1
ਲੂਕਾ 21:36
Punjabi Standard Bible
ਇਸ ਲਈ ਹਰ ਸਮੇਂ ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ।”
Porównaj
Przeglądaj ਲੂਕਾ 21:36
2
ਲੂਕਾ 21:34
“ਤੁਸੀਂ ਆਪਣੇ ਵਿਖੇ ਖ਼ਬਰਦਾਰ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭੋਗ ਵਿਲਾਸ, ਮਤਵਾਲੇਪਣ ਅਤੇ ਜੀਵਨ ਦੀਆਂ ਚਿੰਤਾਵਾਂ ਹੇਠ ਦੱਬੇ ਹੋਏ ਹੋਣ ਅਤੇ ਉਹ ਦਿਨ ਇੱਕ ਫਾਹੀ ਵਾਂਗ ਤੁਹਾਡੇ ਉੱਤੇ ਅਚਾਨਕ ਆ ਪਵੇ
Przeglądaj ਲੂਕਾ 21:34
3
ਲੂਕਾ 21:19
ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾ ਲਵੋਗੇ।
Przeglądaj ਲੂਕਾ 21:19
4
ਲੂਕਾ 21:15
ਕਿਉਂਕਿ ਮੈਂ ਤੁਹਾਨੂੰ ਅਜਿਹੇ ਸ਼ਬਦ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਭ ਵਿਰੋਧੀ ਸਾਹਮਣਾ ਜਾਂ ਖੰਡਨ ਨਾ ਕਰ ਸਕਣਗੇ।
Przeglądaj ਲੂਕਾ 21:15
5
ਲੂਕਾ 21:33
ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।
Przeglądaj ਲੂਕਾ 21:33
6
ਲੂਕਾ 21:25-27
ਸੂਰਜ, ਚੰਦਰਮਾ ਅਤੇ ਤਾਰਿਆਂ ਵਿੱਚ ਚਿੰਨ੍ਹ ਵਿਖਾਈ ਦੇਣਗੇ ਅਤੇ ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਅਤੇ ਇਸ ਦੀਆਂ ਲਹਿਰਾਂ ਦੀ ਦਹਿਸ਼ਤ ਨਾਲ ਕੌਮਾਂ ਘਬਰਾ ਜਾਣਗੀਆਂ। ਡਰ ਦੇ ਕਾਰਨ ਅਤੇ ਸੰਸਾਰ ਉੱਤੇ ਹੋਣ ਵਾਲੀਆਂ ਗੱਲਾਂ ਬਾਰੇ ਸੋਚ ਕੇ ਲੋਕਾਂ ਦੇ ਦਿਲ ਬੈਠ ਜਾਣਗੇ, ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ।
Przeglądaj ਲੂਕਾ 21:25-27
7
ਲੂਕਾ 21:17
ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ
Przeglądaj ਲੂਕਾ 21:17
8
ਲੂਕਾ 21:11
ਵੱਡੇ-ਵੱਡੇ ਭੁਚਾਲ ਆਉਣਗੇ ਅਤੇ ਥਾਂ-ਥਾਂ ਕਾਲ ਤੇ ਮਹਾਂਮਾਰੀਆਂ ਪੈਣਗੀਆਂ ਅਤੇ ਅਕਾਸ਼ ਵਿੱਚ ਭਿਆਨਕ ਘਟਨਾਵਾਂ ਅਤੇ ਵੱਡੇ-ਵੱਡੇ ਚਿੰਨ੍ਹ ਵਿਖਾਈ ਦੇਣਗੇ।
Przeglądaj ਲੂਕਾ 21:11
9
ਲੂਕਾ 21:9-10
ਪਰ ਜਦੋਂ ਤੁਸੀਂ ਲੜਾਈਆਂ ਅਤੇ ਫਸਾਦਾਂ ਬਾਰੇ ਸੁਣੋ ਤਾਂ ਘਬਰਾ ਨਾ ਜਾਣਾ, ਕਿਉਂਕਿ ਪਹਿਲਾਂ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੌਮ ਕੌਮ ਦੇ ਵਿਰੁੱਧ ਅਤੇ ਰਾਜ ਰਾਜ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ
Przeglądaj ਲੂਕਾ 21:9-10
10
ਲੂਕਾ 21:25-26
ਸੂਰਜ, ਚੰਦਰਮਾ ਅਤੇ ਤਾਰਿਆਂ ਵਿੱਚ ਚਿੰਨ੍ਹ ਵਿਖਾਈ ਦੇਣਗੇ ਅਤੇ ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਅਤੇ ਇਸ ਦੀਆਂ ਲਹਿਰਾਂ ਦੀ ਦਹਿਸ਼ਤ ਨਾਲ ਕੌਮਾਂ ਘਬਰਾ ਜਾਣਗੀਆਂ। ਡਰ ਦੇ ਕਾਰਨ ਅਤੇ ਸੰਸਾਰ ਉੱਤੇ ਹੋਣ ਵਾਲੀਆਂ ਗੱਲਾਂ ਬਾਰੇ ਸੋਚ ਕੇ ਲੋਕਾਂ ਦੇ ਦਿਲ ਬੈਠ ਜਾਣਗੇ, ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
Przeglądaj ਲੂਕਾ 21:25-26
11
ਲੂਕਾ 21:10
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੌਮ ਕੌਮ ਦੇ ਵਿਰੁੱਧ ਅਤੇ ਰਾਜ ਰਾਜ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ
Przeglądaj ਲੂਕਾ 21:10
12
ਲੂਕਾ 21:8
ਉਸ ਨੇ ਕਿਹਾ,“ਸਾਵਧਾਨ ਰਹੋ ਕਿ ਕੋਈ ਤੁਹਾਨੂੰ ਭਰਮਾ ਨਾ ਲਵੇ, ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਉਹੋ ਹਾਂ’ ਅਤੇ ‘ਸਮਾਂ ਆ ਪਹੁੰਚਿਆ ਹੈ’; ਉਨ੍ਹਾਂ ਦੇ ਮਗਰ ਨਾ ਲੱਗਣਾ।
Przeglądaj ਲੂਕਾ 21:8
Strona główna
Biblia
Plany
Nagrania wideo