YouVersion Logo
Search Icon

ਲੂਕਾ 7

7
ਸੂਬੇਦਾਰ ਦਾ ਵਿਸ਼ਵਾਸ
1ਜਦੋਂ ਯਿਸੂ ਲੋਕਾਂ ਨੂੰ ਆਪਣੀਆਂ ਇਹ ਸਭ ਗੱਲਾਂ ਕਹਿ ਹਟਿਆ ਤਾਂ ਕਫ਼ਰਨਾਹੂਮ ਵਿੱਚ ਆਇਆ। 2ਕਿਸੇ ਸੂਬੇਦਾਰ ਦਾ ਸੇਵਕ ਜਿਹੜਾ ਉਸ ਨੂੰ ਬਹੁਤ ਪਿਆਰਾ ਸੀ, ਰੋਗ ਨਾਲ ਮਰਨ ਵਾਲਾ ਸੀ। 3ਜਦੋਂ ਉਸ ਨੇ ਯਿਸੂ ਬਾਰੇ ਸੁਣਿਆ ਤਾਂ ਯਹੂਦੀਆਂ ਦੇ ਬਜ਼ੁਰਗਾਂ#7:3 ਅਰਥਾਤ ਆਗੂਆਂ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆ ਕੇ ਉਸ ਦੇ ਸੇਵਕ ਨੂੰ ਚੰਗਾ ਕਰੇ। 4ਉਹ ਯਿਸੂ ਕੋਲ ਪਹੁੰਚੇ ਅਤੇ ਨਿਮਰਤਾ ਸਹਿਤ ਬੇਨਤੀ ਕਰਕੇ ਉਸ ਨੂੰ ਕਹਿਣ ਲੱਗੇ, “ਉਹ ਇਸ ਯੋਗ ਹੈ ਕਿ ਤੂੰ ਉਸ ਦੇ ਲਈ ਇਹ ਕਰੇਂ, 5ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਇੱਕ ਸਭਾ-ਘਰ ਬਣਵਾਇਆ ਹੈ।” 6ਯਿਸੂ ਉਨ੍ਹਾਂ ਦੇ ਨਾਲ ਤੁਰ ਪਿਆ, ਪਰ ਜਦੋਂ ਉਹ ਘਰ ਤੋਂ ਬਹੁਤਾ ਦੂਰ ਨਹੀਂ ਸੀ ਤਾਂ ਸੂਬੇਦਾਰ ਨੇ ਆਪਣੇ ਮਿੱਤਰਾਂ ਨੂੰ ਇਹ ਕਹਿਣ ਲਈ ਉਸ ਦੇ ਕੋਲ ਭੇਜਿਆ, “ਪ੍ਰਭੂ, ਤੂੰ ਖੇਚਲ ਨਾ ਕਰ, ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ; 7ਇਸੇ ਕਰਕੇ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਯੋਗ ਨਾ ਸਮਝਿਆ। ਪਰ ਤੂੰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ। 8ਕਿਉਂਕਿ ਮੈਂ ਵੀ ਹਕੂਮਤ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਇੱਕ ਨੂੰ ਕਹਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ, ‘ਆ’ ਤਾਂ ਉਹ ਆਉਂਦਾ ਹੈ ਅਤੇ ਆਪਣੇ ਸੇਵਕ ਨੂੰ, ‘ਇਹ ਕਰ’ ਤਾਂ ਉਹ ਕਰਦਾ ਹੈ।” 9ਇਹ ਸੁਣ ਕੇ ਯਿਸੂ ਉਸ 'ਤੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਂਦੀ ਭੀੜ ਵੱਲ ਮੁੜ ਕੇ ਕਿਹਾ,“ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਕੌਮ ਵਿੱਚ ਵੀ ਐਨਾ ਵੱਡਾ ਵਿਸ਼ਵਾਸ ਨਹੀਂ ਵੇਖਿਆ।” 10ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਘਰ ਵਾਪਸ ਆ ਕੇ ਸੇਵਕ ਨੂੰ ਚੰਗੇ ਹੋਏ ਵੇਖਿਆ।
ਨਾਇਨ ਨਗਰ ਦੀ ਵਿਧਵਾ
11ਫਿਰ ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਨਾਇਨ ਨਾਮਕ ਇੱਕ ਨਗਰ ਨੂੰ ਗਿਆ ਅਤੇ ਉਸ ਦੇ#7:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਹੁਤ ਸਾਰੇ” ਲਿਖਿਆ ਹੈ। ਚੇਲੇ ਅਤੇ ਇੱਕ ਵੱਡੀ ਭੀੜ ਵੀ ਉਸ ਦੇ ਨਾਲ ਜਾ ਰਹੀ ਸੀ। 12ਜਿਵੇਂ ਹੀ ਉਹ ਨਗਰ ਦੇ ਫਾਟਕ ਨੇੜੇ ਪਹੁੰਚਿਆ ਤਾਂ ਵੇਖੋ, ਲੋਕ ਇੱਕ ਮੁਰਦੇ ਨੂੰ ਜਿਹੜਾ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਬਾਹਰ ਲਿਆ ਰਹੇ ਸਨ। ਉਹ ਔਰਤ ਵਿਧਵਾ ਸੀ ਅਤੇ ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ। 