1
ਮੱਤੀਯਾਹ 27:46
ਪੰਜਾਬੀ ਮੌਜੂਦਾ ਤਰਜਮਾ
ਅਤੇ ਲਗਭਗ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੀ, ਏਲੀ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?”
השווה
חקרו ਮੱਤੀਯਾਹ 27:46
2
ਮੱਤੀਯਾਹ 27:51-52
ਅਤੇ ਉਸੇ ਵਕਤ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ। ਅਤੇ ਧਰਤੀ ਕੰਬ ਗਈ, ਪੱਥਰ ਹਿਲ ਗਏ। ਅਤੇ ਕਬਰਾਂ ਖੁੱਲ ਗਈਆ। ਅਤੇ ਬਹੁਤ ਸਾਰੇ ਪਵਿੱਤਰ ਲੋਕਾਂ ਦੀਆ ਲਾਸ਼ਾ ਜਿਹੜੇ ਮਰ ਚੁੱਕੇ ਸਨ ਜੀਵਨ ਦੇ ਲਈ ਜੀ ਉੱਠ ਗਏ।
חקרו ਮੱਤੀਯਾਹ 27:51-52
3
ਮੱਤੀਯਾਹ 27:50
ਯਿਸ਼ੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ, ਆਪਣੀ ਆਤਮਾ ਛੱਡ ਦਿੱਤੀ।
חקרו ਮੱਤੀਯਾਹ 27:50
4
ਮੱਤੀਯਾਹ 27:54
ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੁਚਾਲ ਅਤੇ ਜੋ ਕੁਝ ਵਾਪਰਿਆ ਸੀ ਉਹ ਸਭ ਵੇਖਿਆ ਤੇ ਡਰ ਗਏ, ਅਤੇ ਆਖਣ ਲੱਗੇ, “ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!”
חקרו ਮੱਤੀਯਾਹ 27:54
5
ਮੱਤੀਯਾਹ 27:45
ਦੁਪਹਿਰ ਤੋਂ ਲੈ ਕੇ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਵਿੱਚ ਹਨੇਰਾ ਹੀ ਰਿਹਾ।
חקרו ਮੱਤੀਯਾਹ 27:45
6
ਮੱਤੀਯਾਹ 27:22-23
ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਯਿਸ਼ੂ ਨਾਲ ਜਿਹੜਾ ਮਸੀਹ ਅਖਵਾਉਂਦਾ ਹੈ, ਕੀ ਕੀਤਾ ਜਾਵੇ?” ਉਹਨਾਂ ਸਾਰਿਆ ਨੇ ਉੱਤਰ ਦਿੱਤਾ, “ਇਸਨੂੰ ਸਲੀਬ ਦਿਓ!” ਤਦ ਪਿਲਾਤੁਸ ਨੇ ਪੁੱਛਿਆ, “ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸ ਨੂੰ ਸਲੀਬ ਤੇ ਚੜ੍ਹਾ ਦਿਓ!”
חקרו ਮੱਤੀਯਾਹ 27:22-23
בית
כתבי הקודש
תכניות
קטעי וידאו