗ ਪਿਆ 37ਤਦ ਯਾਕੂਬ ਨੇ ਹਰੇ ਸਫੇਦੇ ਅਰ ਬਦਾਮ ਅਰ ਸਰੂ ਦੀਆਂ ਛਿਟੀਆਂ ਲੈਕੇ ਉਨ੍ਹਾਂ ਉੱਤੇ ਅਜੇਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਬਗਿਆਈ ਪਰਗਟ ਹੋਈ 38ਤਾਂ ਉਨ੍ਹਾਂ ਛਿਟੀਆਂ ਨੂੰ ਜਿਨਾਂ ਉੱਤੇ ਉਸ ਧਾਰੀਆਂ ਪਾਈਆਂ ਸਨ ਹੌਦਾਂ ਅਤੇ ਨਾਲੀਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ ਉਨ੍ਹਾਂ ਦੇ ਸਾਹਮਣੇ ਹੀ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ 39ਸੋ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਰ ਚਿਤਲੇ ਅਰ ਡੱਬੇ ਬੱਚੇ ਦਿੱਤੇ 40ਤਾਂ ਯਾਕੂਬ ਨੇ ਲੇਲੇ ਅੱਡ ਕੀਤੇ ਅਰ ਲਾਬਾਨ ਦੇ ਇੱਜੜ ਦੀਆਂ ਵਿੱਚਲੀਆਂ ਗਦਰੀਆਂ ਅਤੇ ਸਭ ਲੋਹੀਆਂ ਦੀ ਵੱਲ ਭੇਡਾਂ ਦੇ ਮੂੰਹ ਫੇਰ ਦਿੱਤੇ ਅਤੇ ਉਸ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਰ ਨਾਲ ਰਲਨ ਨਾ ਦਿੱਤਾ 41ਤਾਂ ਐਉਂ ਹੋਇਆ ਕਿ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ ਏਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ 42ਪਰ ਜਦ ਇੱਜੜ ਮਾੜਾ ਸੀ ਤਾਂ ਉਸ ਨੇ ਨਾ ਰੱਖੀਆਂ। ਏਸ ਕਾਰਨ ਲਾਬਾਨ ਦੇ ਪੱਠੇ ਮਾੜੇ ਅਰ ਯਾਕੂਬ ਦੇ ਤਕੜੇ ਸਨ 43ਸੋ ਉਹ ਮਨੁੱਖ ਬਾਹਲਾ ਹੀ ਵਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਗੋੱਲੀਆਂ ਗੋੱਲੇ ਅਰ ਊਠ ਅਰ ਗਧੇ ਸਨ।।

Currently Selected:

ਉਤਪਤ 30: PUNOVBSI

Highlight

Share

Copy

None

Want to have your highlights saved across all your devices? Sign up or sign in