13ਪ੍ਰਭੂ ਨੇ ਉਸ ਨੂੰ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਕਿਹਾ,“ਨਾ ਰੋ।” 14ਫਿਰ ਉਸ ਨੇ ਕੋਲ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਖਲੋ ਗਏ। ਤਦ ਉਸ ਨੇ ਕਿਹਾ,“ਨੌਜਵਾਨ, ਮੈਂ ਤੈਨੂੰ ਕਹਿੰਦਾ ਹਾਂ, ਉੱਠ।” 15ਤਦ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਹਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। 16ਸਭ ਲੋਕਾਂ ਉੱਤੇ ਭੈ ਛਾ ਗਿਆ ਅਤੇ ਉਹ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿਚਕਾਰ ਇੱਕ ਵੱਡਾ ਨਬੀ ਉੱਠਿਆ ਹੈ ਅਤੇ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ।” 17ਯਿਸੂ ਦੇ ਵਿਖੇ ਇਹ ਗੱਲ ਸਾਰੇ ਯਹੂਦਿਯਾ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ।
ਯਿਸੂ ਮਸੀਹ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
18ਯੂਹੰਨਾ ਦੇ ਚੇਲਿਆਂ ਨੇ ਵੀ ਯੂਹੰਨਾ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਖ਼ਬਰ ਦਿੱਤੀ। ਤਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਕੋਲ ਬੁਲਾ ਕੇ 19ਇਹ ਪੁੱਛਣ ਲਈ ਪ੍ਰਭੂ ਕੋਲ ਭੇਜਿਆ, “ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?” 20ਸੋ ਉਨ੍ਹਾਂ ਮਨੁੱਖਾਂ ਨੇ ਯਿਸੂ ਕੋਲ ਆ ਕੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?” 21ਉਸੇ ਸਮੇਂ ਯਿਸੂ ਨੇ ਬਹੁਤਿਆਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ, ਕਸ਼ਟਾਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪ੍ਰਦਾਨ ਕੀਤੀ। 22ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਜਾ ਕੇ ਯੂਹੰਨਾ ਨੂੰ ਦੱਸੋ ਕਿ ਅੰਨ੍ਹੇ ਵੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ। 23ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।” 24ਯੂਹੰਨਾ ਦੇ ਚੇਲਿਆਂ ਦੇ ਜਾਣ ਤੋਂ ਬਾਅਦ ਯਿਸੂ ਭੀੜ ਨੂੰ ਯੂਹੰਨਾ ਦੇ ਵਿਖੇ ਕਹਿਣ ਲੱਗਾ,“ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸੀ? ਹਵਾ ਨਾਲ ਹਿਲਦੇ ਹੋਏ ਕਾਨੇ ਨੂੰ? 25ਤਾਂ ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਮੁਲਾਇਮ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ, ਸ਼ਾਨਦਾਰ ਵਸਤਰਾਂ ਅਤੇ ਐਸ਼ੋ ਅਰਾਮ ਵਾਲੇ ਲੋਕ ਮਹਿਲਾਂ ਵਿੱਚ ਰਹਿੰਦੇ ਹਨ। 26ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਬੀ ਤੋਂ ਵੀ ਵੱਡੇ ਨੂੰ। 27ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ:
