YouVersion Logo
Search Icon

ਮੱਤੀਯਾਹ 25

25
ਦੱਸ ਕੁਆਰੀਆਂ ਦਾ ਦ੍ਰਿਸ਼ਟਾਂਤ
1“ਉਸ ਸਮੇਂ ਸਵਰਗ ਦਾ ਰਾਜ ਦਸਾਂ ਕੁਆਰੀਆਂ ਹੋਵੇਗਾ, ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆ। 2ਅਤੇ ਉਹਨਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ। 3ਜਿਹੜੀਆਂ ਮੂਰਖ ਕੁਆਰੀਆਂ ਸਨ ਉਹਨਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। 4ਪਰ ਸਮਝਦਾਰ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਦੇ ਨਾਲ ਆਪਣੇ ਭਾਂਡਿਆਂ ਵਿੱਚ ਤੇਲ ਵੀ ਲਿਆ। 5ਅਤੇ ਜਦੋਂ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹਨਾਂ ਨੂੰ ਨੀਂਦ ਆਉਣ ਲੱਗੀ ਅਤੇ ਉਹ ਸੌ ਗਈਆਂ।
6“ਅਤੇ ਅੱਧੀ ਰਾਤ ਨੂੰ ਧੁੰਮ ਪੈ ਗਈ: ‘ਵੇਖੋ ਲਾੜਾ ਆ ਗਿਆ! ਉਸਦੇ ਮਿਲਣ ਨੂੰ ਨਿੱਕਲੋ।’
7“ਤਦ ਉਹਨਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। 8ਅਤੇ ਮੁਰਖਾਂ ਨੇ ਸਮਝਦਾਰਾ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਥੋੜਾ ਸਾਨੂੰ ਦਿਓ; ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ।’
9“ਪਰ ਸਮਝਦਾਰਾ ਨੇ ਉੱਤਰ ਦਿੱਤਾ, ‘ਨਹੀਂ, ਸਾਡੇ ਅਤੇ ਤੁਹਾਡੇ ਦੋਹਾਂ ਲਈ ਥੁੜ ਨਾ ਜਾਏ। ਇਸ ਲਈ, ਤੁਸੀਂ ਵੇਚਣ ਵਾਲਿਆ ਦੇ ਕੋਲ ਜਾ ਕੇ ਆਪਣੇ ਲਈ ਖਰੀਦ ਲਿਆਓ।’
10“ਪਰ ਜਦੋਂ ਉਹ ਤੇਲ ਖਰੀਦਣ ਗਈਆਂ, ਤਾਂ ਲਾੜਾ ਆ ਪਹੁੰਚਿਆ। ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਿੱਚ ਚਲੇ ਗਈਆਂ। ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।
11“ਬਾਅਦ ਵਿੱਚ ਦੂਸਰੀਆਂ ਕੁਆਰੀਆਂ ਵੀ ਆ ਗਈਆ, ਅਤੇ ਬੋਲੀਆਂ, ‘ਸ਼੍ਰੀਮਾਨ, ਸ਼੍ਰੀਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’
12“ਪਰ ਉਹਨਾਂ ਨੇ ਉੱਤਰ ਦਿੱਤਾ, ‘ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਜਾਣਦਾ।’
13“ਇਸ ਕਰਕੇ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਨਾ ਉਸ ਸਮੇਂ ਨੂੰ ਜਾਣਦੇ ਹੋ ਕਿ ਕਦੋਂ ਮਨੁੱਖ ਦਾ ਪੁੱਤਰ ਵਾਪਸ ਆਵੇਗਾ।
ਸੋਨੇ ਦੇ ਥੇਲੈ ਦਾ ਦ੍ਰਿਸ਼ਟਾਂਤ
14“ਫਿਰ, ਇਹ ਗੱਲ ਉਸ ਆਦਮੀ ਵਰਗੀ ਹੈ ਜੋ ਇੱਕ ਯਾਤਰਾ ਤੇ ਜਾਣ ਲਈ ਤਿਆਰ ਸੀ, ਜਿਸਨੇ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਆਪਣੀ ਦੌਲਤ ਉਹਨਾਂ ਨੂੰ ਸੌਂਪ ਦਿੱਤੀ। 15ਅਤੇ ਹਰ ਇੱਕ ਨੂੰ ਉਸਦੀ ਯੋਗਤਾ ਦੇ ਅਨੁਸਾਰ ਉਸਨੇ ਇੱਕ ਨੂੰ ਪੰਜ ਥੈਲੇ ਸੋਨੇ ਦੇ ਦਿੱਤੇ, ਇੱਕ ਨੂੰ ਦੋ ਥੇਲੇ, ਅਤੇ ਇੱਕ ਨੂੰ ਇੱਕ ਥੇਲਾ, ਦਿੱਤਾ। ਤਾਂ ਫਿਰ ਉਹ ਆਪਣੀ ਯਾਤਰਾ ਤੇ ਚਲਾ ਗਿਆ। 16ਅਤੇ ਜਿਸ ਨੂੰ ਪੰਜ ਥੈਲੇ ਸੋਨਾ ਮਿਲਿਆ ਸੀ, ਉਸਨੇ ਤੁਰੰਤ ਜਾ ਕੇ ਉਸ ਧੰਨ ਨਾਲ ਵਪਾਰ ਦਾ ਲੈਣ ਦੇਣ ਕੀਤਾ ਅਤੇ ਪੰਜ ਹੋਰ ਕਮਾਏ। 17ਇਸੇ ਤਰ੍ਹਾ ਜਿਸ ਨੂੰ ਦੋ ਮਿਲੇ ਸਨ ਉਸ ਨੇ ਵੀ ਹੋਰ ਕਮਾ ਲਏ। 18ਪਰ ਜਿਸ ਨੂੰ ਇੱਕ ਦਿੱਤਾ ਗਿਆ ਸੀ, ਉਸ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਧੰਨ ਨੂੰ ਉਸ ਵਿੱਚ ਲੁਕਾ ਦਿੱਤਾ।
