10
ਬਹੱਤਰ ਪ੍ਰਚਾਰਕਾਂ ਦਾ ਭੇਜਿਆ ਜਾਣਾ
1ਇਸ ਤੋਂ ਬਾਅਦ, ਪ੍ਰਭੂ ਨੇ ਦੂਸਰੇ ਬਹੱਤਰ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ-ਦੋ ਕਰਕੇ ਉਹਨਾਂ ਨਗਰਾਂ ਅਤੇ ਥਾਵਾਂ ਤੇ ਆਪਣੇ ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲੇ ਸੀ। 2ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫ਼ਸਲ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰ ਨੂੰ ਭੇਜੇ।” 3ਜਾਓ! ਮੈਂ ਤੁਹਾਨੂੰ ਮੇਮਣਿਆਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ। 4ਆਪਣੇ ਨਾਲ ਨਾ ਤਾਂ ਪੈਸਾ, ਨਾ ਝੋਲਾ ਅਤੇ ਨਾ ਹੀ ਜੁੱਤੇ ਲੈ ਕੇ ਜਾਣਾ। ਰਾਹ ਵਿੱਚ ਕਿਸੇ ਦੀ ਸੁੱਖ-ਸਾਂਦ ਪੁੱਛਣ ਤੇ ਆਪਣਾ ਸਮਾਂ ਨਾ ਬਤੀਤ ਕਰੋ।
5“ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਦਾਖਲ ਹੋਵੋ, ਤੁਹਾਡੇ ਪਹਿਲੇ ਸ਼ਬਦ ਇਹ ਹੋਣੇ ਚਾਹੀਦੇ ਹਨ, ‘ਇਸ ਘਰ ਵਿੱਚ ਸ਼ਾਂਤੀ ਬਣੀ ਰਹੇ।’ 6ਜੇ ਉਹ ਲੋਕ ਜੋ ਉੱਥੇ ਰਹਿੰਦੇ ਹਨ ਸ਼ਾਤੀਪੂਰਣ ਹਨ, ਤਾਂ ਸ਼ਾਤੀ ਉਹਨਾਂ ਤੇ ਬਣੀ ਰਹੇਗੀ, ਨਹੀਂ ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। 7ਅਤੇ ਉੱਥੇ ਹੀ ਠਹਿਰੋ। ਜੋ ਕੁਝ ਤੁਹਾਨੂੰ ਖਾਣ-ਪੀਣ ਲਈ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਇੱਕ ਘਰ ਵਿੱਚੋਂ ਨਿੱਕਲ ਕੇ ਦੂਜੇ ਘਰ ਦੇ ਮਹਿਮਾਨ ਨਾ ਬਣਿਓ।
8“ਜਦੋਂ ਤੁਸੀਂ ਕਿਸੇ ਨਗਰ ਵਿੱਚ ਵੜਦੇ ਹੋ ਅਤੇ ਲੋਕ ਤੁਹਾਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਤਾਂ ਜੋ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ, ਉਹ ਖਾਓ। 9ਉੱਥੇ ਜਿਹੜੇ ਬਿਮਾਰ ਲੋਕਾਂ ਹਨ ਉਨ੍ਹਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ, ‘ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।’ 10ਪਰ ਜੇ ਤੁਸੀਂ ਕਿਸੇ ਨਗਰ ਵਿੱਚ ਦਾਖਲ ਹੁੰਦੇ ਹੋ ਅਤੇ ਨਗਰ ਦੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ, ਤਾਂ ਉਸ ਨਗਰ ਦੀਆਂ ਸੜਕਾਂ ਤੇ ਜਾਓ ਅਤੇ ਇਹ ਐਲਾਨ ਕਰੋ, 11‘ਤੁਹਾਡੇ ਸ਼ਹਿਰ ਦੀ ਧੂੜ, ਜੋ ਸਾਡੇ ਪੈਰਾਂ ਉੱਤੇ ਲੱਗੀ ਉਸ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਚੇਤਾਵਨੀ ਦੇ ਰੂਪ ਵਿੱਚ ਝਾੜ ਰਹੇ ਹਾਂ। ਪਰ ਜਾਣ ਲਵੋ: ਕਿ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ।’ 12ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਦੋਮ ਸ਼ਹਿਰ ਦੀ ਸਜ਼ਾ ਉਸ ਸ਼ਹਿਰ ਲਈ ਨਿਰਧਾਰਤ ਕੀਤੀ ਗਈ ਸਜ਼ਾ ਦੇ ਮੁਕਾਬਲੇ ਸਹਿਣਯੋਗ ਹੋਵੇਗੀ।#10:12 ਉਤ 19:24-25
13“ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਪਛਤਾਵਾ ਕਰ ਲੈਣਾ ਸੀ। 14ਪਰ ਸੋਰ ਅਤੇ ਸਿਦੋਨ ਦੋਨਾਂ ਸ਼ਹਿਰਾਂ ਦੀ ਸਜ਼ਾ ਦੋਹਾਂ ਸ਼ਹਿਰਾਂ ਨਾਲੋਂ ਬਿਹਤਰ ਹੋਵੇਗੀ। 15ਅਤੇ ਹੇ ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ।
16“ਜਿਹੜਾ ਤੁਹਾਡਾ ਉਪਦੇਸ਼ ਸੁਣਦਾ ਹੈ, ਉਹ ਮੇਰੀ ਸਿੱਖਿਆ ਸੁਣਦਾ ਹੈ; ਉਹ ਜੋ ਤੁਹਾਨੂੰ ਨਾ ਮਨਜ਼ੂਰ ਕਰਦਾ ਹੈ ਉਹ ਮੈਨੂੰ ਨਾ ਮਨਜ਼ੂਰ ਕਰਦਾ ਹੈ, ਪਰ ਉਹ ਜੋ ਮੈਨੂੰ ਨਾ ਮਨਜ਼ੂਰ ਕਰਦਾ ਹੈ ਉਹਨਾਂ ਨੂੰ ਨਾ ਮਨਜ਼ੂਰ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ।”
17ਉਹ ਬਹੱਤਰ ਬੜੇ ਉਤਸ਼ਾਹ ਨਾਲ ਵਾਪਸ ਆਏ ਅਤੇ ਬੋਲੇ, “ਹੇ ਪ੍ਰਭੂ! ਤੁਹਾਡੇ ਨਾਮ ਤੇ ਭੂਤ ਵੀ ਸਾਡੇ ਅੱਗੇ ਸਮਰਪਣ ਕਰ ਦਿੰਦੇ ਹਨ!”
18ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਸਵਰਗ ਤੋਂ ਡਿੱਗਦਾ ਵੇਖ ਰਿਹਾ ਸੀ। 19ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਦੁਸ਼ਮਣ ਦੀ ਸਾਰੀ ਸ਼ਕਤੀ ਨੂੰ ਨਸ਼ਟ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। 20ਫਿਰ ਵੀ, ਇਹ ਤੁਹਾਡੇ ਲਈ ਖ਼ੁਸ਼ੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਭੂਤ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਪਰ ਇਹ ਕੀ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
21ਉਸੇ ਵੇਲੇ ਯਿਸ਼ੂ ਪਵਿੱਤਰ ਆਤਮਾ ਦੀ ਖੁਸ਼ੀ ਨਾਲ ਭਰ ਕੇ, ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।
22“ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ। ਪਿਤਾ ਤੋਂ ਇਲਾਵਾ, ਪੁੱਤਰ ਨੂੰ ਕੋਈ ਵੀ ਨਹੀਂ ਜਾਣਦਾ ਹੈ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਪਿਤਾ ਨੂੰ ਕੋਈ ਵੀ ਨਹੀਂ ਜਾਣਦਾ ਹੈ ਅਤੇ ਜਿਸ ਉੱਤੇ ਪੁੱਤਰ ਪ੍ਰਗਟ ਕਰਨਾ ਚਾਹੇ।”
23ਫਿਰ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਨਿਜੀ ਤੌਰ ਤੇ ਕਿਹਾ, “ਮੁਬਾਰਕ ਹਨ ਉਹ ਅੱਖਾਂ ਜੋ ਉਹ ਵੇਖ ਰਹੀਆਂ ਹਨ, ਜੋ ਤੁਸੀਂ ਵੇਖ ਰਹੇ ਹੋ। 24ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।”
ਸੱਭ ਤੋਂ ਮਹੱਤਵਪੂਰਣ ਹੁਕਮ
25ਇੱਕ ਵਾਰ ਇੱਕ ਸ਼ਾਸਤਰੀ ਨੇ ਯਿਸ਼ੂ ਨੂੰ ਉਹਨਾਂ ਦੀ ਪਰਖ ਕਰਨ ਦੇ ਮਕਸਦ ਨਾਲ ਇਹ ਸਵਾਲ ਪੁੱਛਿਆ: “ਗੁਰੂ ਜੀ, ਮੈਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਕੀ ਕਰਾ?”
26ਯਿਸ਼ੂ ਨੇ ਉਸ ਨੂੰ ਪੁੱਛਿਆ, “ਕਾਨੂੰਨ ਵਿੱਚ ਜੋ ਲਿਖਿਆ ਹੋਇਆ ਹੈ, ਉਸ ਬਾਰੇ ਤੁਹਾਡਾ ਕੀ ਕਹਿਣਾ ਹੈ?”
27ਉਸ ਆਦਮੀ ਨੇ ਉੱਤਰ ਦਿੱਤਾ, “ ‘ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰੋ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।’#10:27 ਵਿਵ 6:5; ਲੇਵਿ 19:18”
28ਯਿਸ਼ੂ ਨੇ ਉਸ ਨੂੰ ਕਿਹਾ, “ਤੁਹਾਡਾ ਉੱਤਰ ਬਿਲਕੁਲ ਸਹੀਂ ਹੈ। ਇਹੀ ਕਰਨ ਨਾਲ ਤੁਸੀਂ ਜੀਵੋਂਗੇ।”
29ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਮਕਸਦ ਨਾਲ, ਉਸਨੇ ਯਿਸ਼ੂ ਨੂੰ ਪੁੱਛਿਆ, “ਤਾਂ ਮੈਨੂੰ ਦੱਸੋ ਕਿ ਮੇਰਾ ਗੁਆਂਢੀ ਕੌਣ ਹੈ?”
30ਯਿਸ਼ੂ ਨੇ ਜਵਾਬ ਦਿੱਤਾ, “ਯੇਰੂਸ਼ਲੇਮ ਦਾ ਇੱਕ ਵਿਅਕਤੀ ਯੇਰੀਖ਼ੋ ਸ਼ਹਿਰ ਜਾ ਰਿਹਾ ਸੀ ਜਦੋਂ ਡਾਕੂਆਂ ਨੇ ਉਸ ਨੂੰ ਘੇਰ ਲਿਆ, ਉਸਦੇ ਕੱਪੜੇ ਖੋਹ ਲਏ ਅਤੇ ਕੁੱਟਮਾਰ ਕੀਤੀ ਅਤੇ ਉਸਨੂੰ ਅਪਰਾਧੀ ਹਾਲਤ ਵਿੱਚ ਛੱਡ ਕੇ ਭੱਜ ਗਏ। 31ਇਸ ਤਰ੍ਹਾਂ ਹੋਇਆ ਕਿ ਇੱਕ ਜਾਜਕ ਉਸੇ ਰਸਤੇ ਜਾ ਰਿਹਾ ਸੀ। ਜਦੋਂ ਉਸਨੇ ਉਸ ਵਿਅਕਤੀ ਨੂੰ ਵੇਖਿਆ ਤਾਂ ਉਹ ਸੜਕ ਦੇ ਦੂਜੇ ਪਾਸੇ ਤੁਰਨ ਲੱਗ ਪਿਆ। 32ਇਸੇ ਤਰ੍ਹਾਂ ਇੱਕ ਲੇਵੀ ਵੀ ਉਸੇ ਜਗ੍ਹਾ ਆਇਆ, ਉਸਦੀ ਨਜ਼ਰ ਉਸ ਉੱਤੇ ਪੈ ਗਈ, ਤਾਂ ਉਹ ਵੀ ਦੂਜੇ ਪਾਸੇ ਤੋਂ ਲੰਘ ਗਿਆ। 33ਇੱਕ ਸਾਮਰਿਯਾ ਵਾਸੀ ਵੀ ਇਸੇ ਰਸਤੇ ਵਿੱਚੋਂ ਦੀ ਲੰਘਿਆ ਅਤੇ ਉਸ ਸਥਾਨ ਤੇ ਪਹੁੰਚ ਗਿਆ। ਜਦੋਂ ਉਸਦੀ ਨਜ਼ਰ ਜ਼ਖਮੀ ਵਿਅਕਤੀ ਉੱਤੇ ਪਈ ਤਾਂ ਉਹ ਤਰਸ ਨਾਲ ਭਰ ਗਿਆ। 34ਉਹ ਉਸ ਕੋਲ ਗਿਆ ਅਤੇ ਉਸ ਦੇ ਜ਼ਖਮਾਂ ਉੱਤੇ ਤੇਲ ਅਤੇ ਦਾਖਰਸ ਲਾ ਕੇ ਪੱਟੀ ਬੰਨ੍ਹ ਦਿੱਤੀ। ਫਿਰ ਉਹ ਜ਼ਖਮੀ ਵਿਅਕਤੀ ਨੂੰ ਆਪਣੇ ਗੱਧੇ ਤੇ ਬੈਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਸੇਵਾ ਕੀਤੀ। 35ਅਗਲੇ ਦਿਨ ਉਸਨੇ ਸਰਾਂ ਦੇ ਮਾਲਕ ਨੂੰ ਦੋ ਦੀਨਾਰ ਦਿੱਤੇ ਅਤੇ ਕਿਹਾ, ‘ਇਸ ਵਿਅਕਤੀ ਦੀ ਸੇਵਾ ਕਰਨਾ ਅਤੇ ਇਸ ਤੋਂ ਇਲਾਵਾ ਜੋ ਵੀ ਖਰਚਾ ਹੋਏਗਾ, ਵਾਪਸ ਆਉਣ ਤੇ ਮੈਂ ਇਸ ਦਾ ਭੁਗਤਾਨ ਕਰਾਂਗਾ।’
36“ਹੁਣ ਮੈਨੂੰ ਇਹ ਦੱਸ ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚੋਂ ਡਾਕੂਆਂ ਦੁਆਰਾ ਜ਼ਖਮੀ ਵਿਅਕਤੀ ਦਾ ਗੁਆਂਢੀ ਕੌਣ ਹੈ?”
37ਉਸ ਸ਼ਾਸਤਰੀ ਨੇ ਉੱਤਰ ਦਿੱਤਾ, “ਉਹ ਜਿਸ ਨੇ ਉਸ ਤੇ ਤਰਸ ਖਾਧਾ।”
ਯਿਸ਼ੂ ਨੇ ਉਸ ਨੂੰ ਕਿਹਾ, “ਜਾ ਅਤੇ ਤੂੰ ਵੀ ਉਸੇ ਤਰ੍ਹਾਂ ਕਰ।”
ਯਿਸ਼ੂ ਮਾਰਥਾ ਅਤੇ ਮਰਿਯਮ ਦੇ ਘਰ ਵਿੱਚ
38ਯਿਸ਼ੂ ਅਤੇ ਉਹਨਾਂ ਦੇ ਚੇਲੇ ਇੱਕ ਪਿੰਡ ਗਏ ਸਨ ਜਿੱਥੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਹਨਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। 39ਉਸਦੀ ਇੱਕ ਭੈਣ ਸੀ, ਜਿਸਦਾ ਨਾਮ ਮਰਿਯਮ ਸੀ। ਉਹ ਪ੍ਰਭੂ ਦੇ ਚਰਨਾਂ ਵਿੱਚ ਬੈਠ ਗਈ ਅਤੇ ਉਹਨਾਂ ਦੇ ਬਚਨ ਸੁਨਣ ਲੱਗੀ। 40ਪਰ ਮਾਰਥਾ ਵੱਖ-ਵੱਖ ਤਿਆਰੀਆਂ ਵਿੱਚ ਮਗਨ ਰਹੀ। ਉਹ ਯਿਸ਼ੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ, ਮੇਰੀ ਭੈਣ ਨੇ ਕੰਮ ਦਾ ਸਾਰਾ ਭਾਰ ਮੇਰੇ ਉੱਤੇ ਛੱਡ ਦਿੱਤਾ ਹੈ? ਤੁਸੀਂ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ।”
41“ਮਾਰਥਾ, ਮਾਰਥਾ,” ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਬਹੁਤ ਸਾਰੇ ਵਿਸ਼ਿਆਂ ਬਾਰੇ ਚਿੰਤਾ ਕਰਦੀ ਹੈ ਅਤੇ ਘਬਰਾਉਂਦੀ ਹੈ, 42ਪਰ ਕੁਝ ਚੀਜ਼ਾ ਦੀ ਲੋੜ ਹੈ, ਅਸਲ ਵਿੱਚ ਸਿਰਫ ਇੱਕ। ਮਰਿਯਮ ਨੇ ਸੱਭ ਤੋਂ ਵਧੀਆ ਹਿੱਸਾ ਚੁਣਿਆ ਹੈ ਜੋ ਉਸ ਤੋਂ ਕਦੇ ਵੱਖ ਨਹੀਂ ਹੋਵੇਗਾ।”