ਵੇਖ, ਮੈਂ ਆਪਣੇ ਦੂਤ ਨੂੰ
ਤੇਰੇ ਅੱਗੇ ਭੇਜਦਾ ਹਾਂ
ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ। # ਮਲਾਕੀ 3:1
28 ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ ਹੈ # 7:28 ਕੁਝ ਹਸਤਲੇਖਾਂ ਵਿੱਚ “ਯੂਹੰਨਾ ਨਾਲੋਂ ਵੱਡਾ ਕੋਈ ਨਹੀਂ ਹੈ” ਦੇ ਸਥਾਨ 'ਤੇ “ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਨਬੀ ਨਹੀਂ ਹੈ” ਲਿਖਿਆ ਹੈ। ; ਪਰ ਜੋ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ।” 29(ਇਹ ਸੁਣ ਕੇ ਸਾਰੀ ਭੀੜ ਅਤੇ ਮਹਿਸੂਲੀਆਂ ਨੇ ਯੂਹੰਨਾ ਦਾ ਬਪਤਿਸਮਾ ਲਿਆ ਅਤੇ ਪਰਮੇਸ਼ਰ ਨੂੰ ਸੱਚਾ ਮੰਨਿਆ। 30ਪਰ ਫ਼ਰੀਸੀਆਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੇ ਉਸ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਦੀ ਯੋਜਨਾ ਨੂੰ ਟਾਲ ਦਿੱਤਾ।)#7:30 ਕੁਝ ਹਸਤਲੇਖਾਂ ਵਿੱਚ 29 ਅਤੇ 30 ਆਇਤਾਂ ਨਹੀਂ ਹਨ।
ਇਸ ਪੀੜ੍ਹੀ ਦੇ ਲੋਕ
31 “ਸੋ # 7:31 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ ਨੇ ਕਿਹਾ, ਸੋ” ਲਿਖਿਆ ਹੈ। ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਕਿ ਉਹ ਕਿਸ ਵਰਗੇ ਹਨ? 32ਇਹ ਬਜ਼ਾਰ ਵਿੱਚ ਬੈਠੇ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ; ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਰੋਏ।
33 “ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਸ ਵਿੱਚ ਦੁਸ਼ਟ ਆਤਮਾ ਹੈ’। 34ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’। 35ਸੋ ਬੁੱਧ ਆਪਣੇ ਬੱਚਿਆਂ ਦੇ ਕੰਮਾਂ ਤੋਂ ਸੱਚੀ ਠਹਿਰੀ।”
ਪਾਪਣ ਔਰਤ ਨੂੰ ਮਾਫ਼ੀ
36ਫਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਭੋਜਨ ਖਾਵੇ। ਤਦ ਉਹ ਫ਼ਰੀਸੀ ਦੇ ਘਰ ਜਾ ਕੇ ਭੋਜਨ ਖਾਣ ਬੈਠ ਗਿਆ 37ਅਤੇ ਵੇਖੋ, ਉਸ ਨਗਰ ਵਿੱਚ ਇੱਕ ਔਰਤ ਸੀ ਜਿਹੜੀ ਪਾਪਣ ਸੀ ਅਤੇ ਇਹ ਜਾਣ ਕੇ ਜੋ ਉਹ ਫ਼ਰੀਸੀ ਦੇ ਘਰ ਵਿੱਚ ਭੋਜਨ ਖਾਣ ਬੈਠਾ ਹੈ, ਸੰਗਮਰਮਰ ਦੇ ਬਰਤਨ ਵਿੱਚ ਅਤਰ ਲਿਆਈ 38ਅਤੇ ਉਸ ਦੇ ਪੈਰਾਂ ਦੇ ਕੋਲ ਪਿੱਛੇ ਖੜ੍ਹੀ ਹੋ ਕੇ ਰੋਂਦੀ ਹੋਈ ਉਸ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਭਿਉਣ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝਣ ਲੱਗੀ ਤੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਉਨ੍ਹਾਂ 'ਤੇ ਅਤਰ ਮਲਿਆ। 