YouVersion Logo
Search Icon

ਉਤਪਤ 35

35
ਬੁੱਤਾਂ ਦਾ ਤਿਆਗ ਅਤੇ ਪਰਮੇਸ਼ੁਰ ਦੇ ਦਰਸ਼ਨ
1ਤਾਂ ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ ਉੱਠ ਅਰ ਬੈਤਏਲ ਨੂੰ ਉਤਾਹਾਂ ਜਾਹ ਅਤੇ ਉੱਥੇ ਟਿਕ ਅਰ ਉੱਥੇ ਪਰਮੇਸ਼ੁਰ ਲਈ ਜਿਸ ਤੈਨੂੰ ਉਸ ਵੇਲੇ ਵਿਖਾਲੀ ਦਿੱਤੀ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਾ ਸੀ ਇੱਕ ਜਗਵੇਦੀ ਬਣਾ 2ਤਾਂ ਯਾਕੂਬ ਨੇ ਆਪਣੇ ਘਰਾਣੇ ਅਰ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਆਖਿਆ, ਤੁਸੀਂ ਪਰਾਏ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਬਾਹਰ ਸੁੱਟ ਦਿਓ ਅਰ ਪਵਿੱਤਰ ਹੋਵੋ ਅਰ ਆਪਣੇ ਬਸਤਰ ਬਦਲ ਲਵੋ 3ਅਰ ਅਸੀਂ ਉੱਠ ਕੇ ਬੈਤਏਲ ਨੂੰ ਚੜ੍ਹੀਏ ਅਰ ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ੁਰ ਲਈ ਬਣਾਵਾਂਗਾ ਜਿਸ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਰ ਜਿਸ ਰਸਤੇ ਤੇ ਮੈਂ ਚੱਲਦਾ ਸਾਂ ਮੇਰੇ ਨਾਲ ਰਿਹਾ 4ਤਾਂ ਉਨ੍ਹਾਂ ਸਾਰੇ ਪਰਾਏ ਦੇਵਤੇ ਜਿਹੜੇ ਉਨ੍ਹਾਂ ਦੇ ਹੱਥਾਂ ਵਿੱਚ ਸਨ ਅਰ ਕੰਨਾਂ ਦੇ ਮੁੰਦਰੇ ਯਾਕੂਬ ਨੂੰ ਦੇ ਦਿੱਤੇ ਤਾਂ ਯਾਕੂਬ ਨੇ ਉਨ੍ਹਾਂ ਨੂੰ ਬਲੂਤ ਦੇ ਰੁੱਖ ਹੇਠ ਜਿਹੜਾ ਸ਼ਕਮ ਦੇ ਨੇੜੇ ਸੀ ਲੁਕੋ ਦਿੱਤਾ 5ਤਾਂ ਓਹ ਤੁਰ ਪਏ ਅਰ ਉਨ੍ਹਾਂ ਦੇ ਉਦਾਲੇ ਪੁਦਾਲੇ ਦੇ ਨਗਰਾਂ ਉੱਤੇ ਪਰਮੇਸ਼ੁਰ ਦਾ ਡਰ ਪੈ ਗਿਆ ਸੋ ਉਨ੍ਹਾਂ ਨੇ ਯਾਕੂਬ ਦੇ ਪੁੱਤ੍ਰਾਂ ਦਾ ਪਿੱਛਾ ਨਾ ਕੀਤਾ 6ਯਾਕੂਬ ਅਰ ਉਸ ਦੇ ਨਾਲ ਦੇ ਸਾਰੇ ਲੋਕ ਲੂਜ਼ ਵਿੱਚ ਆਏ ਜਿਹੜਾ ਕਨਾਨ ਦੇ ਦੇਸ ਵਿੱਚ ਹੈ। ਏਹੋ ਹੀ ਬੈਤਏਲ ਹੈ 7ਤਾਂ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਰ ਉਸ ਅਸਥਾਨ ਦਾ ਨਾਉਂ ਏਲ ਬੈਤਏਲ ਸੱਦਿਆ ਕਿਉਂਜੋ ਉੱਥੇ ਪਰਮੇਸ਼ੁਰ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਜਦ ਉਹ ਆਪਣੇ ਭਰਾ ਦੇ ਅੱਗੋਂ ਨੱਠਾ ਸੀ 8ਤਾਂ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਰ ਉਹ ਬੈਤਏਲ ਦੇ ਹੇਠ ਬਲੂਤ ਦੇ ਰੁੱਖ ਥੱਲੇ ਦਫਨਾਈ ਗਈ ਤਾਂ ਉਸ ਦਾ ਨਾਉਂ ਅੱਲੋਨ ਬਾਕੂਥ ਰੱਖਿਆ ਗਿਆ।।
