ਉਤਪਤ 5

5
ਆਦਮ ਤੋਂ ਨੋਹ ਤੱਕ
1ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ।
ਜਦੋਂ ਪਰਮੇਸ਼ਵਰ ਨੇ ਮਨੁੱਖਜਾਤੀ ਦੀ ਰਚਨਾ ਕੀਤੀ, ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ। 2ਉਸ ਨੇ ਉਹਨਾਂ ਨੂੰ ਨਰ ਅਤੇ ਨਾਰੀ ਕਰਕੇ ਬਣਾਇਆ, ਉਹਨਾਂ ਨੂੰ ਅਸੀਸ ਦਿੱਤੀ ਅਤੇ ਉਸ ਨੇ ਉਹਨਾਂ ਦਾ ਨਾਮ “ਆਦਮ#5:2 ਆਦਮ ਅਰਥਾਤ ਆਦਮਾਹ ਇਬਰਾਨੀ ਭਾਸ਼ਾ ਵਿੱਚ ਮਿੱਟੀ ਹੈ” ਰੱਖਿਆ ਜਦੋਂ ਉਹ ਉਤਪਤ ਕੀਤੇ ਗਏ ਸਨ।
3ਜਦੋਂ ਆਦਮ 130 ਸਾਲਾਂ ਦਾ ਹੋ ਗਿਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸਦੇ ਸਰੂਪ ਵਿੱਚ ਪੈਦਾ ਹੋਇਆ, ਅਤੇ ਉਸਨੇ ਉਸਦਾ ਨਾਮ ਸੇਥ ਰੱਖਿਆ। 4ਸੇਥ ਦੇ ਜੰਮਣ ਤੋਂ ਬਾਅਦ ਆਦਮ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 5ਕੁੱਲ ਮਿਲਾ ਕੇ ਆਦਮ 930 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
6ਜਦੋਂ ਸੇਥ 105 ਸਾਲਾਂ ਦਾ ਹੋਇਆ ਤਾਂ ਉਹ ਅਨੋਸ਼ ਦਾ ਪਿਤਾ ਬਣਿਆ। 7ਅਨੋਸ਼ ਦਾ ਪਿਤਾ ਬਣਨ ਦੇ ਬਾਅਦ ਸੇਥ 807 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 8ਕੁੱਲ ਮਿਲਾ ਕੇ ਸੇਥ 912 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
9ਜਦੋਂ ਅਨੋਸ਼ 90 ਸਾਲਾਂ ਦਾ ਹੋਇਆ ਤਾਂ ਉਹ ਕੇਨਾਨ ਦਾ ਪਿਤਾ ਬਣਿਆ। 10ਕੇਨਾਨ ਦਾ ਪਿਤਾ ਬਣਨ ਤੋਂ ਬਾਅਦ ਅਨੋਸ਼ 815 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ। 11ਕੁੱਲ ਮਿਲਾ ਕੇ ਅਨੋਸ਼ 905 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
12ਜਦੋਂ ਕੇਨਾਨ 70 ਸਾਲਾਂ ਦਾ ਹੋਇਆ ਤਾਂ ਉਹ ਮਹਲਲੇਲ ਦਾ ਪਿਤਾ ਬਣਿਆ। 13ਮਹਲਲੇਲ ਦਾ ਪਿਤਾ ਬਣਨ ਤੋਂ ਬਾਅਦ ਕੇਨਾਨ 840 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਵੀ ਪੁੱਤਰ ਧੀਆਂ ਜੰਮੇ। 14ਕੁੱਲ ਮਿਲਾ ਕੇ ਕੇਨਾਨ 910 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
15ਜਦੋਂ ਮਹਲਲੇਲ 65 ਸਾਲਾਂ ਦਾ ਹੋਇਆ ਤਾਂ ਉਹ ਯਰੇਦ ਦਾ ਪਿਤਾ ਬਣਿਆ। 16ਜਦੋਂ ਉਹ ਯਰੇਦ ਦਾ ਪਿਤਾ ਬਣਿਆ ਮਹਲਲੇਲ 830 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 17ਕੁੱਲ ਮਿਲਾ ਕੇ ਮਹਲਲੇਲ 895 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
18ਜਦੋਂ ਯਰੇਦ 162 ਸਾਲਾਂ ਦਾ ਹੋਇਆ ਤਾਂ ਉਹ ਹਨੋਕ ਦਾ ਪਿਤਾ ਬਣਿਆ। 19ਜਦੋਂ ਉਹ ਹਨੋਕ ਦਾ ਪਿਤਾ ਬਣਿਆ, ਯਰੇਦ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 20ਕੁੱਲ ਮਿਲਾ ਕੇ ਯਰੇਦ 962 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
21ਜਦੋਂ ਹਨੋਕ 65 ਸਾਲਾਂ ਦਾ ਹੋਇਆ ਤਾਂ ਉਹ ਮਥੂਸਲਹ ਦਾ ਪਿਤਾ ਬਣਿਆ। 22ਮਥੂਸਲਹ ਦਾ ਪਿਤਾ ਬਣਨ ਤੋਂ ਬਾਅਦ ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 23ਕੁੱਲ ਮਿਲਾ ਕੇ ਹਨੋਕ 365 ਸਾਲ ਜੀਉਂਦਾ ਰਿਹਾ। 24ਹਨੋਕ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਹੋਇਆ, ਅਲੋਪ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉਠਾ ਲਿਆ।
25ਜਦੋਂ ਮਥੂਸਲਹ 187 ਸਾਲਾਂ ਦਾ ਹੋਇਆ ਤਾਂ ਉਹ ਲਾਮਕ ਦਾ ਪਿਤਾ ਬਣਿਆ। 26ਜਦੋਂ ਲਾਮਕ ਦਾ ਪਿਤਾ ਬਣਿਆ, ਮਥੂਸਲਹ 782 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 27ਕੁੱਲ ਮਿਲਾ ਕੇ ਮਥੂਸਲਹ 969 ਸਾਲ ਜੀਉਂਦਾ ਰਿਹਾ ਅਤੇ ਉਹ ਮਰ ਗਿਆ।
28ਜਦੋਂ ਲਾਮਕ 182 ਸਾਲਾਂ ਦੀ ਉਮਰ ਦਾ ਸੀ ਤਾਂ ਉਸ ਦੇ ਇੱਕ ਪੁੱਤਰ ਹੋਇਆ। 29ਉਸ ਨੇ ਉਸ ਦਾ ਨਾਮ ਨੋਹ#5:29 ਨੋਹ ਇਬਰਾਨੀ ਭਾਸ਼ਾ ਵਿੱਚ ਜਿਸਦਾ ਅਰਥ ਹੈ ਆਰਾਮ ਰੱਖਿਆ ਅਤੇ ਕਿਹਾ, “ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਪਰਮੇਸ਼ਵਰ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।” 30ਨੋਹ ਦੇ ਜੰਮਣ ਤੋਂ ਬਾਅਦ, ਲਾਮਕ 595 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ। 31ਕੁੱਲ ਮਿਲਾ ਕੇ, ਲਾਮਕ 777 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
32ਜਦੋਂ ਨੋਹ 500 ਸਾਲਾਂ ਦਾ ਹੋਇਆ ਤਾਂ ਉਹ ਸ਼ੇਮ, ਹਾਮ ਅਤੇ ਯਾਫ਼ਥ ਦਾ ਪਿਤਾ ਬਣਿਆ।

ที่ได้เลือกล่าสุด:

ਉਤਪਤ 5: PCB

เน้นข้อความ

แบ่งปัน

คัดลอก

None

ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้