ਲੂਕਾ 12
12
ਪਖੰਡ ਤੋਂ ਖ਼ਬਰਦਾਰ
1ਐਨੇ ਨੂੰ ਜਦੋਂ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ, ਇੱਥੋਂ ਤੱਕ ਕਿ ਇੱਕ ਦੂਜੇ ਉੱਤੇ ਡਿੱਗਦੇ ਜਾਂਦੇ ਸਨ ਤਾਂ ਪਹਿਲਾਂ ਉਹ ਆਪਣੇ ਚੇਲਿਆਂ ਨੂੰ ਕਹਿਣ ਲੱਗਾ,“ਤੁਸੀਂ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਿ ਪਖੰਡ ਹੈ, ਖ਼ਬਰਦਾਰ ਰਹੋ। 2ਕਿਉਂਕਿ ਕੁਝ ਵੀ ਢਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ। 3ਇਸ ਲਈ ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਉਹ ਚਾਨਣ ਵਿੱਚ ਸੁਣਿਆ ਜਾਵੇਗਾ ਅਤੇ ਜੋ ਤੁਸੀਂ ਕੰਨ ਵਿੱਚ ਕਿਹਾ ਉਹ ਛੱਤਾਂ ਤੋਂ ਪ੍ਰਚਾਰ ਕੀਤਾ ਜਾਵੇਗਾ।
ਪਰਮੇਸ਼ਰ ਤੋਂ ਡਰੋ
4 “ਹੁਣ ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹੋ, ਕਹਿੰਦਾ ਹਾਂ, ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਅਤੇ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ। 5ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ; ਉਸ ਕੋਲੋਂ ਡਰੋ ਜਿਸ ਨੂੰ ਸਰੀਰ ਦਾ ਨਾਸ ਕਰਨ ਤੋਂ ਬਾਅਦ ਇਸ ਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸੇ ਕੋਲੋਂ ਡਰੋ। 6ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ਰ ਦੇ ਅੱਗੇ ਭੁੱਲੀ ਹੋਈ ਨਹੀਂ। 7ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
ਯਿਸੂ ਨੂੰ ਸਵੀਕਾਰ ਕਰਨਾ
8 “ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਇਕਰਾਰ ਕਰੇਗਾ; 9ਪਰ ਜੋ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ, ਉਸ ਦਾ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਇਨਕਾਰ ਕੀਤਾ ਜਾਵੇਗਾ।
10 “ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੋਈ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ; ਪਰ ਜੋ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
11 “ਜਦੋਂ ਉਹ ਤੁਹਾਨੂੰ ਸਭਾ-ਘਰਾਂ, ਪ੍ਰਧਾਨਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲੈ ਜਾਣ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਆਪਣੇ ਬਚਾਅ ਵਿੱਚ ਕਿਵੇਂ ਜਾਂ ਕੀ ਉੱਤਰ ਦੇਣਾ ਹੈ ਜਾਂ ਕੀ ਕਹਿਣਾ ਹੈ, 12ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਉਸੇ ਘੜੀ ਸਿਖਾਵੇਗਾ ਜੋ ਕੀ ਕਹਿਣਾ ਚਾਹੀਦਾ ਹੈ।”
ਮੂਰਖ ਧਨਵਾਨ ਦਾ ਦ੍ਰਿਸ਼ਟਾਂਤ
13ਤਦ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਕਹੋ ਕਿ ਉਹ ਮੇਰੇ ਨਾਲ ਮਿਰਾਸ ਵੰਡ ਲਵੇ।” 14ਪਰ ਯਿਸੂ ਨੇ ਉਸ ਨੂੰ ਕਿਹਾ,“ਮਨੁੱਖਾ! ਕਿਸ ਨੇ ਮੈਨੂੰ ਤੁਹਾਡੇ ਉੱਤੇ ਨਿਆਂਕਾਰ ਜਾਂ ਵੰਡ ਕਰਨ ਵਾਲਾ ਨਿਯੁਕਤ ਕੀਤਾ ਹੈ?” 15ਫਿਰ ਉਸ ਨੇ ਲੋਕਾਂ ਨੂੰ ਕਿਹਾ,“ਸਾਵਧਾਨ, ਹਰ ਤਰ੍ਹਾਂ ਦੇ ਲੋਭ ਤੋਂ ਬਚੇ ਰਹੋ, ਕਿਉਂਕਿ ਕਿਸੇ ਦਾ ਜੀਵਨ ਉਸ ਦੀ ਧਨ-ਸੰਪਤੀ ਦੀ ਬਹੁਤਾਇਤ ਨਾਲ ਨਹੀਂ ਹੁੰਦਾ।”
16ਤਦ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ,“ਕਿਸੇ ਧਨਵਾਨ ਮਨੁੱਖ ਦੇ ਖੇਤ ਵਿੱਚ ਚੰਗੀ ਫ਼ਸਲ ਹੋਈ 17ਅਤੇ ਉਹ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ, ‘ਮੈਂ ਕੀ ਕਰਾਂ? ਕਿਉਂਕਿ ਮੇਰੇ ਕੋਲ ਜਗ੍ਹਾ ਨਹੀਂ ਹੈ ਜਿੱਥੇ ਮੈਂ ਆਪਣੀ ਉਪਜ ਨੂੰ ਇਕੱਠਾ ਕਰਾਂ’। 18ਸੋ ਉਸ ਨੇ ਕਿਹਾ, ‘ਮੈਂ ਇਵੇਂ ਕਰਾਂਗਾ ਕਿ ਆਪਣੇ ਕੋਠਿਆਂ ਨੂੰ ਤੋੜ ਕੇ ਵੱਡੇ ਬਣਾਵਾਂਗਾ ਅਤੇ ਆਪਣਾ ਸਾਰਾ ਅਨਾਜ#12:18 ਕੁਝ ਹਸਤਲੇਖਾਂ ਵਿੱਚ “ਆਪਣਾ ਸਾਰਾ ਅਨਾਜ” ਦੇ ਸਥਾਨ 'ਤੇ “ਆਪਣੀ ਸਾਰੀ ਫਸਲ” ਲਿਖਿਆ ਹੈ।ਅਤੇ ਮਾਲ ਉੱਥੇ ਇਕੱਠਾ ਕਰਾਂਗਾ। 19ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਜਾਨ, ਤੇਰੇ ਕੋਲ ਬਹੁਤ ਸਾਲਾਂ ਲਈ ਬਹੁਤ ਮਾਲ ਹੈ; ਅਰਾਮ ਕਰ, ਖਾ-ਪੀ ਅਤੇ ਅਨੰਦ ਮਨਾ’। 20ਪਰ ਪਰਮੇਸ਼ਰ ਨੇ ਉਸ ਨੂੰ ਕਿਹਾ, ‘ਹੇ ਮੂਰਖ, ਅੱਜ ਰਾਤ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ; ਤਦ ਇਹ ਸਭ ਜੋ ਤੂੰ ਤਿਆਰ ਕੀਤਾ ਹੈ, ਕਿਸ ਦਾ ਹੋਵੇਗਾ’? 21ਅਜਿਹਾ ਹੀ ਉਹ ਹੈ ਜਿਹੜਾ ਆਪਣੇ ਲਈ ਧਨ ਇਕੱਠਾ ਕਰਦਾ ਹੈ, ਪਰ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਧਨੀ ਨਹੀਂ ਹੈ।”
ਚਿੰਤਾ ਨਾ ਕਰੋ
22ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ। 23ਕਿਉਂਕਿ ਜਾਨ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧਕੇ ਹੈ। 24ਕਾਵਾਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਉਨ੍ਹਾਂ ਦੇ ਭੰਡਾਰ ਅਤੇ ਨਾ ਭੜੋਲੇ ਹੁੰਦੇ ਹਨ, ਫਿਰ ਵੀ ਪਰਮੇਸ਼ਰ ਉਨ੍ਹਾਂ ਨੂੰ ਖੁਆਉਂਦਾ ਹੈ; ਤੁਸੀਂ ਤਾਂ ਪੰਛੀਆਂ ਨਾਲੋਂ ਕਿੰਨੇ ਵਡਮੁੱਲੇ ਹੋ। 25ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ? 26ਸੋ ਜੇ ਤੁਸੀਂ ਛੋਟੇ ਤੋਂ ਛੋਟਾ ਕੰਮ ਵੀ ਨਹੀਂ ਕਰ ਸਕਦੇ ਤਾਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ? 27ਜੰਗਲੀ ਫੁੱਲਾਂ ਉੱਤੇ ਧਿਆਨ ਦਿਓ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ। 28ਇਸ ਲਈ ਜੇ ਪਰਮੇਸ਼ਰ ਮੈਦਾਨ ਦੇ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਤੁਹਾਨੂੰ ਇਸ ਤੋਂ ਵਧਕੇ ਕਿਉਂ ਨਾ ਪਹਿਨਾਵੇਗਾ! 29ਸੋ ਤੁਸੀਂ ਇਸ ਭਾਲ ਵਿੱਚ ਨਾ ਰਹੋ ਜੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਚਿੰਤਾ ਕਰੋ। 30ਕਿਉਂਕਿ ਸੰਸਾਰ ਦੀਆਂ ਸਭ ਕੌਮਾਂ ਤਾਂ ਇਨ੍ਹਾਂ ਵਸਤਾਂ ਦੀ ਭਾਲ ਵਿੱਚ ਰਹਿੰਦੀਆਂ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈ। 31ਉਸ ਦੇ ਰਾਜ ਦੀ ਖੋਜ ਕਰੋ ਤਾਂ ਇਹ#12:31 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਰੀਆਂ” ਲਿਖਿਆ ਹੈ।ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ।
ਸਵਰਗ ਵਿੱਚ ਧਨ ਇਕੱਠਾ ਕਰੋ
32 “ਹੇ ਛੋਟੇ ਝੁੰਡ, ਨਾ ਡਰ; ਕਿਉਂਕਿ ਤੁਹਾਡੇ ਪਿਤਾ ਨੂੰ ਇਹ ਚੰਗਾ ਲੱਗਾ ਹੈ ਕਿ ਰਾਜ ਤੁਹਾਨੂੰ ਦੇਵੇ। 33ਆਪਣੀ ਸੰਪਤੀ ਵੇਚ ਕੇ ਦਾਨ ਕਰ ਦਿਓ ਅਤੇ ਆਪਣੇ ਲਈ ਅਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ, ਅਰਥਾਤ ਸਵਰਗ ਵਿੱਚ ਅਜਿਹਾ ਧਨ ਇਕੱਠਾ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ ਅਤੇ ਨਾ ਹੀ ਕੀੜਾ ਨਾਸ ਕਰਦਾ ਹੈ। 34ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।
ਮਾਲਕ ਲਈ ਤਿਆਰ ਰਹੋ