9ਤਾਂ ਪਰਮੇਸ਼ੁਰ ਨੇ ਯਾਕੂਬ ਨੂੰ ਫੇਰ ਦਰਸ਼ਨ ਦਿੱਤਾ ਜਦ ਉਹ ਪਦਨ ਅਰਾਮ ਵਿੱਚੋਂ ਆਇਆ ਸੀ ਅਰ ਉਸ ਨੂੰ ਬਰਕਤ ਦਿੱਤੀ 10ਤਾਂ ਪਰਮੇਸ਼ੁਰ ਨੇ ਉਸ ਨੂੰ ਆਖਿਆ, ਤੇਰਾ ਨਾਉਂ ਯਾਕੂਬ ਹੈ ਪਰ ਅੱਗੇ ਨੂੰ ਤੇਰਾ ਨਾਉਂ ਯਾਕੂਬ ਨਹੀਂ ਪੁਕਾਰਿਆ ਜਾਵੇਗਾ ਸਗੋਂ ਤੇਰਾ ਨਾਉਂ ਇਸਰਾਏਲ ਹੋਵੇਗਾ ਤਾਂ ਉਸਨੇ ਉਸ ਦਾ ਨਾਉਂ ਇਸਰਾਏਲ ਰੱਖਿਆ 11ਤਾਂ ਪਰਮੇਸ਼ੁਰ ਨੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਫਲ ਅਰ ਵਧ ਅਰ ਕੌਮ ਸਗੋਂ ਕੌਮਾਂ ਦੇ ਜੱਥੇ ਤੈਥੋਂ ਹੋਣਗੇ ਅਰ ਰਾਜੇ ਤੇਰੇ ਤੁਖਮ ਤੋਂ ਨਿੱਕਲਣਗੇ 12ਅਰ ਉਹ ਧਰਤੀ ਜਿਹੜੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ ਮੈਂ ਤੈਨੂੰ ਦਿਆਂਗਾ ਅਤੇ ਮੈਂ ਤੇਰੇ ਪਿੱਛੋਂ ਤੇਰੀ ਅੰਸ ਨੂੰ ਏਹ ਧਰਤੀ ਦਿਆਂਗਾ 13ਅਤੇ ਪਰਮੇਸ਼ੁਰ ਉਸ ਦੇ ਕੋਲੋਂ ਉਸ ਅਸਥਾਨ ਤੋਂ ਜਿੱਥੇ ਉਹ ਉਸ ਨਾਲ ਗੱਲ ਕਰਦਾ ਸੀ ਉਤਾਹਾਂ ਨੂੰ ਗਿਆ 14ਤਾਂ ਯਾਕੂਬ ਨੇ ਉਸ ਥਾਂ ਉੱਤੇ ਇੱਕ ਥੰਮ੍ਹ ਖੜਾ ਕੀਤਾ ਜਿੱਥੇ ਉਸ ਉਹ ਦੇ ਨਾਲ ਗੱਲ ਕੀਤੀ ਅਰਥਾਤ ਪੱਥਰ ਦਾ ਇੱਕ ਥੰਮ੍ਹ ਅਰ ਉਸ ਦੇ ਉੱਤੇ ਪੀਣ ਦੀ ਭੇਟ ਡੋਹਲੀ ਅਰ ਤੇਲ ਚੁਆਇਆ 15ਅਰ ਯਾਕੂਬ ਨੇ ਉਸ ਅਸਥਾਨ ਦਾ ਨਾਉਂ ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ ਬੈਤਏਲ ਰੱਖਿਆ 16ਤਾਂ ਉਹ ਬੈਤਏਲ ਤੋਂ ਤੁਰ ਪਏ ਅਰ ਜਾਂ ਅਫਰਾਥ ਕੁਝ ਦੂਰ ਰਹਿੰਦਾ ਸੀ ਤਾਂ ਰਾਖੇਲ ਜਣਨ ਲੱਗੀ ਅਰ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ 17ਤਾਂ ਐਉਂ ਹੋਇਆ ਕਿ ਜਾਂ ਉਹ ਜਣਨ ਦੇ ਕਸ਼ਟ ਵਿੱਚ ਸੀ ਤਾਂ ਦਾਈ ਨੇ ਉਸ ਨੂੰ ਆਖਿਆ, ਨਾ ਡਰ ਕਿਉਂਜੋ ਏਹ ਵੀ ਤੇਰਾ ਇੱਕ ਪੁੱਤ੍ਰ ਹੈ 18ਤਾਂ ਐਉਂ ਹੋਇਆ ਕਿ ਜਾਂ ਉਹ ਦੇ ਪ੍ਰਾਣ ਨਿੱਕਲਣ ਨੂੰ ਸਨ ਅਰ ਉਹ ਮਰਨ ਨੂੰ ਸੀ ਤਾਂ ਉਸ ਨੇ ਉਹ ਦਾ ਨਾਉਂ ਬਨ- ਓਨੀ#35:18 ਮੇਰੇ ਸੋਗ ਦਾ ਪੁੱਤ੍ਰ । ਰੱਖਿਆ ਪਰ ਉਸ ਦੇ ਪਿਤਾ ਨੇ ਉਹ ਦਾ ਨਾਉਂ ਬਿਨਯਾਮੀਨ#35:18 ਸੱਜੇ ਹੱਥ ਦਾ ਪੁੱਤ੍ਰ । ਰੱਖਿਆ 19ਸੋ ਰਾਖੇਲ ਮਰ ਗਈ ਅਰ ਅਫਰਾਥ ਦੇ ਰਾਹ ਵਿੱਚ ਦਫਨਾਈ ਗਈ। ਏਹੋ ਹੀ ਬੈਤਲਹਮ ਹੈ 20ਯਾਕੂਬ ਨੇ ਉਸ ਦੀ ਕਬਰ ਉੱਤੇ ਇੱਕ ਥੰਮ੍ਹ ਖੜਾ ਕੀਤਾ ਅਰ ਰਾਖੇਲ ਦੀ ਕਬਰ ਦਾ ਥੰਮ੍ਹ ਅੱਜ ਤੀਕ ਹੈ 21ਫੇਰ ਇਸਰਾਏਲ ਤੁਰ ਪਿਆ ਅਰ ਆਪਣਾ ਤੰਬੂ ਏਦਰ ਦੇ ਬੁਰਜ ਦੇ ਪਰਲੇ ਪਾਸੇ ਖਲ੍ਹਾਰਿਆ 22ਤਾ ਐਉਂ ਹੋਇਆ ਕਿ ਜਦ ਇਸਰਾਏਲ ਉਸ ਧਰਤੀ ਵਿੱਚ ਵੱਸਦਾ ਸੀ ਤਾਂ ਰਊਬੇਨ ਜਾਕੇ ਆਪਣੇ ਪਿਤਾ ਦੀ ਸੁਰੇਤ ਬਿਲਹਾਹ ਨਾਲ ਲੇਟਿਆ ਅਰ ਇਸਰਾਏਲ ਨੇ ਸੁਣਿਆ।।
23ਯਾਕੂਬ ਦੇ ਬਾਰਾਂ ਪੁੱਤ੍ਰ ਸਨ। ਲੇਆਹ ਦੇ ਏਹ ਸਨ ਯਾਕੂਬ ਦਾ ਪਲੋਠਾ ਰਊਬੇਨ ਅਰ ਸ਼ਿਮਓਨ ਅਰ ਲੇਵੀ ਅਰ ਯਹੂਦਾਹ ਅਰ ਯਿੱਸ਼ਾਕਾਰ ਅਰ ਜਬੁਲੂਨ 24ਰਾਖੇਲ ਦੇ ਪੁੱਤ੍ਰ ਯੂਸੁਫ ਅਰ ਬਿਨਯਾਮੀਨ 25ਅਰ ਰਾਖੇਲ ਦੀ ਗੋੱਲੀ ਬਿਲਹਾਹ ਦੇ ਪੁੱਤ੍ਰ ਦਾਨ ਅਰ ਨਫਤਾਲੀ ਸਨ 26ਅਰ ਲੇਆਹ ਦੀ ਗੋੱਲੀ ਜ਼ਿਲਪਾ ਦੇ ਪੁੱਤ੍ਰ ਗਾਦ ਅਰ ਅਸ਼ੇਰ । ਯਾਕੂਬ ਦੇ ਪੁੱਤ੍ਰ ਜਿਹੜੇ ਪਦਨ ਅਰਾਮ ਵਿੱਚ ਉਹ ਦੇ ਲਈ ਜੰਮੇ ਏਹੋ ਸਨ।।
27ਤਾਂ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿੱਚ ਜਿਹੜਾ ਕਿਰਯਥ ਅਰਬਾ ਅਰਥਾਤ ਹਬਰੋਨ ਹੈ ਆਇਆ ਜਿੱਥੇ ਅਬਰਾਹਮ ਅਰ ਇਸਹਾਕ ਟਿੱਕੇ ਸਨ 28ਤਾਂ ਇਸਹਾਕ ਦੀ ਉਮਰ ਇੱਕ ਸੌ ਅੱਸੀ ਵਰਿਹਾਂ ਦੀ ਸੀ 29ਅਰ ਇਸਹਾਕ ਪ੍ਰਾਣ ਤਿਆਗ ਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ। ਉਹ ਬਿਰਧ ਅਰ ਸਮਾਪੂਰ ਹੋਇਆ ਤਾਂ ਉਸ ਦੇ ਪੁੱਤ੍ਰਾਂ ਏਸਾਓ ਅਰ ਯਾਕੂਬ ਨੇ ਉਸ ਨੂੰ ਦਫਨਾ ਦਿੱਤਾ।।

Currently Selected:

ਉਤਪਤ 35: PUNOVBSI

Highlight

Share

Copy

None

Want to have your highlights saved across all your devices? Sign up or sign in