ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਅਤੇ ਉਹਨਾਂ ਤੋਂ ਵਾਪਸ ਲੈਣ ਦੀ ਉਮੀਦ ਬਿਨਾਂ ਉਹਨਾਂ ਨੂੰ ਉਧਾਰ ਦੇਓ। ਫੇਰ ਤੁਹਾਡਾ ਇਨਾਮ ਬਹੁਤ ਵੱਡਾ ਹੋਵੇਗਾ ਅਤੇ ਤੁਸੀਂ ਉਸ ਅੱਤ ਮਹਾਨ ਪਰਮੇਸ਼ਵਰ ਦੀ ਸੰਤਾਨ ਠਹਿਰਾਈ ਜਾਓ ਕਿਉਂਕਿ ਉਹ ਉਹਨਾਂ ਲਈ ਵੀ ਦਿਆਲੂ ਹੈ, ਜੋ ਨਾਸ਼ੁਕਰੇ ਅਤੇ ਬੁਰੇ ਹਨ।