39ਪਰ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਨਿਉਤਾ ਦਿੱਤਾ ਸੀ ਆਪਣੇ ਮਨ ਵਿੱਚ ਕਹਿਣ ਲੱਗਾ, “ਜੇ ਇਹ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਜਿਹੜੀ ਔਰਤ ਉਸ ਨੂੰ ਛੂਹ ਰਹੀ ਹੈ ਉਹ ਕੌਣ ਅਤੇ ਕਿਸ ਤਰ੍ਹਾਂ ਦੀ ਹੈ, ਕਿਉਂਕਿ ਉਹ ਪਾਪਣ ਹੈ।” 40ਯਿਸੂ ਨੇ ਉਸ ਨੂੰ ਕਿਹਾ,“ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਹੈ।” ਉਸ ਨੇ ਕਿਹਾ, “ਗੁਰੂ ਜੀ, ਕਹੋ।” 41“ਕਿਸੇ ਸ਼ਾਹੂਕਾਰ ਦੇ ਦੋ ਕਰਜ਼ਦਾਰ ਸਨ; ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹਾਂ ਦਾ। 42ਜਦੋਂ ਉਨ੍ਹਾਂ ਕੋਲ ਦੇਣ ਲਈ ਕੁਝ ਨਾ ਸੀ ਤਾਂ ਉਸ ਨੇ ਦੋਹਾਂ ਨੂੰ ਮਾਫ਼ ਕਰ ਦਿੱਤਾ। ਸੋ ਉਨ੍ਹਾਂ ਵਿੱਚੋਂ ਕਿਹੜਾ ਉਸ ਨੂੰ ਵੱਧ ਪਿਆਰ ਕਰੇਗਾ?” 43ਸ਼ਮਊਨ ਨੇ ਕਿਹਾ, “ਮੈਂ ਸੋਚਦਾ ਹਾਂ ਉਹ ਜਿਸ ਦਾ ਉਸ ਨੇ ਵੱਧ ਮਾਫ਼ ਕੀਤਾ।” ਤਦ ਯਿਸੂ ਨੇ ਉਸ ਨੂੰ ਕਿਹਾ,“ਤੂੰ ਠੀਕ ਨਿਆਂ ਕੀਤਾ ਹੈ।”
44ਫਿਰ ਯਿਸੂ ਨੇ ਉਸ ਔਰਤ ਵੱਲ ਮੁੜ ਕੇ ਸ਼ਮਊਨ ਨੂੰ ਕਿਹਾ,“ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਵਿੱਚ ਆਇਆ ਪਰ ਤੂੰ ਮੇਰੇ ਪੈਰਾਂ ਲਈ ਪਾਣੀ ਨਾ ਦਿੱਤਾ; ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਓਂਏ ਅਤੇ ਆਪਣੇ ਵਾਲਾਂ ਨਾਲ ਪੂੰਝੇ। 45ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਦਾ ਮੈਂ ਆਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ। 46ਤੂੰ ਮੇਰੇ ਸਿਰ 'ਤੇ ਤੇਲ ਨਹੀਂ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ। 47ਇਸ ਕਰਕੇ ਮੈਂ ਤੈਨੂੰ ਕਹਿੰਦਾ ਹਾਂ ਕਿ ਇਸ ਦੇ ਪਾਪ ਜੋ ਬਹੁਤ ਹਨ ਮਾਫ਼ ਕੀਤੇ ਗਏ, ਕਿਉਂਕਿ ਇਸ ਨੇ ਜ਼ਿਆਦਾ ਪਿਆਰ ਕੀਤਾ। ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਉਹ ਥੋੜ੍ਹਾ ਪਿਆਰ ਕਰਦਾ ਹੈ।” 48ਫਿਰ ਉਸ ਨੇ ਔਰਤ ਨੂੰ ਕਿਹਾ,“ਤੇਰੇ ਪਾਪ ਮਾਫ਼ ਹੋਏ।” 49ਤਦ ਜਿਹੜੇ ਉਸ ਦੇ ਨਾਲ ਭੋਜਨ ਖਾਣ ਬੈਠੇ ਸਨ, ਉਹ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ?” 50ਯਿਸੂ ਨੇ ਔਰਤ ਨੂੰ ਕਿਹਾ,“ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ।”

Currently Selected:

ਲੂਕਾ 7: PSB

Highlight

Share

Copy

None

Want to have your highlights saved across all your devices? Sign up or sign in