1
ਮੱਤੀਯਾਹ 13:23
ਪੰਜਾਬੀ ਮੌਜੂਦਾ ਤਰਜਮਾ
ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਇਸ ਨੂੰ ਦਰਸਾਉਂਦਾ ਹੈ ਕਿ ਜੋ ਬਚਨ ਸੁਣਦਾ ਅਤੇ ਸਮਝਦਾ ਹੈ, ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ, ਕੋਈ ਸੱਠ ਗੁਣਾ, ਕੋਈ ਤੀਹ ਗੁਣਾ ਫਲ ਦਿੰਦਾ ਹੈ।”
Salīdzināt
Izpēti ਮੱਤੀਯਾਹ 13:23
2
ਮੱਤੀਯਾਹ 13:22
ਅਤੇ ਜਿਹੜਾ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਉਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਬਚਨ ਸੁਣਦੇ ਹਨ, ਪਰ ਇਸ ਸੰਸਾਰ ਦੀਆਂ ਚਿੰਤਾਵਾਂ ਅਤੇ ਧਨ-ਦੌਲਤ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ।
Izpēti ਮੱਤੀਯਾਹ 13:22
3
ਮੱਤੀਯਾਹ 13:19
ਜਦੋਂ ਕੋਈ ਵੀ ਰਾਜ ਦੇ ਬਚਨ ਬਾਰੇ ਸੁਣਦਾ ਹੈ ਪਰ ਨਹੀਂ ਸਮਝਦਾ, ਤਾਂ ਸ਼ੈਤਾਨ ਆ ਕੇ ਜੋ ਕੁਝ ਵੀ ਉਸਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ, ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ।
Izpēti ਮੱਤੀਯਾਹ 13:19
4
ਮੱਤੀਯਾਹ 13:20-21
ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦਾ ਹੈ। ਪਰ ਆਪਣੇ ਵਿੱਚ ਡੂੰਗੀ ਜੜ੍ਹ ਨਹੀਂ ਰੱਖਦਾ, ਉਹ ਥੋੜ੍ਹੇ ਸਮੇਂ ਲਈ ਰਹਿੰਦਾ ਹੈ, ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।
Izpēti ਮੱਤੀਯਾਹ 13:20-21
5
ਮੱਤੀਯਾਹ 13:44
“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ। ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
Izpēti ਮੱਤੀਯਾਹ 13:44
6
ਮੱਤੀਯਾਹ 13:8
ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ, ਕੁਝ ਸੱਠ ਗੁਣਾ, ਅਤੇ ਕੁਝ ਤੀਹ ਗੁਣਾ।
Izpēti ਮੱਤੀਯਾਹ 13:8
7
ਮੱਤੀਯਾਹ 13:30
ਵਾਢੀ ਤੱਕ ਦੋਵੇਂ ਇਕੱਠੇ ਹੀ ਵਧਣ ਦਿਓ। ਉਸ ਸਮੇਂ ਮੈਂ ਵੱਢਣ ਵਾਲਿਆਂ ਨੂੰ ਕਹਾਂਗਾ: ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਉਨ੍ਹਾਂ ਨੂੰ ਸਾੜੇ ਜਾਣ ਵਾਲੇ ਗਠੜਿਆਂ ਵਿੱਚ ਬੰਨ੍ਹੋ; ਫਿਰ ਕਣਕ ਨੂੰ ਇਕੱਠਾ ਕਰੋ ਅਤੇ ਇਸ ਨੂੰ ਮੇਰੇ ਭੜੋਲਿਆਂ ਵਿੱਚ ਲੈ ਆਓ।’ ”
Izpēti ਮੱਤੀਯਾਹ 13:30
Mājas
Bībele
Plāni
Video