ਉਤਪਤ 24
24
ਇਸਹਾਕ ਅਰ ਰਿਬਕਾਹ ਦੀ ਵਾਰਤਾ
1ਹੁਣ ਅਬਰਾਹਾਮ ਬਹੁਤ ਬਿਰਧ ਅਰ ਵੱਡੀ ਉਮਰ ਦਾ ਹੋ ਗਿਆ ਸੀ ਅਰ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਮ ਨੂੰ ਬਰਕਤ ਦਿੱਤੀ 2ਤਾਂ ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ ਕਿ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ 3ਤਾਂਜੋ ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸੌਂਹ ਦੇਵਾਂ ਕਿ ਤੂੰ ਮੇਰੇ ਪੁੱਤ੍ਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਬਿਆਹੀਂ 4ਪਰ ਤੂੰ ਮੇਰੇ ਆਪਣੇ ਦੇਸ ਅਰ ਮੇਰੇ ਕੁਨਬੇ ਦੇ ਕੋਲ ਜਾਈਂ ਅਰ ਮੇਰੇ ਪੁੱਤ੍ਰ ਇਸਹਾਕ ਲਈ ਤੀਵੀਂ ਲੈ ਆਵੀਂ 5ਤਾਂ ਉਸ ਨੌਕਰ ਨੇ ਉਹ ਨੂੰ ਆਖਿਆ, ਸ਼ਾਇਤ ਉਹ ਤੀਵੀਂ ਮੇਰੇ ਨਾਲ ਏਸ ਦੇਸ ਆਉਣਾ ਨਾ ਚਾਹੇ ਤਾਂ ਕੀ ਮੈਂ ਤੇਰੇ ਪੁੱਤ੍ਰ ਨੂੰ ਉਸ ਦੇਸ ਨੂੰ ਮੋੜ ਲੈ ਜਾਵਾਂ ਜਿੱਥੋਂ ਤੂੰ ਆਇਆ ਹੈਂ? 6ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ ਤੂੰ ਮੇਰੇ ਪੁੱਤ੍ਰ ਨੂੰ ਉੱਥੇ ਕਦੰਤ ਨਾ ਮੋੜ ਲੈ ਜਾਵੀਂ 7ਯਹੋਵਾਹ ਅਕਾਸ਼ ਦਾ ਪਰਮੇਸ਼ੁਰ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਰ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ ਅਤੇ ਜੋ ਮੇਰੇ ਨਾਲ ਬੋਲਿਆ ਅਰ ਮੇਰੇ ਨਾਲ ਸੌਂਹ ਖਾਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਧਰਤੀ ਦਿਆਂਗਾ ਉਹ ਹੀ ਆਪਣਾ ਦੂਤ ਤੇਰੇ ਅੱਗੇ ਘੱਲੇਗਾ ਅਰ ਤੂੰ ਉੱਥੋਂ ਮੇਰੇ ਪੁੱਤ੍ਰ ਲਈ ਤੀਵੀਂ ਲੈ ਆਵੇਂਗਾ 8ਅਤੇ ਜੇ ਉਹ ਤੀਵੀਂ ਤੇਰੇ ਪਿੱਛੇ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਏਸ ਸੌਂਹ ਤੋਂ ਛੁੱਟ ਜਾਵੇਂਗਾ। ਕੇਵਲ ਮੇਰੇ ਪੁੱਤ੍ਰ ਨੂੰ ਉੱਥੇ ਕਦੀ ਨਾ ਉੱਥੇ ਮੋੜ ਲੈ ਜਾਵੀਂ 9ਤਾਂ ਉਸ ਨੌਕਰ ਨੇ ਆਪਣਾ ਹੱਥ ਆਪਣੇ ਸਵਾਮੀ ਅਬਰਾਹਾਮ ਦੇ ਪੱਟ ਹੇਠ ਰੱਖਕੇ ਉਹ ਦੇ ਨਾਲ ਇਹ ਗੱਲ ਦੀ ਸੌਂਹ ਖਾਧੀ 10ਉਪਰੰਤ ਉਹ ਨੌਕਰ ਆਪਣੇ ਸਵਾਮੀ ਦੇ ਊਠਾਂ ਵਿੱਚੋਂ ਦਸ ਊਠ ਲੈਕੇ ਤੁਰ ਪਿਆ ਕਿਉਂਜੋ ਉਹ ਦੇ ਹੱਥ ਵਿੱਚ ਉਹ ਦੇ ਸਵਾਮੀ ਦਾ ਸਾਰਾ ਮਾਲ ਧਨ ਸੀ ਅਰ ਉੱਠ ਕੇ ਮਸੋਪੋਤਾਮੀਆ ਦੇ ਦੇਸ ਵਿੱਚ ਨਾਹੋਰ ਦੇ ਨਗਰ ਤੀਕ ਗਿਆ 11ਅਤੇ ਸ਼ਾਮਾਂ ਦੇ ਵੇਲੇ ਜਦ ਤੀਵੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਹਨ ਤਾਂ ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਬਿਠਾ ਦਿੱਤਾ 12ਤਦ ਓਸ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ ਕਰ 13ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ 14ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ 15ਤਾਂ ਐਉਂ ਹੋਇਆ ਜਾਂ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਤੀਵੀਂ ਮਿਲਕਾਹ ਦੇ ਪੁੱਤ੍ਰ ਬਥੂਏਲ ਤੋਂ ਜੰਮੀ ਸੀ ਆਪਣਾ ਘੜਾ ਮੋਢਿਆਂ ਤੇ ਚੁੱਕਕੇ ਆ ਨਿੱਕਲੀ 16ਅਰ ਉਹ ਛੋਕਰੀ ਵੇਖਣ ਵਿੱਚ ਵੱਡੀ ਸੋਹਣੀ ਅਰ ਕੁਆਰੀ ਸੀ ਅਰ ਕਿਸੇ ਮਨੁੱਖ ਨੇ ਉਹ ਨੂੰ ਨਹੀਂ ਜਾਣਿਆ ਸੀ ਅਤੇ ਉਹ ਚਸ਼ਮੇ ਵਿੱਚ ਉੱਤਰੀ ਅਰ ਆਪਣਾ ਘੜਾ ਭਰਕੇ ਉਤਾਹਾਂ ਨੂੰ ਆਈ 17ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠਕੇ ਗਿਆ ਅਰ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ 18ਤਾਂ ਉਸ ਆਖਿਆ, ਮੇਰੇ ਸਵਾਮੀ ਜੀ ਪੀਓ ਤਾਂ ਉਸ ਸ਼ਤਾਬੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਕੋਡਾ ਕੀਤਾ ਅਰ ਉਸ ਨੂੰ ਪਿਲਾਇਆ 19ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਾਂ ਉਸ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੀਕਰ ਓਹ ਪੀ ਨਾ ਚੁੱਕਣ 20ਤਾਂ ਉਸ ਸ਼ਤਾਬੀ ਨਾਲ ਆਪਣਾ ਘੜਾ ਹੌਦ ਵਿੱਚ ਡੋਹਲ ਦਿੱਤਾ ਅਰ ਫੇਰ ਖੂਹ ਵਿੱਚੋਂ ਪਾਣੀ ਭਰਨ ਨੂੰ ਨੱਠਕੇ ਗਈ ਅਰ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ 21ਉਹ ਮਨੁੱਖ ਵੱਡੇ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਭਈ ਯਹੋਵਾਹ ਨੇ ਉਸ ਦਾ ਸਫਰ ਸੁਫਲ ਕੀਤਾ ਹੈ ਕਿ ਨਹੀਂ 22ਤਦ ਐਉਂ ਹੋਇਆ ਜਦ ਊਠ ਪੀ ਚੁੱਕੇ ਤਾਂ ਉਸ ਮਨੁੱਖ ਨੇ ਅੱਧੇ ਤੋਂਲੇ ਸੋਨੇ ਦੀ ਇੱਕ ਨੱਥ ਅਰ ਦਸ ਤੋਂਲੇ ਸੋਨੇ ਦੇ ਦੋ ਕੜੇ ਉਹ ਦੇ ਹੱਥਾਂ ਲਈ ਕੱਢੇ 23ਅਤੇ ਆਖਿਆ, ਮੈਨੂੰ ਦੱਸੀਂ ਤੂੰ ਕਿਹਦੀ ਪੁੱਤ੍ਰੀ ਹੈਂ ਅਰ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ? 24ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਣਿਆ 25ਨਾਲੇ ਉਸ ਨੇ ਉਹ ਨੂੰ ਆਖਿਆ, ਸਾਡੇ ਕੋਲ ਪੱਠਾ ਦੱਥਾ ਬਥੇਰਾ ਹੈ ਅਰ ਰਾਤ ਰਹਿਣ ਦੀ ਥਾਂ ਵੀ ਹੈ 26ਤਦ ਓਸ ਮਨੁੱਖ ਨੇ ਸੀਸ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ 27ਅਰ ਉਸ ਆਖਿਆ, ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਮੇਰੇ ਸਵਾਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਰ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਰ ਮੈਂ ਰਾਹ ਵਿੱਚ ਹੀ ਸਾਂ ਕਿ ਯਹੋਵਾਹ ਨੇ ਮੈਨੂੰ ਮੇਰੇ ਸਵਾਮੀ ਦੇ ਭਰਾਵਾਂ ਦੇ ਘਰ ਦੇ ਰਾਹ ਪਾਇਆ 28ਤਾਂ ਉਹ ਛੋਕਰੀ ਆਪਣੀ ਮਾਤਾ ਦੇ ਘਰ ਨੂੰ ਨੱਠਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ 29ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਉਂ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜਕੇ ਗਿਆ 30ਤਾਂ ਐਉਂ ਹੋਇਆ ਜਦ ਉਸ ਨੇ ਨੱਥ ਅਰ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਡਿੱਠੇ ਅਰ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਹ ਮਨੁੱਖ ਮੈਨੂੰ ਐਉਂ ਐਉਂ ਬੋਲਿਆ ਤਾਂ ਉਹ ਉਸ ਮਨੁੱਖ ਕੋਲ ਆਇਆ ਅਰ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜਾ ਸੀ 31ਤਾਂ ਉਸ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਉ। ਬਹਾਰ ਕਿਉਂ ਖੜੇ ਹੋ? ਮੈਂ ਘਰ ਤਿਆਰ ਕੀਤਾ ਹੈ ਤੇ ਊਠਾਂ ਲਈ ਵੀ ਥਾਂ ਹੈ 32ਤਾਂ ਉਹ ਮਨੁੱਖ ਘਰ ਵੱਲ ਆਇਆ ਅਰ ਊਠਾਂ ਨੂੰ ਖੋਲ੍ਹਿਆ ਅਰ ਲਾਬਾਨ ਨੇ ਊਠਾਂ ਨੂੰ ਪੱਠਾ ਦੱਥਾ ਦਿੱਤਾ ਅਰ ਉਸ ਦੇ ਅਰ ਉਸ ਦੇ ਸਾਥੀਆਂ ਦੇ ਚਰਨ ਧੋਣ ਲਈ ਪਾਣੀ ਦਿੱਤਾ 33ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਆਖਿਆ ਜਦ ਤੀਕਰ ਆਪਣੀ ਗੱਲ ਨਾ ਦੱਸ ਲਵਾਂ ਮੈਂ ਨਹੀਂ ਖਾਵਾਂਗਾ ਤਾਂ ਉਸ ਆਖਿਆ, ਗੱਲ ਕਰੋ 34ਫੇਰ ਉਸ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ 35ਅਰ ਯਹੋਵਾਹ ਨੇ ਮੇਰੇ ਸਵਾਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਰ ਉਹ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ ਅਰ ਗਾਈਆਂ ਬਲਦ ਅਰ ਸੋਨਾ ਅਰ ਚਾਂਦੀ ਅਰ ਗੋੱਲੇ ਗੋੱਲੀਆਂ ਅਰ ਊਠ ਅਰ ਗਧੇ ਦਿੱਤੇ ਹਨ 36ਅਤੇ ਮੇਰੇ ਸਵਾਮੀ ਦੀ ਪਤਨੀ ਸਾਰਾਹ ਨੇ ਆਪਣੇ ਬਿਰਧਪੁਣੇ ਵਿੱਚ ਮੇਰੇ ਸਵਾਮੀ ਲਈ ਇੱਕ ਪੁੱਤ੍ਰ ਜਣਿਆ ਅਰ ਉਸ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ 37ਮੇਰੇ ਸਵਾਮੀ ਨੇ ਮੈਥੋਂ ਏਹ ਸੌਂਹ ਅਖਵਾਈ ਹੈ ਕਿ ਤੂੰ ਮੇਰੇ ਪੁੱਤ੍ਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਲਿਆਵੀਂ 38ਸਗੋਂ ਮੇਰੇ ਪਿਤਾ ਦੇ ਘਰ ਅਰ ਮੇਰੇ ਕੁਨਬੇ ਵਿੱਚ ਜਾਵੀਂ ਅਰ ਮੇਰੇ ਪੁੱਤ੍ਰ ਲਈ ਤੀਵੀਂ ਲਿਆਵੀਂ 39ਤਾਂ ਮੈਂ ਆਪਣੇ ਸਵਾਮੀ ਨੂੰ ਆਖਿਆ ਕਿ ਸ਼ਾਇਤ ਉਹ ਤੀਵੀਂ ਮੇਰੇ ਪਿੱਛੇ ਨਾ ਆਵੇ 40ਉਸ ਮੈਨੂੰ ਆਖਿਆ, ਯਹੋਵਾਹ ਜਿਹਦੇ ਸਨਮੁਖ ਮੈਂ ਚੱਲਦਾ ਹਾਂ ਆਪਣਾ ਦੂਤ ਤੇਰੇ ਨਾਲ ਘੱਲੇਗਾ ਅਰ ਉਹ ਤੇਰੇ ਰਾਹ ਨੂੰ ਸੁਫਲ ਕਰੇਗਾ ਅਰ ਤੂੰ ਮੇਰੇ ਕੁਨਬੇ ਤੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤ੍ਰ ਲਈ ਤੀਵੀਂ ਲਿਆਵੀਂ 41ਤਦ ਤੂੰ ਮੇਰੀ ਸੌਂਹ ਤੋਂ ਛੁੱਟੇਗਾ ਜਦ ਤੂੰ ਮੇਰੇ ਕੁਨਬੇ ਵਿੱਚ ਜਾਵੇਂਗਾ ਅਰ ਜੇ ਓਹ ਤੈਨੂੰ ਨਾ ਦੇਣ ਤਾਂ ਤੂੰ ਮੇਰੀ ਸੌਂਹ ਤੋਂ ਬਰੀ ਹੋਇਆ 42ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਹਾਂ ਅਰ ਮੈਂ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸੁਫਲ ਕਰੇਂ 43ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਤਾਂ ਐਉਂ ਹੋਵੇ ਕਿ ਜਿਹੜੀ ਕੁਆਰੀ ਭਰਨ ਲਈ ਬਾਹਰ ਆਵੇ ਅਰ ਮੈਂ ਉਹ ਨੂੰ ਆਖਾਂ ਭਈ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾਈਂ ਤਾਂ ਉਹ ਮੈਨੂੰ ਆਖੇ 44ਪੀ ਲਾਓ ਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ ਉਹ ਓਹੋ ਤੀਵੀਂ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸਵਾਮੀ ਦੇ ਪੁੱਤ੍ਰ ਲਈ ਠਹਿਰਾਇਆ ਹੈ 45ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉੱਤਰੀ ਅਰ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਿਲਾਈਂ 46ਤਦ ਉਸ ਸ਼ਤਾਬੀ ਨਾਲ ਆਪਣਾ ਘੜਾ ਲਾਹਕੇ ਆਖਿਆ, ਪੀਓ ਜੀ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਤਾਂ ਮੈਂ ਪੀਤਾ ਅਰ ਉਸ ਮੇਰੇ ਊਠਾਂ ਨੂੰ ਵੀ ਪਿਲਾਇਆ 47ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਪੁੱਤ੍ਰੀ ਹੈਂ? ਤਾਂ ਉਸ ਆਖਿਆ ਮੈਂ ਬਥੂਏਲ ਦੀ ਧੀ ਹਾਂ ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਣਿਆ. ਤਾਂ ਮੈਂ ਉਸ ਦੇ ਨੱਕ ਵਿੱਚ ਨੱਥ ਅਰ ਹੱਥਾਂ ਵਿੱਚ ਕੜੇ ਪਾ ਦਿੱਤੇ 48ਅਤੇ ਮੈਂ ਆਪਣਾ ਸੀਸ ਝੁਕਾਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਰ ਮੈਂ ਯਹੋਵਾਹ ਆਪਣੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਮੈਨੂੰ ਸਚਿਆਈ ਦੇ ਰਸਤੇ ਪਾਇਆ ਤਾਂਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਪੁੱਤ੍ਰੀ ਉਸ ਦੇ ਪੁੱਤ੍ਰ ਵਾਸਤੇ ਲਵਾਂ 49ਹੁਣ ਜੇਕਰ ਤੁਸੀਂ ਮੇਰੇ ਸਵਾਮੀ ਦੇ ਨਾਲ ਦਯਾ ਅਰ ਸਚਿਆਈ ਦਾ ਸਲੂਕ ਕਰਨਾ ਹੈ ਤਾਂ ਮੈਨੂੰ ਦੱਸੋ ਅਰ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ ਤਾਂਜੋ ਮੈਂ ਸੱਜੇ ਅਥਵਾ ਖੱਬੇ ਪਾਸੇ ਵੱਲ ਮੁੜਾਂ 50ਤਦ ਲਾਬਾਨ ਅਰ ਬਥੂਏਲ ਨੇ ਜਵਾਬ ਵਿੱਚ ਆਖਿਆ, ਏਹ ਗੱਲ ਯਹੋਵਾਹ ਵੱਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਅਥਵਾ ਭਲਾ ਨਹੀਂ ਆਖ ਸੱਕਦੇ 51ਵੇਖੋ ਰਿਬਕਾਹ ਤੁਹਾਡੇ ਸਨਮੁਖ ਹੈ। ਉਹ ਨੂੰ ਲਓ ਅਰ ਜਾਓ ਤਾਂਜੋ ਉਹ ਤੁਹਾਡੇ ਸਵਾਮੀ ਦੇ ਪੁੱਤ੍ਰ ਦੀ ਤੀਵੀਂ ਹੋਵੇ ਜਿਵੇਂ ਯਹੋਵਾਹ ਦਾ ਬਚਨ ਹੈ 52ਤਾਂ ਐਉਂ ਹੋਇਆ ਕਿ ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ 53ਫੇਰ ਉਸ ਨੌਕਰ ਨੇ ਚਾਂਦੀ ਅਰ ਸੋਨੇ ਦੀਆਂ ਟੂੰਬਾਂ ਅਰ ਬਸਤ੍ਰ ਕੱਢਕੇ ਰਿਬਕਾਹ ਨੂੰ ਦਿੱਤੇ ਅਰ ਉਸ ਨੇ ਉਸ ਦੇ ਭਰਾ ਅਰ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ 54ਤਾਂ ਉਸ ਨੇ ਅਰ ਉਸ ਦੇ ਸਾਥੀਆਂ ਨੇ ਖਾਧਾ ਅਰ ਪੀਤਾ ਅਰ ਰਾਤ ਕੱਟੀ। ਤੜਕੇ ਉੱਠਕੇ ਉਸ ਆਖਿਆ, ਮੈਨੂੰ ਮੇਰੇ ਸਵਾਮੀ ਦੇ ਕੋਲ ਤੋਰ ਦਿਓ 55ਉਪਰੰਤ ਉਹ ਦੇ ਭਰਾ ਅਰ ਉਹ ਦੀ ਮਾਤਾ ਨੇ ਆਖਿਆ, ਛੋਕਰੀ ਨੂੰ ਥੋੜੇ ਦਿਨ ਅਥਵਾ ਦਸਕੁ ਦਿਨ ਸਾਡੇ ਕੋਲ ਰਹਿਣ ਦਿਓ। ਉਸ ਦੇ ਪਿੱਛੋਂ ਉਹ ਚਲੀ ਜਾਵੇਗੀ 56ਪਰ ਉਸ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਡੱਕੋ ਕਿਉਂਜੋ ਯਹੋਵਾਹ ਨੇ ਮੇਰਾ ਪੈਡਾਂ ਸੁਫਲ ਕੀਤਾ ਹੈ। ਮੈਨੂੰ ਘੱਲ ਦਿਓ ਤਾਂਜੋ ਮੈਂ ਆਪਣੇ ਸਵਾਮੀ ਦੇ ਕੋਲ ਜਾਵਾਂ 57ਉਨ੍ਹਾਂ ਆਖਿਆ, ਅਸੀਂ ਛੋਕਰੀ ਨੂੰ ਬੁਲਾਉਂਦੇ ਹਾਂ ਅਰ ਉਹ ਦੇ ਮੂੰਹੋਂ ਪੁੱਛਦੇ ਹਾਂ 58ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਕੀ ਤੂੰ ਏਸ ਮਨੁੱਖ ਦੇ ਸੰਗ ਜਾਵੇਂਗੀ? ਤਾਂ ਓਸ ਆਖਿਆ, ਮੈਂ ਜਾਵਾਂਗੀ 59ਉਪਰੰਤ ਉਨ੍ਹਾਂ ਨੇ ਰਿਬਕਾਹ ਆਪਣੀ ਭੈਣ ਅਰ ਉਹ ਦੀ ਦਾਈ ਅਰ ਅਬਾਰਾਹਮ ਦੇ ਨੌਕਰ ਅਰ ਉਸ ਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ 60ਉਨ੍ਹਾਂ ਰਿਬਕਾਹ ਨੂੰ ਅਸੀਸ ਦਿੱਤੀ ਅਰ ਉਹ ਨੂੰ ਆਖਿਆ, ਹੇ ਸਾਡੀ ਭੈਣ ਤੂੰ ਹਜ਼ਾਰਾਂ ਅਰ ਲੱਖਾਂ ਦੀ ਮਾਤਾ ਹੋ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ 61ਤਾਂ ਰਿਬਕਾਹ ਅਰ ਉਸ ਦੇ ਨਾਲ ਦੀਆਂ ਛੋਕਰੀਆਂ ਉੱਠੀਆਂ ਅਰ ਊਠਾਂ ਉੱਤੇ ਚੜ ਗਈਆਂ ਅਰ ਉਸ ਮਨੁੱਖ ਦੇ ਪਿੱਛੇ ਪਿੱਛੇ ਤੁਰ ਪਈਆਂ ਸੋ ਉਹ ਨੌਕਰ ਰਿਬਕਾਹ ਨੂੰ ਲੈਕੇ ਤੁਰ ਪਿਆ 62ਇਸਹਾਕ ਬਏਰ-ਲਹੀ-ਰੋਈ ਦੇ ਰਸਤੇ ਤੋਂ ਆਇਆ ਕਿਉਂਜੋ ਉਹ ਦੱਖਣ ਵਿੱਚ ਟਿਕਿਆ ਹੋਇਆ ਸੀ 63ਜਾਂ ਇਸਹਾਕ ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਗਿਆ ਤਾਂ ਉਸ ਆਪਣੀਆਂ ਅੱਖਾਂ ਚੁੱਕਕੇ ਡਿੱਠਾ ਅਰ ਵੇਖੋ ਊਠ ਆ ਰਹੇ ਸਨ 64ਜਾਂ ਰਿਬਕਾਹ ਨੇ ਅੱਖਾਂ ਚੁੱਕਕੇ ਇਸਹਾਕ ਨੂੰ ਡਿੱਠਾ ਤਾਂ ਊਠ ਤੋਂ ਉੱਤਰ ਗਈ 65ਉਹ ਨੇ ਨੌਕਰ ਕੋਲੋ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚ ਦੀ ਸਾਨੂੰ ਮਿਲਣ ਲਈ ਆਉਂਦਾ ਹੈ ਕੌਣ ਹੈ? ਅਤੇ ਨੌਕਰ ਨੇ ਆਖਿਆ, ਉਹ ਮੇਰਾ ਸਵਾਮੀ ਹੈ ਤਾਂ ਉਹ ਨੇ ਬੁਰਕਾ ਲੈਕੇ ਆਪ ਨੂੰ ਢੱਕ ਲਿਆ 66ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਕੀਤੀਆਂ ਸਨ ਇਸਹਾਕ ਨੂੰ ਦੱਸੀਆਂ 67ਉਪਰੰਤ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਲਿਆ ਅਰ ਉਹ ਉਸ ਦੀ ਪਤਨੀ ਹੋਈ ਅਰ ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਦੇ ਪਿੱਛੋਂ ਸ਼ਾਂਤ ਪ੍ਰਾਪਤ ਹੋਈ।।
Okuqokiwe okwamanje:
ਉਤਪਤ 24: PUNOVBSI
Qhakambisa
Dlulisela
Kopisha
Ufuna ukuthi okuvelele kwakho kugcinwe kuwo wonke amadivayisi akho? Bhalisa noma ngena ngemvume
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.

: