ਲੂਕਾ 4
4
ਯਿਸੂ ਦਾ ਪਰਤਾਇਆ ਜਾਣਾ
1ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਮੁੜਿਆ ਅਤੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ 2ਅਤੇ ਚਾਲੀ ਦਿਨ ਸ਼ੈਤਾਨ ਉਸ ਨੂੰ ਪਰਤਾਉਂਦਾ ਰਿਹਾ; ਉਨ੍ਹਾਂ ਦਿਨਾਂ ਵਿੱਚ ਉਸ ਨੇ ਕੁਝ ਨਾ ਖਾਧਾ ਅਤੇ ਜਦੋਂ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ। 3ਤਦ ਸ਼ੈਤਾਨ ਨੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਕਹਿ ਕਿ ਰੋਟੀ ਬਣ ਜਾਵੇ।” 4ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਲਿਖਿਆ ਹੈ:‘ਮਨੁੱਖ ਸਿਰਫ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ’#4:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਲਕਿ ਪਰਮੇਸ਼ਰ ਦੇ ਹਰੇਕ ਵਚਨ ਨਾਲ ਜੀਉਂਦਾ ਰਹੇਗਾ” ਲਿਖਿਆ ਹੈ।।”#ਬਿਵਸਥਾ 8:3 5ਫਿਰ ਸ਼ੈਤਾਨ ਨੇ ਉਸ ਨੂੰ ਉਤਾਂਹ#4:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇੱਕ ਉੱਚੇ ਪਹਾੜ ਉੱਤੇ” ਲਿਖਿਆ ਹੈ। ਲਿਜਾ ਕੇ ਇੱਕ ਪਲ ਵਿੱਚ ਸੰਸਾਰ ਦੇ ਸਾਰੇ ਰਾਜ ਵਿਖਾਏ 6ਅਤੇ ਉਸ ਨੂੰ ਕਿਹਾ, “ਮੈਂ ਇਹ ਸਾਰਾ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨ ਤੈਨੂੰ ਦੇ ਦਿਆਂਗਾ, ਕਿਉਂਕਿ ਇਹ ਮੈਨੂੰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਉਸ ਨੂੰ ਦਿੰਦਾ ਹਾਂ। 7ਇਸ ਲਈ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” 8ਯਿਸੂ ਨੇ ਉਸ ਨੂੰ ਕਿਹਾ,“#4:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੇ ਸ਼ਤਾਨ, ਮੇਰੇ ਤੋਂ ਦੂਰ ਹੋ ਜਾ,” ਲਿਖਿਆ ਹੈ।ਲਿਖਿਆ ਹੈ:ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਮੱਥਾ ਟੇਕ ਅਤੇ ਸਿਰਫ ਉਸੇ ਦੀ ਸੇਵਾ ਕਰ।”#ਬਿਵਸਥਾ 6:13
9ਤਦ ਸ਼ੈਤਾਨ ਨੇ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਸਿਖਰ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ 10ਕਿਉਂਕਿ ਲਿਖਿਆ ਹੈ: ਉਹ ਤੇਰੇ ਲਈ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਕਿ ਤੇਰੀ ਰਾਖੀ ਕਰਨ#ਜ਼ਬੂਰ 91:11 11ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।”#ਜ਼ਬੂਰ 91:12
12ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਕਿਹਾ ਗਿਆ ਹੈ,‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਖੀਂ’।”#ਬਿਵਸਥਾ 6:16 13ਜਦੋਂ ਸ਼ੈਤਾਨ ਹਰ ਤਰ੍ਹਾਂ ਦਾ ਪਰਤਾਵਾ ਕਰ ਚੁੱਕਾ ਤਾਂ ਕੁਝ ਸਮੇਂ ਲਈ ਉਸ ਕੋਲੋਂ ਚਲਾ ਗਿਆ।
ਗਲੀਲ ਵਿੱਚ ਸੇਵਾ ਦਾ ਅਰੰਭ
14ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਵਾਪਸ ਆਇਆ ਅਤੇ ਉਸ ਦੀ ਚਰਚਾ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ। 15ਉਹ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਸੀ ਅਤੇ ਸਭ ਲੋਕ ਉਸ ਦੀ ਵਡਿਆਈ ਕਰਦੇ ਸਨ।
ਨਾਸਰਤ ਵਿੱਚ ਯਿਸੂ ਦੀ ਨਿੰਦਿਆ
16ਫਿਰ ਉਹ ਨਾਸਰਤ ਵਿੱਚ ਜਿੱਥੇ ਉਸ ਦਾ ਪਾਲਣ-ਪੋਸ਼ਣ ਹੋਇਆ ਸੀ, ਆਇਆ ਅਤੇ ਆਪਣੀ ਰੀਤ ਅਨੁਸਾਰ ਸਬਤ ਦੇ ਦਿਨ ਸਭਾ-ਘਰ ਵਿੱਚ ਜਾ ਕੇ ਪੜ੍ਹਨ ਲਈ ਖੜ੍ਹਾ ਹੋਇਆ। 17ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਹ ਥਾਂ ਕੱਢੀ ਜਿੱਥੇ ਲਿਖਿਆ ਸੀ:
18 ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਉਸ ਨੇ ਗਰੀਬਾਂ ਨੂੰ ਖੁਸ਼ਖ਼ਬਰੀ
ਸੁਣਾਉਣ ਲਈ ਮੈਨੂੰ ਮਸਹ ਕੀਤਾ ਹੈ।
ਉਸ ਨੇ ਮੈਨੂੰ ਭੇਜਿਆ ਕਿ # 4:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਟੁੱਟੇ ਮਨ ਵਾਲਿਆਂ ਨੂੰ ਚੰਗਾ ਕਰਾਂ,” ਲਿਖਿਆ ਹੈ। ਬੰਦੀਆਂ ਨੂੰ ਛੁਟਕਾਰੇ ਦਾ
ਅਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪਾਉਣ ਦਾ ਪ੍ਰਚਾਰ ਕਰਾਂ ਅਤੇ ਸਤਾਏ ਹੋਇਆਂ ਨੂੰ ਛੁਡਾਵਾਂ
19 ਅਤੇ ਪ੍ਰਭੂ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਾਂ। #
ਯਸਾਯਾਹ 61:1-2
20ਫਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਸਭਾ-ਘਰ ਵਿੱਚ ਸਾਰਿਆਂ ਦੀਆਂ ਅੱਖਾਂ ਉਸੇ ਉੱਤੇ ਲੱਗੀਆਂ ਹੋਈਆਂ ਸਨ। 21ਤਦ ਉਹ ਉਨ੍ਹਾਂ ਨੂੰ ਕਹਿਣ ਲੱਗਾ,“ਅੱਜ ਤੁਹਾਡੇ ਸੁਣਦਿਆਂ ਇਹ ਲਿਖਤ ਪੂਰੀ ਹੋਈ ਹੈ।” 22ਸਭ ਲੋਕ ਉਸ ਦੀ ਪ੍ਰਸ਼ੰਸਾ ਕਰਨ ਅਤੇ ਉਸ ਦੇ ਮੂੰਹੋਂ ਨਿੱਕਲਣ ਵਾਲੇ ਕਿਰਪਾ ਦੇ ਵਚਨਾਂ ਤੋਂ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?” 23ਉਸ ਨੇ ਉਨ੍ਹਾਂ ਨੂੰ ਕਿਹਾ,“ਨਿਰਸੰਦੇਹ ਤੁਸੀਂ ਮੇਰੇ ਵਿਖੇ ਇਹ ਕਹਾਵਤ ਕਹੋਗੇ, ‘ਹੇ ਵੈਦ ਆਪਣੇ ਆਪ ਨੂੰ ਚੰਗਾ ਕਰ; ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ, ਉਹ ਇੱਥੇ ਆਪਣੇ ਨਗਰ ਵਿੱਚ ਵੀ ਕਰ’।” 24ਉਸ ਨੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਕੋਈ ਨਬੀ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ। 25ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲ ਅਕਾਸ਼ ਬੰਦ ਰਿਹਾ ਅਤੇ ਸਾਰੇ ਦੇਸ ਵਿੱਚ ਵੱਡਾ ਕਾਲ ਪੈ ਗਿਆ ਤਾਂ ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ, 26ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਸੈਦਾ ਦੇ ਸਾਰਿਪਥ ਨਗਰ ਦੀ ਵਿਧਵਾ ਔਰਤ ਤੋਂ ਇਲਾਵਾ ਹੋਰ ਕਿਸੇ ਕੋਲ ਨਹੀਂ ਭੇਜਿਆ ਗਿਆ 27ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਸੁਰਿਯਾਨੀ ਨਾਮਾਨ ਤੋਂ ਇਲਾਵਾ ਉਨ੍ਹਾਂ ਵਿੱਚੋਂ ਕਿਸੇ ਨੂੰ ਸ਼ੁੱਧ ਨਹੀਂ ਕੀਤਾ ਗਿਆ।” 28ਇਹ ਗੱਲਾਂ ਸੁਣਦੇ ਹੀ ਸਭਾ-ਘਰ ਵਿੱਚ ਸਭ ਕ੍ਰੋਧ ਨਾਲ ਭਰ ਗਏ 29ਅਤੇ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਉਸ ਪਹਾੜ ਦੀ ਟੀਸੀ ਉੱਤੇ ਲੈ ਗਏ ਜਿਸ ਉੱਤੇ ਉਨ੍ਹਾਂ ਦਾ ਨਗਰ ਵੱਸਿਆ ਹੋਇਆ ਸੀ ਤਾਂਕਿ ਉਸ ਨੂੰ ਹੇਠਾਂ ਸੁੱਟ ਦੇਣ। 30ਪਰ ਉਹ ਉਨ੍ਹਾਂ ਵਿੱਚੋਂ ਨਿੱਕਲ ਕੇ ਚਲਾ ਗਿਆ।
ਭ੍ਰਿਸ਼ਟ ਆਤਮਾਵਾਂ ਨੂੰ ਕੱਢਣਾ
31ਫਿਰ ਉਹ ਗਲੀਲ ਦੇ ਕਫ਼ਰਨਾਹੂਮ ਨਗਰ ਨੂੰ ਆਇਆ ਅਤੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। 32ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂਕਿ ਉਸ ਦਾ ਵਚਨ ਅਧਿਕਾਰ ਨਾਲ ਸੀ। 33ਸਭਾ-ਘਰ ਵਿੱਚ ਇੱਕ ਮਨੁੱਖ ਸੀ ਜਿਸ ਵਿੱਚ ਭ੍ਰਿਸ਼ਟ ਆਤਮਾ ਸੀ। ਉਹ ਉੱਚੀ ਅਵਾਜ਼ ਵਿੱਚ ਚੀਕਿਆ, 34“ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈਂ—ਪਰਮੇਸ਼ਰ ਦਾ ਪਵਿੱਤਰ ਜਨ।” 35ਤਦ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ,“ਚੁੱਪ ਹੋ ਜਾ ਅਤੇ ਇਸ ਵਿੱਚੋਂ ਨਿੱਕਲ ਜਾ!” ਤਾਂ ਦੁਸ਼ਟ ਆਤਮਾ ਉਸ ਨੂੰ ਵਿਚਕਾਰ ਪਟਕ ਕੇ ਬਿਨਾਂ ਉਸ ਦਾ ਕੁਝ ਨੁਕਸਾਨ ਕੀਤੇ ਉਸ ਵਿੱਚੋਂ ਨਿੱਕਲ ਗਈ। 36ਤਦ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਗੱਲਾਂ ਕਰਦੇ ਹੋਏ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦਾ ਵਚਨ ਹੈ? ਉਹ ਅਧਿਕਾਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿੱਕਲ ਜਾਂਦੀਆਂ ਹਨ।” 37ਇਸ ਤਰ੍ਹਾਂ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਥਾਂ ਉਸ ਦੀ ਚਰਚਾ ਫੈਲ ਗਈ।
ਬਹੁਤਿਆਂ ਦਾ ਚੰਗਾ ਹੋਣਾ
38ਫਿਰ ਉਹ ਸਭਾ-ਘਰ ਵਿੱਚੋਂ ਉੱਠ ਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਨੂੰ ਤੇਜ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਚੇਲਿਆਂ ਨੇ ਉਸ ਦੇ ਲਈ ਯਿਸੂ ਨੂੰ ਬੇਨਤੀ ਕੀਤੀ। 39ਤਦ ਯਿਸੂ ਨੇ ਉਸ ਦੇ ਕੋਲ ਖੜ੍ਹੇ ਹੋ ਕੇ ਬੁਖਾਰ ਨੂੰ ਝਿੜਕਿਆ ਅਤੇ ਉਸ ਦਾ ਬੁਖਾਰ ਉੱਤਰ ਗਿਆ ਅਤੇ ਉਹ ਤੁਰੰਤ ਉੱਠ ਕੇ ਉਨ੍ਹਾਂ ਦੀ ਸੇਵਾ ਕਰਨ ਲੱਗੀ। 40ਜਦੋਂ ਸੂਰਜ ਛੁਪ ਗਿਆ ਤਾਂ ਉਹ ਸਭ ਆਪਣੇ ਰੋਗੀਆਂ ਨੂੰ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ ਯਿਸੂ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ। 41ਬਹੁਤਿਆਂ ਵਿੱਚੋਂ ਦੁਸ਼ਟ ਆਤਮਾਵਾਂ ਵੀ ਚੀਕਾਂ ਮਾਰਦੀਆਂ ਅਤੇ ਇਹ ਕਹਿੰਦੀਆਂ ਹੋਈਆਂ ਨਿੱਕਲੀਆਂ, “ਤੂੰ ਪਰਮੇਸ਼ਰ ਦਾ ਪੁੱਤਰ#4:41 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਹੈਂ!” ਪਰ ਉਹ ਉਨ੍ਹਾਂ ਨੂੰ ਝਿੜਕਦਾ ਅਤੇ ਬੋਲਣ ਨਹੀਂ ਦਿੰਦਾ ਸੀ, ਕਿਉਂਕਿ ਉਹ ਜਾਣਦੀਆਂ ਸਨ ਕਿ ਉਹ ਮਸੀਹ ਹੈ।
ਯਹੂਦਿਯਾ ਵਿੱਚ ਪ੍ਰਚਾਰ
42ਜਦੋਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿੱਚ ਚਲਾ ਗਿਆ ਅਤੇ ਭੀੜ ਉਸ ਨੂੰ ਲੱਭਦੀ ਹੋਈ ਉਸ ਕੋਲ ਆਈ ਅਤੇ ਉਸ ਨੂੰ ਰੋਕਿਆ ਕਿ ਉਨ੍ਹਾਂ ਕੋਲੋਂ ਨਾ ਜਾਵੇ। 43ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਮੈਨੂੰ ਦੂਜੇ ਨਗਰਾਂ ਵਿੱਚ ਵੀ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਣਾ ਜ਼ਰੂਰੀ ਹੈ, ਕਿਉਂਕਿ ਮੈਨੂੰ ਇਸੇ ਲਈ ਭੇਜਿਆ ਗਿਆ ਹੈਂ।” 44ਤਦ ਉਹ ਯਹੂਦਿਯਾ#4:44 ਕੁਝ ਹਸਤਲੇਖਾਂ ਵਿੱਚ “ਯਹੂਦਿਯਾ” ਦੇ ਸਥਾਨ 'ਤੇ “ਗਲੀਲ” ਲਿਖਿਆ ਹੈ। ਦੇ ਸਭਾ-ਘਰਾਂ ਵਿੱਚ ਪ੍ਰਚਾਰ ਕਰਦਾ ਰਿਹਾ।
Currently Selected:
ਲੂਕਾ 4: PSB
Highlight
Share
Copy
![None](/_next/image?url=https%3A%2F%2Fimageproxy.youversionapistaging.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: