YouVersion Logo
Search Icon

ਲੂਕਸ 3

3
ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼
1ਰਾਜੇ ਕੈਸਰ ਤੀਬੇਰਿਯਾਸ ਦੇ ਰਾਜ ਦੇ ਪੰਦਰਵੇਂ ਸਾਲ ਵਿੱਚ ਜਦੋਂ ਪੋਂਨਤੀਯਾਸ ਪਿਲਾਤੁਸ ਯਹੂਦਿਯਾ ਪ੍ਰਦੇਸ਼ ਦਾ ਰਾਜਪਾਲ, ਅਤੇ ਹੇਰੋਦੇਸ ਗਲੀਲ ਪ੍ਰਦੇਸ਼ ਦਾ ਸ਼ਾਸਕ, ਉਸਦਾ ਵੱਡਾ ਭਰਾ ਫਿਲਿੱਪਾਸ ਇਤੂਰਿਆ ਅਤੇ ਤਰਖੋਨੀਤੀਸ ਪ੍ਰਦੇਸ਼ ਦਾ ਸ਼ਾਸਕ, ਅਤੇ ਲਿਸਨਿਅਸ ਏਬਿਲੀਨ ਦਾ ਸ਼ਾਸਕ ਸੀ, 2ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ। 3ਯੋਹਨ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ, ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 4ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ:
“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
ਉਸ ਲਈ ਰਸਤਾ ਸਿੱਧਾ ਬਣਾਓ।
5ਹਰ ਇੱਕ ਘਾਟੀ ਭਰ ਦਿੱਤੀ ਜਾਵੇਗੀ,
ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ।
ਟੇਢੇ ਰਸਤੇ ਸਿੱਧੇ ਹੋ ਜਾਣਗੇ,
ਅਤੇ ਅਸਮਤਲ ਰਸਤਾ ਪੱਧਰਾ।
6ਸਾਰੇ ਲੋਕ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।’ ”#3:6 ਯਸ਼ਾ 40:3-5
7ਯੋਹਨ ਨੇ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਸਨ, ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫਲ ਲਿਆਓ। ਅਤੇ ਆਪਣੇ ਮਨ ਵਿੱਚ ਅਜਿਹਾ ਸੋਚਣਾ ਸ਼ੁਰੂ ਨਾ ਕਰੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਾਮਰਥ ਰੱਖਦਾ ਹੈ। 9ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ, ਜੋ ਚੰਗਾ ਫਲ ਨਹੀਂ ਦਿੰਦਾ ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।”
10ਇਸ ਉੱਤੇ ਭੀੜ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਫਿਰ ਅਸੀਂ ਕੀ ਕਰੀਏ?”
11ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।”
12ਚੁੰਗੀ ਲੈਣ ਵਾਲੇ ਵੀ ਬਪਤਿਸਮਾ ਲੈਣ ਲਈ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13“ਠਹਿਰਾਈ ਹੋਈ ਰਾਸ਼ੀ ਤੋਂ ਜ਼ਿਆਦਾ ਕੁਝ ਨਾ ਲਵੋ,” ਯੋਹਨ ਨੇ ਉਹਨਾਂ ਨੂੰ ਕਿਹਾ।