19“ਬਹੁਤ ਲੰਮੇ ਸਮੇਂ ਬਾਅਦ, ਉਹਨਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਹਿਸਾਬ-ਕਿਤਾਬ ਲੈਣ ਲੱਗਾ। 20ਸੋ ਜਿਸ ਨੇ ਪੰਜ ਥੈਲੇ ਸੋਨਾ ਲਿਆ ਸੀ ਉਸ ਨੇ ਪੰਜ ਹੋਰ ਨਾਲ ਲਿਆ ਕੇ ਕਿਹਾ। ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਥੇਲੇ ਸੋਨਾ ਦਿੱਤਾ ਸੀ। ਦੇਖੋ ਮੈਂ ਉਸ ਨਾਲ ਪੰਜ ਹੋਰ ਕਮਾਏ ਹਨ।’
21“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
22“ਉਹ ਸੇਵਕ ਜਿਸ ਨੂੰ ਦੋ ਥੈਲੇ ਸੋਨਾ ਦਿੱਤਾ ਸੀ ਆਇਆ। ਅਤੇ ਕਿਹਾ ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਸੋਨਾ ਦਿੱਤਾ ਸੀ; ਦੇਖੋ, ਮੈਂ ਉਸ ਤੋਂ ਦੋ ਹੋਰ ਕਮਾਏ ਲਏ ਹਨ।’
23“ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ; ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
24“ਤਦ ਜਿਸ ਨੂੰ ਇੱਕ ਥੈਲਾ ਸੋਨੇ ਦਾ ਮਿਲਿਆ ਸੀ ਆਇਆ ਅਤੇ ਕਿਹਾ। ਸੁਆਮੀ ਜੀ ‘ਮੈਂ ਜਾਣਦਾ ਹਾਂ ਕਿ ਤੁਸੀਂ ਕਠੋਰ ਆਦਮੀ ਹੋ, ਜਿੱਥੇ ਨਹੀਂ ਬੀਜ਼ੀਆ ਉੱਥੇ ਵੱਢਦੇ ਹੋ ਅਤੇ ਜਿੱਥੇ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਦੇ ਹੋ। 25ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਦਿੱਤੇ ਹੋਏ ਸੋਨੇ ਦੇ ਥੈਲੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਹੁਣ, ਇਹ ਲੈ ਲਵੋਂ ਜੋ ਤੁਸੀਂ ਮੈਨੂੰ ਦਿੱਤਾ ਸੀ।’
26“ਉਸਦੇ ਮਾਲਕ ਨੇ ਉੱਤਰ ਦਿੱਤਾ, ‘ਹੇ ਦੁਸ਼ਟ ਅਤੇ ਆਲਸੀ ਨੌਕਰ!’ ਕੀ ਤੂੰ ਜਾਣਦਾ ਹੈ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਡਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿਲਾਰਿਆ ਉੱਥੋਂ ਇਕੱਠਾ ਕਰਦਾ ਹਾਂ? 27ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਪੈਸੇ ਸ਼ਾਹੁਕਾਰਾਂ ਨੂੰ ਦੇ ਦਿੰਦਾ ਤਾਂ ਜਦੋਂ ਮੈਂ ਵਾਪਸ ਆਉਂਦਾ ਤਾਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈ ਲੈਂਦਾ।
28“ ‘ਇਸ ਲਈ ਮਾਲਕ ਨੇ ਆਪਣੇ ਕਿਸੇ ਨੌਕਰ ਨੂੰ ਕਿਹਾ, ਉਹ ਸੋਨੇ ਵਾਲਾ ਥੈਲਾ ਉਸ ਕੋਲੋ ਲੈ ਲਓ ਅਤੇ ਉਸ ਨੂੰ ਦੇ ਦਿਓ ਜਿਸ ਕੋਲ ਦਸ ਥੈਲੇ ਹਨ। 29ਕਿਉਂਕਿ ਜਿਸ ਕੋਲ ਕੁਝ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਤਾਂ ਕਿ ਉਸਦੇ ਕੋਲ ਬਹੁਤ ਜ਼ਿਆਦਾ ਹੋਵੇ। ਪਰ ਜਿਸ ਕੋਲ ਨਹੀਂ ਹੈ ਉਸ ਕੋਲੋ ਜੋ ਕੁਝ ਵੀ ਹੈ ਵਾਪਸ ਲੈ ਲਿਆ ਜਾਵੇਗਾ। 30ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।’
ਨਿਆਂ ਦਾ ਦਿਨ
31“ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ, ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ, ਤਦ ਉਹ ਆਪਣੀ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ। 32ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ, ਅਤੇ ਉਹ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਗਾ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆ ਤੋਂ ਅਲੱਗ ਕਰਦਾ ਹੈ। 33ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆ ਨੂੰ ਖੱਬੇ ਪਾਸੇ ਰੱਖੇਗਾ।
34“ਤਦ ਰਾਜਾ ਉਹਨਾਂ ਨੂੰ ਜਿਹੜੇ ਸੱਜੇ ਪਾਸੇ ਹੋਣਗੇ ਵੇਖ ਕੇ ਆਖੇਗਾ, ‘ਆਓ, ਮੇਰੇ ਪਿਤਾ ਦੇ ਮੁਬਾਰਕ; ਜਿਹੜਾ ਰਾਜ ਜਗਤ ਦੇ ਸ਼ੁਰੂਆਤ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਉਸਦੇ ਵਾਰਸ ਹੋਵੋ। 35ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਕੁਝ ਖਾਣ ਨੂੰ ਦਿੱਤਾ। ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਕੁਝ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ, 36ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਅਤੇ ਤੁਸੀਂ ਮੈਨੂੰ ਕੱਪੜੇ ਦਿੱਤੇ, ਮੈਂ ਬਿਮਾਰ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੈਨੂੰ ਮਿਲਣ ਲਈ ਆਏ।’
37“ਤਦ ਧਰਮੀ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਖੁਆਇਆ, ਜਾਂ ਤਿਹਾਇਆ ਵੇਖਿਆ ਅਤੇ ਕੁਝ ਪੀਣ ਨੂੰ ਦਿੱਤਾ? 38ਕਦੋਂ ਅਸੀਂ ਤੁਹਾਨੂੰ ਪਰਦੇਸੀ ਵੇਖੀਆ ਤੇ ਆਪਣੇ ਘਰ ਬੁਲਾਇਆ, ਜਾਂ ਕੱਪੜਿਆ ਦੀ ਜ਼ਰੂਰਤ ਸੀ ਤੇ ਕੱਪੜੇ ਦਿੱਤੇ? 39ਅਤੇ ਕਦੋਂ ਅਸੀਂ ਤੁਹਾਨੂੰ ਬਿਮਾਰ ਅਤੇ ਕੈਦ ਵਿੱਚ ਵੇਖਿਆ ਅਤੇ ਤੁਹਾਡੇ ਕੋਲ ਆਏ?’
40“ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।’
41“ਤਦ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਕਹੇਗਾ, ‘ਹੇ ਸ਼ਰਾਪੇ ਹੋਇਓ, ਮੇਰੇ ਕੋਲੋ ਦੂਰ ਚਲੇ ਜਾਓ, ਉਸ ਸਦੀਪਕ ਅੱਗ ਵਿੱਚ ਜਿਹੜੀ ਦੁਸ਼ਟ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। 42ਕਿਉਂਕਿ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਨੂੰ ਕੁਝ ਨਾ ਦਿੱਤਾ। 43ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਨਾ ਦਿੱਤੀ, ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਪਰ ਤੁਸੀਂ ਮੈਨੂੰ ਨਾ ਦਿੱਤੇ, ਮੈਂ ਬਿਮਾਰ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੈਨੂੰ ਮਿਲਣ ਨੂੰ ਨਾ ਆਏ।’
44“ਉਹ ਵੀ ਉੱਤਰ ਦੇਣਗੇ, ‘ਪ੍ਰਭੂ ਜੀ, ਭਲਾ ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਕੱਪੜਿਆ ਦੀ ਜ਼ਰੂਰਤ ਸੀ ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ?’
45“ਤਦ ਉਹ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਉਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨਾਲ ਵੀ ਕੀਤਾ, ਸਮਝ ਲਓ ਮੇਰੇ ਨਾਲ ਕੀਤਾ।’
46“ਤਦ ਯਿਸ਼ੂ ਨੇ ਕਿਹਾ, ਉਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।”

Highlight

Share

Copy

None

Want to have your highlights saved across all your devices? Sign up or sign in