ਉਤਪਤ 10

10
ਧਰਤੀ ਦਾ ਮੁੜ ਵਸਾਇਆ ਜਾਣਾ
1ਏਹ ਨੂਹ ਦੇ ਪੁੱਤ੍ਰਾਂ ਸ਼ੇਮ, ਹਾਮ ਅਰ ਯਾਫਥ ਦੀਆਂ ਕੁਲਪਤ੍ਰੀਆਂ ਹਨ ਅਤੇ ਪਰਲੋ ਦੇ ਪਿੱਛੋਂ ਉਨ੍ਹਾਂ ਤੋਂ ਪੁੱਤ੍ਰ ਜੰਮੇ 2ਯਾਫਥ ਦੇ ਪੁੱਤ੍ਰ ਗੋਮਰ ਅਰ ਮਾਗੋਗ ਅਰ ਮਾਦਈ ਅਰ ਯਾਵਾਨ ਅਰ ਤੂਬਲ ਅਰ ਮਸਕ ਅਰ ਤੀਰਾਸ ਸਨ 3ਗੋਮਰ ਦੇ ਪੁੱਤ੍ਰ ਅਸ਼ਕਨਜ਼ ਅਰ ਰੀਫਤ ਅਰ ਤੋਗਰਮਾਹ 4ਯਾਵਾਨ ਦੇ ਪੁੱਤ੍ਰ ਅਲੀਸਾਹ ਅਰ ਤਰਸ਼ੀਸ਼ ਕਿੱਤੀਮ ਅਰ ਦੋਦਾਨੀਮ 5ਏਨ੍ਹਾਂ ਤੋਂ ਕੌਮਾਂ ਦੇ ਟਾਪੂ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਦੇ ਵਿੱਚ ਅਰ ਹਰ ਇੱਕ ਦੀ ਬੋਲੀ ਅਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵੰਡੇ ਗਏ।। 6ਹਾਮ ਦੇ ਪੁੱਤ੍ਰ ਕੂਸ਼ ਅਰ ਮਿਸਰਇਮ ਅਰ ਪੂਟ ਅਰ ਕਨਾਨ ਸਨ 7ਕੂਸ਼ ਦੇ ਪੁੱਤ੍ਰ ਸਬਾ ਅਰ ਹਵੀਲਾਹ ਅਰ ਸਬਤਾਹ ਅਰ ਰਾਮਾਹ ਅਰ ਸਬਤਕਾ ਸਨ ਅਤੇ ਰਾਮਾਹ ਦੇ ਪੁੱਤ੍ਰ ਸਬਾ ਅਰ ਦਦਾਨ ਸਨ 8ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ 9ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਏਸ ਲਈ ਕਿਹਾ ਜਾਂਦਾ ਹੈ ਕਿ ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ 10ਉਸ ਦੀ ਬਾਦਸ਼ਾਹੀ ਦਾ ਅਰੰਭ ਬਾਬਲ ਅਰ ਅਰਕ ਅਰ ਅਕੱਦ ਅਰ ਕਲਨੇਹ ਸ਼ਿਨਾਰ ਦੇ ਦੇਸ ਵਿੱਚ ਹੋਇਆ ਸੀ 11ਉਸ ਦੇਸ ਤੋਂ ਅੱਸ਼ੂਰ ਨਿੱਕਲਿਆ ਅਤੇ ਉਸ ਨੇ ਨੀਨਵਾਹ ਅਰ ਰਹੋਬੋਥ-ਈਰ ਅਰ ਕਾਲਹ ਨੂੰ ਬਣਾਇਆ 12ਅਤੇ ਨੀਨਵਾਹ ਅਰ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ ਬਣਾਇਆ 13ਮਿਸਰਇਮ ਤੋਂ ਲੂਦੀ ਅਰ ਅਨਾਮੀ ਅਰ ਲਹਾਬੀ ਅਰ ਨਫਤੂਹੀ 14ਅਤੇ ਪਤਰੂਸੀ ਅਰ ਕੁਸਲੂਹੀ ਜਿਨ੍ਹਾਂ ਤੋਂ ਫਲਿਸਤੀ ਨਿੱਕਲੇ ਅਰ ਕਫਤੋਰੀ ਜੰਮੇ।।
15ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਅਰ ਹੇਥ ਜੰਮੇ 16ਨਾਲੇ ਯਬੂਸੀ ਅਰ ਅਮੋਰੀ ਅਰ ਗਿਰਗਾਸ਼ੀ 17ਅਰ ਹਿੱਵੀ ਅਰ ਅਰਕੀ ਅਰ ਸੀਨੀ 18ਅਰ ਅਰਵਾਦੀ ਅਰ ਸਮਾਰੀ ਅਰ ਹਮਾਤੀ ਅਤੇ ਏਸ ਤੋਂ ਪਿੱਛੋਂ ਕਨਾਨੀਆਂ ਦੇ ਘਰਾਣੇ ਖਿੰਡ ਗਏ 19ਅਤੇ ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤਾਈਂ ਸੀ ਅਤੇ ਸਦੂਮ ਅਰ ਅਮੂਰਾਹ ਅਰ ਅਦਮਾਹ ਅਰ ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤਾਈਂ ਸੀ 20ਏਹ ਹਾਮ ਦੇ ਪੁੱਤ੍ਰ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਅਰ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਵਿੱਚ ਹਨ।।
21ਸ਼ੇਮ ਦੇ ਵੀ ਜਿਹੜਾ ਏਬਰ ਦੇ ਸਾਰੇ ਪੁੱਤ੍ਰਾਂ ਦਾ ਪਿਤਾ ਅਰ ਯਾਫਥ ਦਾ ਵੱਡਾ ਭਰਾ ਸੀ ਪੁੱਤ੍ਰ ਜੰਮੇ 22ਸ਼ੇਮ ਦੇ ਪੁੱਤ੍ਰ ਏਲਾਮ ਅਰ ਅੱਸ਼ੂਰ ਅਰਪਕਸ਼ਦ ਅਰ ਲੂਦ ਅਰ ਅਰਾਮ ