Logo ya YouVersion
Elilingi ya Boluki

ਯੂਹੰਨਾ 5

5
ਬੇਥਜ਼ਥਾ ਦਾ ਰੋਗੀ । ਪਿਤਾ ਵੱਲੋਂ ਪੁੱਤ੍ਰ ਦਾ ਇਖ਼ਤਿਆਰ
1ਇਹ ਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ 2ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ 3-4ਉਨ੍ਹਾਂ ਵਿੱਚੋਂ ਰੋਗੀ, ਅੰਨ੍ਹੇ, ਲੰਙੇ,#5:3-4 ਕੁਝ ਮੂਲ ਯੂਨਾਨੀ ਲਿਖਤਾਂ ਵਿੱਚ ਪਦ 3ਖ-4 ਵੀ ਮਿਲਦਾ ਹੈ: ਉਹ ਤਲਾ ਦੇ ਪਾਣੀ ਦੇ ਹਿਲਨ ਦੀ ਉੱਡੀਕ ਵਿੱਚ ਰਹਿੰਦੇ ਸਨ । 4 ਕਿਉਂਕਿ ਸਮੇਂ ਸਮੇਂ ਪ੍ਰਭੁ ਦਾ ਇੱਕ ਸਵਰਗ ਦੂਤ ਤੁਲਾ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜੋ ਕੋਈ ਰੋਗੀ ਵੀ ਪਹਿਲੇ ਪਾਣੀ ਵਿੱਚ ਉਤਰ ਜਾਂਦਾ ਉਸ ਨੂੰ ਭਾਵੇਂ ਕੋਈ ਬੀਮਾਰੀ ਵੀ ਕਿਉਂ ਨਾ ਹੋਵੇ, ਉਹ ਠੀਕ ਹੋ ਜਾਂਦਾ ਸੀ। ਅਤੇ ਲੂਲੇ ਬਹੁਤ ਸਾਰੇ ਪਏ ਸਨ 5ਅਰ ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਵਰਿਹਾਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ 6ਯਿਸੂ ਨੇ ਉਹ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹ ਨੂੰ ਹੁਣ ਬਹੁਤ ਚਿਰ ਹੋ ਗਿਆ ਹੈ ਉਹ ਨੂੰ ਆਖਿਆ, ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈਂ? 7ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉੱਤਾਰੇ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਂਥੋਂ ਅੱਗੇ ਉੱਤਰ ਪੈਂਦਾ ਹੈ 8ਯਿਸੂ ਨੇ ਉਹ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਉ! 9ਅਤੇ ਓਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ।। ਉਹ ਸਬਤ ਦਾ ਦਿਨ ਸੀ 10ਇਸ ਕਰਕੇ ਯਹੂਦੀਆਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ ਭਈ ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁਕਣੀ ਜੋਗ ਨਹੀਂ ਹੈ 11ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਤੇ ਤੁਰ ਪਓ 12ਉਨ੍ਹਾਂ ਨੇ ਉਸ ਤੋਂ ਪੁੱਛਿਆ, ਉਹ ਕਿਹੜਾ ਆਦਮੀ ਹੈ ਜਿਹ ਨੇ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਪਓ? 13ਪਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ ਕਿਉਂ ਜੋ ਉਸ ਥਾਂ ਦੀ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ ਸੀ 14ਇਹ ਦੇ ਪਿੱਛੋਂ ਯਿਸੂ ਉਹ ਨੂੰ ਹੈਕਲ ਵਿੱਚ ਮਿਲਿਆ ਅਤੇ ਉਹ ਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈਂ, ਫੇਰ ਪਾਪ ਨਾ ਕਰੀਂ ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ 15ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੋ ਯਿਸੂ ਹੈ 16ਇਸੇ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੋ ਉਹ ਸਬਤ ਦੇ ਦਿਨ ਏਹ ਕੰਮ ਕਰਦਾ ਹੁੰਦਾ ਸੀ 17ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ 18ਇਸ ਕਾਰਨ ਯਹੂਦੀ ਹੋਰ ਵੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਕਿਉਂਕਿ ਉਹ ਕੇਵਲ ਸਬਤ ਦੇ ਦਿਨ ਨੂੰ ਹੀ ਨਹੀਂ ਟਾਲਦਾ ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ ਆਪ ਨੂੰ ਪਰਮੇਸ਼ੁਰ ਦੇ ਤੁੱਲ ਬਣਾਉਂਦਾ ਸੀ।।
19ਉਪਰੰਤ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਉਵੇ ਹੀ ਕਰਦਾ ਹੈ 20ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਹ ਨੂੰ ਵਿਖਾਲਦਾ ਹੈ ਅਤੇ ਉਹ ਇਨ੍ਹਾਂ ਨਾਲੋਂ ਵੱਡੇ ਕੰਮ ਉਸ ਨੂੰ ਵਿਖਾਵੇਗਾ ਭਈ ਤੁਸੀਂ ਅਚਰਜ ਹੋਵੋ 21ਕਿਉਂਕਿ ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਹੈ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ 22ਪਿਤਾ ਕਿਸੇ ਦਾ ਨਿਆਉਂ ਨਹੀਂ ਕਰਦਾ ਪਰ ਉਸੇ ਨੇ ਸਾਰਾ ਨਿਆਉਂ ਪੁੱਤ੍ਰ ਵੀ ਨੂੰ ਸੌਂਪ ਦਿੱਤਾ ਹੈ 23ਇਸ ਲਈ ਜੋ ਸੱਭੋ ਪੁੱਤ੍ਰ ਦਾ ਆਦਰ ਕਰਨ ਜਿਸ ਤਰਾਂ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤ੍ਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਨ੍ਹ ਉਸ ਨੂੰ ਘੱਲਿਆ ਸੀ ਆਦਰ ਨਹੀਂ ਕਰਦਾ 24ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ 25ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ੁਰ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ 26ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜੀਉਣ ਰੱਖਦਾ ਹੈ ਤਿਵੇਂ ਉਹ ਨੇ ਪੁੱਤ੍ਰ ਨੂੰ ਵੀ ਬਖ਼ਸ਼ਿਆ ਜੋ ਆਪ ਵਿੱਚ ਜੀਉਣ ਰੱਖੇ 27ਅਰ ਉਸ ਨੂੰ ਨਿਆਉਂ ਕਰਨ ਦਾ ਇਖ਼ਤਿਆਰ ਦਿੱਤਾ ਇਸ ਲਈ ਜੋ ਉਹ ਮਨੁੱਖ ਦਾ ਪੁੱਤ੍ਰ ਹੈ 28ਇਹ ਨੂੰ ਅਚਰਜ ਨਾ ਜਾਣੋ ਕਿਉਂਕ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਸ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ 29ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।।
30ਮੈਂ ਆਪ ਕੁਝ ਨਹੀਂ ਕਰ ਸੱਕਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ 31ਜੇ ਮੈਂ ਆਪਣੇ ਉੱਤੇ ਆਪੇ ਸਾਖੀ ਦਿਆਂ ਤਾਂ ਮੇਰੀ ਸਾਖੀ ਸਤ ਨਹੀਂ 32ਹੋਰ ਹੈ ਜੋ ਮੇਰੇ ਹੱਕ ਵਿੱਚ ਸਾਖੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਸਾਖੀ ਉਹ ਮੇਰੇ ਹੱਕ ਵਿੱਚ ਦਿੰਦਾ ਹੈ ਸੋ ਸਤ ਹੈ 33ਤੁਸਾਂ ਯੂਹੰਨਾ ਕੋਲੋਂ ਪੁਛਾ ਭੇਜਿਆ ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ 34ਪਰ ਮੈਂ ਮਨੁੱਖ ਤੋਂ ਸਾਖੀ ਨਹੀਂ ਲੈਂਦਾ ਹਾਂ ਪਰ ਏਹ ਗੱਲਾਂ ਮੈਂ ਇਸ ਲਈ ਆਖਦਾ ਹਾਂ ਭਈ ਤੁਸੀਂ ਬਚਾਏ ਜਾਓ 35ਉਹ ਬਲਦਾ ਅਤੇ ਜਗਮਗਾਉਂਦਾ ਦੀਵਾ ਸੀ ਅਰ ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਪਰਸਿੰਨ ਸਾਓ 36ਪਰ ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ 37ਅਰ ਪਿਤਾ ਜਿਨ੍ਹ ਮੈਨੂੰ ਘੱਲਿਆ ਉਸੇ ਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ ਹੈ। ਤੁਸਾਂ ਨਾ ਕਦੇ ਉਹ ਦੀ ਅਵਾਜ਼ ਸੁਣੀ, ਨਾ ਉਹ ਦਾ ਰੂਪ ਡਿੱਠਾ ਹੈ 38ਉਹ ਦਾ ਬਚਨ ਤੁਹਾਡੇ ਵਿੱਚ ਨਹੀਂ ਟਿਕਦਾ ਇਸ ਲਈ ਕਿ ਜਿਸ ਨੂੰ ਉਨ ਭੇਜਿਆ ਤੁਸੀਂ ਉਹ ਦੀ ਪਰਤੀਤ ਨਹੀਂ ਕਰਦੇ ਹੋ 39ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਏਹੋ ਹਨ 40ਤੁਸੀਂ ਜੀਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ 41ਮਨੁੱਖਾਂ ਤੋਂ ਮੈ ਵਡਿਆਈ ਨਹੀਂ ਲੈਂਦਾ 42ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ 43ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ । ਜੇ ਕੋਈ ਹੋਰ ਆਪਣੇ ਨਾਉਂ ਉੱਤੇ ਆਵੇ ਤਾਂ ਉਹ ਨੂੰ ਤੁਸੀਂ ਮੰਨ ਲਓਗੇ 44ਭਲਾ, ਤੁਸੀਂ ਕਿੱਕੂੰ ਪਰਤੀਤ ਕਰ ਸੱਕਦੇ ਹੋ ਜਿਹੜੇ ਇੱਕ ਦੂਏ ਤੋਂ ਵਡਿਆਈ ਲੈਂਦੇ ਅਤੇ ਉਹ ਵਡਿਆਈ ਜੋ ਵਾਹਿਦ ਪਰਮੇਸ਼ੁਰ ਤੋਂ ਹੈ ਨਹੀਂ ਚਾਹੁੰਦੇ ਹੋ 45ਇਹ ਨਾ ਸਮਝੋ ਭਈ ਮੈਂ ਪਿਤਾ ਦੇ ਕੋਲ ਤੁਹਾਡੇ ਜੁੰਮੇ ਦੋਸ਼ ਲਾਵਾਂਗਾ। ਇੱਕ ਹੈ ਤੁਹਾਡੇ ਜੁੰਮੇ ਦੋਸ਼ ਲਾਉਣ ਵਾਲਾ ਅਰਥਾਤ ਮੂਸਾ ਜਿਹ ਦੇ ਉੱਤੇ ਤੁਸੀਂ ਆਸ ਰੱਖਦੇ ਹੋ 46ਜੇ ਤੁਸੀਂ ਮੂਸਾ ਦੀ ਪਰਤੀਤ ਕਰਦੇ ਤਾਂ ਮੇਰੀ ਵੀ ਪਰਤੀਤ ਕਰਦੇ ਕਿਉਂ ਜੋ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ 47ਪਰ ਜਾਂ ਤੁਸੀਂ ਉਹ ਦੀਆਂ ਲਿਖਤਾਂ ਦੀ ਪਰਤੀਤ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਦੀ ਕਿਵੇਂ ਪਰਤੀਤ ਕਰੋਗੇ !।।

Tya elembo

Share

Copy

None

Olingi kobomba makomi na yo wapi otye elembo na baapareyi na yo nyonso? Kota to mpe Komisa nkombo