2
1ਮੈਂ ਆਪਣੇ ਆਪ ਵਿੱਚ ਮਜ਼ਬੂਤ ਫ਼ੈਸਲਾ ਕਰ ਲਿਆ ਹੈ ਕਿ ਤੁਹਾਡੇ ਕੋਲ ਫਿਰ ਦੁੱਖ ਨਾਲ ਨਹੀਂ ਆਵਾਂਗਾ। 2ਕਿਉਂਕਿ ਅਗਰ ਮੈਂ ਤੁਹਾਨੂੰ ਦੁਖੀ ਕਰਾ, ਤਾਂ ਮੈਨੂੰ ਖੁਸ਼ ਕਰਨ ਲਈ ਕੌਣ ਬਚਿਆ ਹੈ ਪਰ ਤੁਸੀਂ ਜਿਸ ਨੂੰ ਮੈਂ ਦੁਖੀ ਕੀਤਾ ਹੈ? 3ਮੈਂ ਇਹ ਪਿਛਲੇ ਪੱਤਰ ਵਿੱਚ ਵੀ ਲਿਖਿਆ ਜਿਵੇਂ ਮੈਂ ਕੀਤਾ ਸੀ, ਤਾਂ ਜੋ ਜਦੋਂ ਮੈਂ ਆਵਾਂ ਤਾਂ ਮੈਂ ਉਹਨਾਂ ਕੋਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਸੀ। ਮੈਨੂੰ ਤੁਹਾਡੇ ਸਾਰਿਆਂ ਤੇ ਵਿਸ਼ਵਾਸ ਸੀ, ਕਿ ਮੇਰਾ ਆਨੰਦ ਤੁਹਾਡਾ ਸਾਰਿਆ ਦਾ ਆਨੰਦ ਹੈ। 4ਕਿਉਂਕਿ ਮੈਂ ਵੱਡੇ ਦੁੱਖ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ, ਇਸ ਲਈ ਨਹੀਂ ਜੋ ਤੁਹਾਨੂੰ ਦੁਖੀ ਕਰਾ ਪਰ ਤਾਂ ਜੋ ਤੁਸੀਂ ਉਸ ਪਿਆਰ ਦੀ ਡੂੰਘਾਈ ਨੂੰ ਸਮਝ ਸਕੋ ਜੋ ਮੈਂ ਤੁਹਾਡੇ ਨਾਲ ਕਰਦਾ ਹਾਂ।
ਅਪਰਾਧੀਆਂ ਦੇ ਲਈ ਮਾਫ਼ੀ
5ਜੇ ਕਿਸੇ ਨੇ ਦੁੱਖੀ ਕੀਤਾ ਹੈ, ਤਾਂ ਉਸ ਨੇ ਮੈਨੂੰ ਇੰਨਾ ਦੁੱਖੀ ਨਹੀਂ ਕੀਤਾ ਜਿੰਨਾ ਉਸ ਨੇ ਤੁਹਾਡੇ ਸਾਰਿਆਂ ਨੂੰ ਕੁਝ ਹੱਦ ਤੱਕ ਦੁੱਖੀ ਕੀਤਾ ਹੈ, ਇਸ ਨੂੰ ਬਹੁਤ ਗੰਭੀਰਤਾ ਨਾਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।#2:5 ਗਲਾ 4:12 6ਅਜਿਹੇ ਵਿਅਕਤੀ ਨੂੰ ਬਹੁਗਿਣਤੀ ਦੁਆਰਾ ਦਿੱਤੀ ਗਈ ਸਜ਼ਾ ਕਾਫ਼ੀ ਹੈ। 7ਸਗੋਂ ਹੁਣ ਤੁਹਾਨੂੰ ਚਾਹੀਦਾ ਹੈ ਅਜਿਹੇ ਵਿਅਕਤੀ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਉਹ ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਜਾਵੇ।#2:7 ਅਫ਼ 4:32 8ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਦੇ ਲਈ ਆਪਣੇ ਪਿਆਰ ਨੂੰ ਜ਼ਾਹਰ ਕਰੋ। 9ਕਿਉਂ ਜੋ ਇਹ ਪੱਤਰ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰੀ ਹੋ ਜਾਂ ਨਹੀਂ। 10ਜਿਸ ਕਿਸੇ ਨੂੰ ਤੁਸੀਂ ਮਾਫ਼ ਕਰਦੇ ਹੋ, ਮੈਂ ਵੀ ਮਾਫ਼ ਕਰਦਾ ਹਾਂ। ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ, 11ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਹਾਂ।
ਨਵੇਂ ਨੇਮ ਦੀ ਸੇਵਕਾਈ
12ਜਦੋਂ ਮੈਂ ਮਸੀਹ ਦੀ ਖੁਸ਼ਖ਼ਬਰੀ ਸੁਣਾਉਣ ਲਈ ਤ੍ਰੋਆਸ ਸ਼ਹਿਰ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ, 13ਜਦੋਂ ਆਪਣੇ ਭਰਾ ਤੀਤੁਸ#2:13 ਤੀਤੁਸ ਤੀਤੁਸ ਤਿਮੋਥਿਉਸ ਦੀ ਤਰ੍ਹਾਂ ਪੌਲੁਸ ਦਾ ਸਾਥੀ ਅਤੇ ਸਹਿ-ਕਰਮੀ ਸੀ ਨੂੰ ਉੱਥੇ ਨਾ ਵੇਖਿਆ ਤਾਂ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ। ਅਤੇ ਮੈਂ ਉਹਨਾਂ ਤੋਂ ਵਿੱਦਿਆ ਹੋ ਕੇ ਮਕਦੂਨਿਯਾ ਪ੍ਰਦੇਸ਼ ਨੂੰ ਚਲਾ ਗਿਆ।
14ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ। 15ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਖੁਸ਼ਬੂ ਹਾਂ। 16ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ? 17ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਅਸੀਂ ਫਾਇਦੇ ਲਈ ਪਰਮੇਸ਼ਵਰ ਦੇ ਬਚਨ ਨੂੰ ਅੱਗੇ ਨਹੀਂ ਵਧਾਉਂਦੇ। ਪਰ ਮਸੀਹ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਨਿਸ਼ਕਪਟਤਾ ਦੇ ਨਾਲ ਬੋਲਦੇ ਹਾਂ, ਜਿਵੇਂ ਪਰਮੇਸ਼ਵਰ ਦੁਆਰਾ ਭੇਜੇ ਗਏ।