ਮੱਤੀਯਾਹ 28:12-15

ਮੱਤੀਯਾਹ 28:12-15 PMT

ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗ ਇਕੱਠੇ ਹੋਏ ਅਤੇ ਉਹਨਾਂ ਗੱਲਬਾਤ ਕਰਕੇ ਯੋਜਨਾ ਬਣਾਈ ਅਤੇ ਸਿਪਾਹੀਆਂ ਨੂੰ ਵੱਡੀ ਰਕਮ ਦਿੱਤੀ। ਅਤੇ ਉਹਨਾਂ ਕਿਹਾ, “ਤੁਸੀਂ ਇਹ ਕਹਿਣਾ ਕਿ, ‘ਜਦ ਅਸੀਂ ਸੁੱਤੇ ਹੋਏ ਸੀ, ਉਸਦੇ ਚੇਲੇ ਰਾਤ ਨੂੰ ਆ ਕੇ ਉਸਨੂੰ ਚੁਰਾ ਕੇ ਲੈ ਗਏ।’ ਅਗਰ ਇਹ ਗੱਲ ਰਾਜਪਾਲ ਦੇ ਕੋਲ ਪਹੁੰਚੇ, ਤਾਂ ਅਸੀਂ ਉਸਨੂੰ ਸਮਝਾ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਬਚਾ ਲਵਾਂਗੇ।” ਸੋ ਸਿਪਾਹੀਆਂ ਨੇ ਪੈਸੇ ਲੈ ਲਏ ਉਸੇ ਤਰ੍ਹਾ ਕੀਤਾ ਜਿਵੇਂ ਉਹਨਾਂ ਨੂੰ ਆਖਿਆ ਸੀ। ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।