3
1ਕੀ ਅਸੀਂ ਦੁਬਾਰਾ ਆਪਣੀ ਸ਼ਲਾਘਾ ਕਰਨੀ ਸ਼ੁਰੂ ਕਰ ਰਹੇ ਹਾਂ? ਜਾਂ ਕੀ ਸਾਨੂੰ ਕੁਝ ਲੋਕਾਂ ਵਾਂਗ, ਤੁਹਾਨੂੰ ਜਾਂ ਤੁਹਾਡੇ ਵੱਲੋਂ ਸਿਫਾਰਸ਼ ਪੱਤਰ ਦੀ ਜ਼ਰੂਰਤ ਹੈ? 2ਤੁਸੀਂ ਤਾਂ ਆਪ ਪੱਤਰ ਹੋ, ਜਿਹੜੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਨ, ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ। 3ਇਹ ਸੱਚ ਹੈ ਕਿ ਤੁਸੀਂ ਮਸੀਹ ਦੇ ਪੱਤਰ ਹੋ, ਜਿਹੜਾ ਸੇਵਕਾਈ ਦੇ ਰਾਹੀ ਸਿਆਹੀ ਨਾਲ ਨਹੀਂ ਸਗੋਂ ਜਿਉਂਦੇ ਪਰਮੇਸ਼ਵਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ ਜੋ ਪੱਥਰ ਦੀਆਂ ਤੱਖ਼ਤੀਆ ਉੱਤੇ ਨਹੀਂ ਸਗੋਂ ਦਿਲਾਂ ਦੀਆਂ ਤੱਖ਼ਤੀਆ ਉੱਤੇ ਲਿਖਿਆ ਹੋਇਆ ਹੈ।#3:3 ਕੂਚ 24:12; ਯਿਰ 31:33; ਹਿਜ਼ 11:19-20
4ਅਜਿਹਾ ਭਰੋਸਾ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਵਰ ਉੱਤੇ ਰੱਖਦੇ ਹਾਂ। 5ਇਹ ਨਹੀਂ ਕਿ ਅਸੀਂ ਆਪਣੇ ਆਪ ਵਿੱਚ ਆਪਣੇ ਲਈ ਕੁਝ ਵੀ ਦਾਅਵਾ ਕਰਨ ਦੇ ਕਾਬਲ ਹਾਂ, ਪਰ ਸਾਡੀ ਯੋਗਤਾ ਪਰਮੇਸ਼ਵਰ ਵੱਲੋਂ ਹੈ। 6ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖੀ ਗਈ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਹੈ ਪਰ ਪਵਿੱਤਰ ਆਤਮਾ ਜੀਵਨ ਦਿੰਦਾ ਹੈ।#3:6 ਕੂਚ 24:8; ਯਿਰ 31:31; 32:40
ਨਵੀਂ ਵਾਚਾ ਦੀ ਮਹਾਨਤਾ
7ਹੁਣ ਜੇ ਉਹ ਸੇਵਕਾਈ ਜੋ ਮੌਤ ਲਿਆਉਂਦੀ ਹੈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਲਿਖੀ ਹੋਈ ਸੀ, ਮਹਿਮਾ ਲੈ ਕੇ ਆਈ, ਜੋ ਇਸਰਾਏਲ ਦੇ ਲੋਕ ਮੋਸ਼ੇਹ ਦੇ ਚਿਹਰੇ ਵੱਲ ਵੇਖ ਨਾ ਸਕੇ ਕਿਉਂਕਿ ਨੂਰ ਇਨ੍ਹਾਂ ਜ਼ਿਆਦਾ ਸੀ, ਹਾਲਾਂਕਿ ਇਹ ਹੌਲੀ-ਹੌਲੀ ਘੱਟਦਾ ਗਿਆ।#3:7 ਕੂਚ 34:27-35 8ਤਾਂ ਕੀ ਪਵਿੱਤਰ ਆਤਮਾ ਦੀ ਸੇਵਕਾਈ ਇਸ ਨਾਲੋਂ ਹੋਰ ਵੀ ਸ਼ਾਨਦਾਰ ਨਹੀਂ ਹੋਵੇਗੀ? 9ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੀ ਸੇਵਕਾਈ ਏਨੀ ਸ਼ਾਨਦਾਰ ਸੀ, ਤਾਂ ਧਾਰਮਿਕਤਾ ਦੀ ਸੇਵਕਾਈ ਹੋਰ ਕਿੰਨ੍ਹੀ ਵਧੀਕ ਅਤੇ ਸ਼ਾਨਦਾਰ ਹੋਵੇਗੀ। 10ਕਿਉਂਕਿ ਉਹ ਚਮਕਦਾਰ ਮਹਿਮਾ ਜਿਹੜੀ ਪਹਿਲਾਂ ਸੀ ਉਹ ਸ਼ਾਨਦਾਰ ਮਹਿਮਾ ਹੁਣ ਖਤਮ ਹੋ ਗਈ ਹੈ। 11ਜੇ ਉਹ ਮਹਿਮਾ ਇਸ ਤਰ੍ਹਾਂ ਦੀ ਸੀ, ਜੋ ਲਗਾਤਾਰ ਘੱਟਦੀ ਗਈ, ਤਾਂ ਉਹ ਮਹਿਮਾ, ਜੋ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਇਸ ਤੋਂ ਕਿੰਨ੍ਹਾ ਵਧੀਕ ਹੋਵੇਗਾ!
12ਇਸ ਲਈ, ਜਦੋਂ ਸਾਡੀ ਅਜਿਹੀ ਆਸ ਹੈ, ਤਾਂ ਅਸੀਂ ਨਿਡਰ ਹਾਂ। 13ਅਸੀਂ ਮੋਸ਼ੇਹ ਵਰਗੇ ਨਹੀਂ, ਜਿਸ ਨੇ ਆਪਣੇ ਚਿਹਰੇ ਉੱਤੇ ਪਰਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ। 14ਪਰ ਇਸਰਾਏਲੀਆਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਹਨਾਂ ਦੇ ਦਿਲਾਂ ਤੇ ਉਹੀ ਪਰਦਾ ਰਹਿੰਦਾ ਹੈ। ਅਤੇ ਚੁੱਕਿਆ ਨਹੀਂ ਜਾਂਦਾ, ਕਿਉਂਕਿ ਉਹ ਪੜਦਾ ਸਿਰਫ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ। 15ਅੱਜ ਤੱਕ ਜਦੋਂ ਕਦੇ ਉਹ ਮੋਸ਼ੇਹ ਦੀ ਬਿਵਸਥਾ ਨੂੰ ਲੋਕਾਂ ਵਿੱਚ ਪੜ੍ਹਦੇ ਹਨ, ਤਾਂ ਪਰਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ। 16ਪਰ ਜਦੋਂ ਕੋਈ ਪ੍ਰਭੂ#3:16 ਪ੍ਰਭੂ ਪ੍ਰਭੂ ਪਰਮੇਸ਼ਵਰ ਵੱਲ ਆਪਣਾ ਮਨ ਫੇਰੇਗਾ, ਤਾਂ ਉਹ ਪਰਦਾ ਉਸ ਉੱਤੋਂ ਚੁੱਕ ਲਿਆ ਜਾਵੇਗਾ।#3:16 ਕੂਚ 34:34; ਯਸ਼ਾ 25:7 17ਹੁਣ ਪ੍ਰਭੂ ਆਤਮਾ ਹੈ, ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ, ਉੱਥੇ ਅਜ਼ਾਦੀ ਹੈ। 18ਪਰ ਅਸੀਂ ਜੋ ਅਣਕੱਜੇ ਚਿਹਰੇ ਨਾਲ ਪ੍ਰਭੂ ਦੀ ਮਹਿਮਾ ਨੂੰ ਪ੍ਰਤੀਬਿੰਬਤ ਕਰਦੇ ਹਾਂ, ਹੌਲੀ-ਹੌਲੀ ਵੱਧਦੀ ਹੋਈ ਮਹਿਮਾ ਦੇ ਨਾਲ ਉਸ ਦੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ। ਇਹ ਮਹਿਮਾ ਪ੍ਰਭੂ ਤੋਂ ਨਿਕਲਦੀ ਹੈ, ਜੋ ਆਤਮਾ ਹੈ।