“ਕਿਉਂਕਿ ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਬੁਰਜ ਬਣਾਉਣਾ ਚਾਹੇ, ਪਰ ਪਹਿਲਾਂ ਬੈਠ ਕੇ ਖਰਚੇ ਦਾ ਹਿਸਾਬ ਨਾ ਲਾਏ ਕਿ ਮੇਰੇ ਕੋਲ ਇਸ ਦੇ ਪੂਰਾ ਕਰਨ ਲਈ ਧਨ ਹੈ ਜਾਂ ਨਹੀਂ? ਕਿਤੇ ਅਜਿਹਾ ਨਾ ਹੋਵੇ ਕਿ ਉਹ ਨੀਂਹ ਰੱਖ ਕੇ ਇਸ ਨੂੰ ਪੂਰਾ ਨਾ ਕਰ ਸਕੇ ਅਤੇ ਸਭ ਵੇਖਣ ਵਾਲੇ ਉਸ ਦਾ ਮਖੌਲ ਉਡਾਉਣ ਅਤੇ ਕਹਿਣ ਲੱਗਣ, ‘ਇਸ ਮਨੁੱਖ ਨੇ ਬਣਾਉਣਾ ਅਰੰਭ ਤਾਂ ਕੀਤਾ, ਪਰ ਪੂਰਾ ਨਾ ਕਰ ਸਕਿਆ’!