14ਕੁਝ ਸਿਪਾਹੀਆਂ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਸਾਨੂੰ ਦੱਸੋ, ਅਸੀਂ ਕੀ ਕਰੀਏ?”
ਯੋਹਨ ਨੇ ਜਵਾਬ ਦਿੱਤਾ, “ਨਾ ਤਾਂ ਡਰਾ-ਧਮਕਾ ਕੇ ਲੋਕਾਂ ਕੋਲੋ ਪੈਸਾ ਲਓ ਅਤੇ ਨਾ ਹੀ ਉਹਨਾਂ ਉੱਤੇ ਝੂਠਾ ਇਲਜ਼ਾਮ ਲਗਾਓ ਪਰ ਆਪਣੀ ਤਨਖਾਹ ਵਿੱਚ ਹੀ ਸੰਤੁਸ਼ਟ ਰਹੋ।”
15ਵੱਡੀ ਉਮੀਦ ਦੇ ਨਾਲ ਭੀੜ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਰੇ ਆਪਣੇ-ਆਪਣੇ ਮਨਾਂ ਵਿੱਚ ਇਹੀ ਵਿਚਾਰ ਕਰ ਰਹੇ ਸੀ ਕਿ ਕਿਤੇ ਯੋਹਨ ਹੀ ਤਾਂ ਮਸੀਹ ਨਹੀਂ ਹਨ। 16ਯੋਹਨ ਨੇ ਉਨ੍ਹਾਂ ਸਾਰੀਆਂ ਨੂੰ ਉੱਤਰ ਦਿੱਤਾ ਤੇ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਤੰਗਲੀ ਉਸਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਗਾ, ਅਤੇ ਪਰ ਉਹ ਤੂੜੀ ਨੂੰ ਕਦੇ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।” 18ਯੋਹਨ ਨੇ ਬਹੁਤ ਸਾਰੇ ਹੋਰ ਸ਼ਬਦਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।
19ਜਦੋਂ ਯੋਹਨ ਨੇ ਰਾਜਪਾਲ ਹੇਰੋਦੇਸ ਨੂੰ ਉਸਦੇ ਭਰਾ ਦੀ ਪਤਨੀ ਹੇਰੋਦਿਅਸ ਦੇ ਵਿਸ਼ਾ ਵਿੱਚ ਅਤੇ ਆਪ ਉਸ ਦੇ ਦੁਆਰਾ ਕੀਤੇ ਗਏ ਹੋਰ ਕੁਕਰਮਾਂ ਦੇ ਕਾਰਨ ਫਟਕਾਰ ਲਗਾਈ, 20ਹੇਰੋਦੇਸ ਨੇ ਇਹ ਸਭ ਗੱਲਾਂ ਨੂੰ ਉਹਨਾਂ ਨਾਲ ਜੋੜਿਆ: ਅਤੇ ਉਸਨੇ ਯੋਹਨ ਨੂੰ ਕੈਦੀ ਬਣਾ ਕੇ ਜੇਲ੍ਹ ਵਿੱਚ ਪਾ ਦਿੱਤਾ।
ਯਿਸ਼ੂ ਦਾ ਬਪਤਿਸਮਾ ਅਤੇ ਪੀੜ੍ਹੀ
21ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ 22ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
23ਜਦੋਂ ਯਿਸ਼ੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤੀਹ ਸਾਲਾਂ ਦੇ ਸੀ। ਉਹ ਇੱਕ ਪੁੱਤਰ ਸੀ, ਇਸ ਲਈ ਸਮਝਿਆ ਜਾਂਦਾ ਸੀ ਉਹ ਯੋਸੇਫ਼ ਦੇ ਪੁੱਤਰ ਹਨ।
ਯੋਸੇਫ਼ ਹੇਲੀ ਦੇ, 24ਹੇਲੀ ਮੱਤਾਥਾ ਦੇ
ਮੱਤਾਥਾ ਲੇਵੀ ਦੇ, ਲੇਵੀ ਮੇਲਖ਼ੀ ਦੇ,
ਮੇਲਖ਼ੀ ਯੰਨਨਾਈ ਦੇ, ਯੰਨਨਾਈ ਯੋਸੇਫ਼ ਦੇ,
25ਯੋਸੇਫ਼ ਮੱਤਾਥਿਆਹ ਦੇ, ਮੱਤਾਥਿਆਹ ਆਮੋਸ ਦੇ,
ਆਮੋਸ ਨਹੂਮ ਦੇ, ਨਹੂਮ ਏਸਲੀ ਦੇ,
ਏਸਲੀ ਨੱਗਾਈ ਦੇ, 26ਨੱਗਾਈ ਮਾਹਥ ਦੇ,
ਮਾਹਥ ਮੱਤਾਥਿਆਹ ਦੇ, ਮੱਤਾਥਿਆਹ ਸੇਮੇਈ ਦੇ,
ਸੇਮੇਈ ਯੋਸੇਖ਼ ਦੇ, ਯੋਸੇਖ਼ ਯੋਦਾ ਦੇ,
27ਯੋਦਾ ਯੋਅਨਾਨ ਦੇ, ਯੋਅਨਾਨ ਰੇਸਾ ਦੇ,
ਰੇਸਾ ਜ਼ੇਰੋਬਾਬੇਲ ਦੇ, ਜ਼ੇਰੋਬਾਬੇਲ ਸਲਾਥਿਏਲ ਦੇ,
ਸਲਾਥਿਏਲ ਨੇਰੀ ਦੇ, 28ਨੇਰੀ ਮੇਲਖ਼ੀ ਦੇ,
ਮੇਲਖ਼ੀ ਅੱਦੀ ਦੇ, ਅੱਦੀ ਕੋਸਮ ਦੇ,
ਕੋਸਮ ਏਲਮੋਦਮ ਦੇ, ਏਲਮੋਦਮ ਏਰ ਦੇ,
29ਏਰ ਯਹੋਸ਼ੂ ਦੇ, ਯਹੋਸ਼ੂ ਏਲਿਏਜ਼ਰ ਦੇ,
ਏਲਿਏਜ਼ਰ ਯੋਰੀਮ ਦੇ, ਯੋਰੀਮ ਮੱਥਾਤ ਦੇ,
ਮੱਥਾਤ ਲੇਵੀ ਦੇ, 30ਲੇਵੀ ਸ਼ਿਮਓਨ ਦੇ,
ਸ਼ਿਮਓਨ ਯਹੂਦਾਹ ਦੇ, ਯਹੂਦਾਹ ਯੋਸੇਫ਼ ਦੇ,
ਯੋਸੇਫ਼ ਯੋਨਾਮ ਦੇ, ਯੋਨਾਮ ਏਲਿਆਕਿਮ ਦੇ
31ਏਲਿਆਕਿਮ ਮੇਲਿਯਾ ਦੇ, ਮੇਲਿਯਾ ਮੇਨਨਾ ਦੇ,
ਮੇਨਨਾ ਮੱਤਾਥਾ ਦੇ, ਮੱਤਾਥਾ ਨਾਥਾਨ ਦੇ,
ਨਾਥਾਨ ਦਾਵੀਦ ਦੇ, 32ਦਾਵੀਦ ਯੱਸੀ ਦੇ,
ਯੱਸੀ ਓਬੇਦ ਦੇ, ਓਬੇਦ ਬੋਅਜ਼ ਦੇ,
ਬੋਅਜ਼ ਸਲਮੋਨ#3:32 ਕੁਝ ਪੁਰਾਣੀਆਂ ਲਿਖਤਾਂ ਵਿੱਚ ਸਲਾ ਦੇ, ਸਲਮੋਨ ਨਾਹੱਸ਼ੋਨ ਦੇ,
33ਨਾਹੱਸ਼ੋਨ ਅੰਮੀਨਾਦਾਬ ਦੇ, ਅੰਮੀਨਾਦਾਬ ਰਾਮ#3:33 ਕੁਝ ਲਿਖਤਾਂ ਵਿੱਚ ਅੰਮੀਨਾਦਾਬ ਆਦਮੀਨ ਦਾ ਪੁੱਤਰ, ਆਰਨੀ ਦਾ ਪੁੱਤਰ ਹੋਰ ਲਿਖਤਾਂ ਵਿਆਪਕ ਤੌਰ ਤੇ ਭਿੰਨ ਹਨ ਦੇ,
ਰਾਮ ਆਰਨੀ ਦੇ, ਆਰਨੀ ਹੇਜ਼ਰੋਨ ਦੇ, ਹੇਜ਼ਰੋਨ ਫ਼ਾਰੇਸ ਦੇ,
ਫ਼ਾਰੇਸ ਯਹੂਦਾਹ ਦੇ, 34ਯਹੂਦਾਹ ਯਾਕੋਬ ਦੇ,
ਯਾਕੋਬ ਇਸਹਾਕ ਦੇ, ਇਸਹਾਕ ਅਬਰਾਹਾਮ ਦੇ,
ਅਬਰਾਹਾਮ ਤੇਰਾਹ ਦੇ, ਤੇਰਾਹ ਨਾਖੋਰ ਦੇ,
35ਨਾਖੋਰ ਸੇਰੂਖ ਦੇ, ਸੇਰੂਖ ਰਾਗਾਉ ਦੇ,
ਰਾਗਾਉ ਫਾਲੇਕ ਦੇ, ਫਾਲੇਕ ਈਬਰ ਦੇ,
ਈਬਰ ਸ਼ੇਲਾਹ ਦੇ, 36ਸ਼ੇਲਾਹ ਕੇਨਨ ਦੇ,
ਕੇਨਨ ਅਰਫਾਕਸਾਦ ਦੇ, ਅਰਫਾਕਸਾਦ ਸ਼ੇਮ ਦੇ,
ਸ਼ੇਮ ਨੋਹਾ ਦੇ, ਨੋਹਾ ਲਾਮੇਖ ਦੇ,
37ਲਾਮੇਖ ਮੇਥੁਸੇਲਾਹ ਦੇ, ਮੇਥੁਸੇਲਾਹ ਹਨੋਖ,
ਹਨੋਖ ਯਾਰੇਤ ਦੇ, ਯਾਰੇਤ ਮਾਲੇਲੇਈਲ ਦੇ,
ਮਾਲੇਲੇਈਲ ਕਾਈਨਮ ਦੇ, 38ਕਾਈਨਮ ਈਨਾਸ਼ ਦੇ,
ਈਨਾਸ਼ ਸੇਥ ਦੇ, ਸੇਥ ਆਦਮ ਦੇ ਅਤੇ
ਆਦਮ ਪਰਮੇਸ਼ਵਰ ਦੇ ਪੁੱਤਰ ਸਨ।

Currently Selected:

ਲੂਕਸ 3: PMT

Highlight

Share

Copy

None

Want to have your highlights saved across all your devices? Sign up or sign in