35 “ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ। 36ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦੋਂ ਮੁੜੇਗਾ ਤਾਂਕਿ ਜਦੋਂ ਉਹ ਆ ਕੇ ਬੂਹਾ ਖੜਕਾਵੇ ਤਾਂ ਤੁਰੰਤ ਉਸ ਦੇ ਲਈ ਖੋਲ੍ਹ ਦੇਣ। 37ਧੰਨ ਹਨ ਉਹ ਦਾਸ ਜਿਨ੍ਹਾਂ ਨੂੰ ਮਾਲਕ ਆ ਕੇ ਜਾਗਦਾ ਵੇਖੇ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ। 38ਜੇ ਉਹ ਰਾਤ ਦੇ ਲਗਭਗ ਬਾਰਾਂ ਵਜੇ ਜਾਂ ਤੜਕੇ ਤਿੰਨ ਵਜੇ#12:38 ਅਰਥਾਤ ਰਾਤ ਦਾ ਦੂਜਾ ਜਾਂ ਤੀਜਾ ਪਹਿਰਆ ਕੇ ਉਨ੍ਹਾਂ ਨੂੰ ਜਾਗਦਾ ਵੇਖੇ ਤਾਂ ਉਹ ਦਾਸ ਧੰਨ ਹਨ। 39ਪਰ ਇਹ ਜਾਣ ਲਵੋ ਕਿ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਸਮੇਂ ਆਵੇਗਾ ਤਾਂ ਉਹ#12:39 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਾਗਦਾ ਰਹਿੰਦਾ ਅਤੇ” ਲਿਖਿਆ ਹੈ।ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ। 40ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਓਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।”
ਵਿਸ਼ਵਾਸਯੋਗ ਅਤੇ ਅਵਿਸ਼ਵਾਸਯੋਗ ਦਾਸ
41ਪਤਰਸ ਨੇ ਕਿਹਾ, “ਪ੍ਰਭੂ, ਇਹ ਦ੍ਰਿਸ਼ਟਾਂਤ ਤੂੰ ਸਾਨੂੰ ਕਹਿੰਦਾ ਹੈਂ ਜਾਂ ਸਾਰਿਆਂ ਨੂੰ?” 42ਪ੍ਰਭੂ ਨੇ ਉੱਤਰ ਦਿੱਤਾ,“ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਪ੍ਰਬੰਧਕ ਕੌਣ ਹੈ ਜਿਸ ਨੂੰ ਉਸ ਦਾ ਮਾਲਕ ਆਪਣੇ ਸੇਵਕਾਂ ਉੱਤੇ ਅਧਿਕਾਰੀ ਠਹਿਰਾਵੇਗਾ ਕਿ ਉਹ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਸਮੱਗਰੀ ਦੇਵੇ? 43ਧੰਨ ਹੈ ਉਹ ਦਾਸ ਜਿਸ ਨੂੰ ਉਸ ਦਾ ਮਾਲਕ ਆ ਕੇ ਅਜਿਹਾ ਹੀ ਕਰਦਾ ਵੇਖੇ; 44ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਠਹਿਰਾਵੇਗਾ। 45ਪਰ ਜੇ ਉਹ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’ ਅਤੇ ਉਹ ਦਾਸ-ਦਾਸੀਆਂ ਦੀ ਮਾਰ-ਕੁੱਟ ਕਰਨ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ, 46ਤਾਂ ਉਸ ਦਾਸ ਦਾ ਮਾਲਕ ਉਸ ਦਿਨ ਜਿਸ ਦੀ ਉਹ ਉਡੀਕ ਨਹੀਂ ਕਰਦਾ ਅਤੇ ਉਸ ਸਮੇਂ ਜਿਸ ਨੂੰ ਉਹ ਨਹੀਂ ਜਾਣਦਾ, ਆਵੇਗਾ ਅਤੇ ਉਸ ਦਾਸ ਦੇ ਟੋਟੇ-ਟੋਟੇ ਕਰ ਦੇਵੇਗਾ ਅਤੇ ਉਸ ਦਾ ਹਿੱਸਾ ਅਵਿਸ਼ਵਾਸੀਆਂ ਨਾਲ ਠਹਿਰਾਵੇਗਾ 47ਅਤੇ ਉਹ ਦਾਸ ਜਿਹੜਾ ਆਪਣੇ ਮਾਲਕ ਦੀ ਇੱਛਾ ਨੂੰ ਜਾਣਦਾ ਸੀ ਪਰ ਤਿਆਰ ਨਾ ਰਿਹਾ ਅਤੇ ਨਾ ਉਸ ਦੀ ਇੱਛਾ ਦੇ ਅਨੁਸਾਰ ਚੱਲਿਆ, ਉਸ ਨੂੰ ਬਹੁਤ ਮਾਰ ਪਵੇਗੀ। 48ਪਰ ਜਿਸ ਨੇ ਅਣਜਾਣਪੁਣੇ ਵਿੱਚ ਮਾਰ ਖਾਣ ਦੇ ਯੋਗ ਕੰਮ ਕੀਤਾ, ਉਸ ਨੂੰ ਥੋੜ੍ਹੀ ਮਾਰ ਪਵੇਗੀ। ਸੋ ਜਿਸ ਨੂੰ ਬਹੁਤ ਦਿੱਤਾ ਗਿਆ ਉਸ ਤੋਂ ਬਹੁਤ ਮੰਗਿਆ ਜਾਵੇਗਾ ਅਤੇ ਜਿਸ ਨੂੰ ਵੱਧ ਸੌਂਪਿਆ ਗਿਆ ਉਸ ਤੋਂ ਵੱਧ ਲਿਆ ਜਾਵੇਗਾ।
ਮੇਲ-ਮਿਲਾਪ ਨਹੀਂ ਸਗੋਂ ਫੁੱਟ
49 “ਮੈਂ ਧਰਤੀ ਉੱਤੇ ਅੱਗ ਲਾਉਣ ਲਈ ਆਇਆ ਹਾਂ; ਕਾਸ਼ ਕਿ ਇਹ ਹੁਣ ਤੱਕ ਲੱਗ ਚੁੱਕੀ ਹੁੰਦੀ! 50ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਹੋ ਨਹੀਂ ਜਾਂਦਾ, ਮੈਂ ਕਿੰਨੇ ਕਸ਼ਟ ਵਿੱਚ ਹਾਂ! 51ਕੀ ਤੁਸੀਂ ਸੋਚਦੇ ਹੋ ਕਿ ਮੈਂ ਧਰਤੀ 'ਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਸਗੋਂ ਫੁੱਟ ਪਾਉਣ। 52ਕਿਉਂਕਿ ਹੁਣ ਤੋਂ ਇੱਕੋ ਘਰ ਦੇ ਪੰਜਾਂ ਜੀਆਂ ਵਿੱਚ ਫੁੱਟ ਹੋਵੇਗੀ; ਤਿੰਨ ਦੋ ਦੇ ਅਤੇ ਦੋ ਤਿੰਨ ਦੇ ਵਿਰੁੱਧ, 53ਅਰਥਾਤ ਪਿਤਾ ਪੁੱਤਰ ਦੇ ਅਤੇ ਪੁੱਤਰ ਪਿਤਾ ਦੇ, ਮਾਂ ਧੀ ਦੇ ਅਤੇ ਧੀ ਮਾਂ ਦੇ ਅਤੇ ਸੱਸ ਆਪਣੀ ਨੂੰਹ ਦੇ ਅਤੇ ਨੂੰਹ ਸੱਸ ਦੇ ਵਿਰੁੱਧ ਹੋਵੇਗੀ।”
ਸਮੇਂ ਦਾ ਅਰਥ ਪਛਾਣੋ
54ਫਿਰ ਯਿਸੂ ਨੇ ਭੀੜ ਨੂੰ ਵੀ ਕਿਹਾ,“ਜਦੋਂ ਤੁਸੀਂ ਪੱਛਮ ਵੱਲੋਂ ਬੱਦਲ ਨੂੰ ਉੱਠਦਾ ਵੇਖਦੇ ਹੋ ਤਾਂ ਤੁਰੰਤ ਕਹਿੰਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਇਸੇ ਤਰ੍ਹਾਂ ਹੁੰਦਾ ਹੈ। 55ਜਦੋਂ ਦੱਖਣੀ ਹਵਾ ਵਗਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਗਰਮੀ ਹੋਵੇਗੀ’ ਅਤੇ ਇਹੋ ਹੁੰਦਾ ਹੈ। 56ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਕਾਸ਼ ਦੇ ਲੱਛਣਾਂ ਨੂੰ ਪਰਖਣਾ ਜਾਣਦੇ ਹੋ ਪਰ ਇਸ ਸਮੇਂ ਦੀ ਪਰਖ ਕਰਨਾ ਕਿਉਂ ਨਹੀਂ ਜਾਣਦੇ?
ਵਿਰੋਧੀ ਨਾਲ ਸਮਝੌਤਾ
57 “ਤੁਸੀਂ ਆਪ ਹੀ ਫੈਸਲਾ ਕਿਉਂ ਨਹੀਂ ਕਰਦੇ ਕਿ ਸਹੀ ਕੀ ਹੈ? 58ਜਦੋਂ ਤੂੰ ਆਪਣੇ ਮੁਦਈ ਦੇ ਨਾਲ ਹਾਕਮ ਕੋਲ ਜਾਵੇਂ ਤਾਂ ਰਾਹ ਵਿੱਚ ਉਸ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਖਿੱਚ ਕੇ ਨਿਆਂਕਾਰ ਕੋਲ ਲੈ ਜਾਵੇ ਅਤੇ ਨਿਆਂਕਾਰ ਤੈਨੂੰ ਥਾਣੇਦਾਰ ਦੇ ਹਵਾਲੇ ਕਰੇ ਅਤੇ ਥਾਣੇਦਾਰ ਤੈਨੂੰ ਕੈਦਖ਼ਾਨੇ ਵਿੱਚ ਸੁੱਟ ਦੇਵੇ। 59ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਇੱਕ-ਇੱਕ ਪੈਸਾ ਨਾ ਭਰ ਦੇਵੇਂ, ਉੱਥੋਂ ਛੁੱਟ ਨਾ ਸਕੇਂਗਾ।”
Currently Selected:
ਲੂਕਾ 12: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: