ਜਦੋਂ ਯਿਸ਼ੂ ਕਿਸੇ ਨਗਰ ਵਿੱਚ ਸਨ, ਤਾਂ ਉੱਥੇ ਇੱਕ ਆਦਮੀ ਆਇਆ ਜਿਸ ਦੇ ਸਾਰੇ ਸਰੀਰ ਵਿੱਚ ਕੋੜ੍ਹ ਦਾ ਰੋਗ ਸੀ। ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਧਰਤੀ ਤੇ ਡਿੱਗ ਕੇ ਉਸ ਦੇ ਅੱਗੇ ਬੇਨਤੀ ਕੀਤੀ ਕੀ, “ਹੇ ਪ੍ਰਭੂ! ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੋਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਸ਼ੁੱਧ ਹੋ ਜਾ!” ਅਤੇ ਉਸੇ ਵੇਲੇ ਉਹ ਕੋੜ੍ਹ ਦੇ ਰੋਗ ਤੋਂ ਚੰਗਾ ਹੋ ਗਇਆ।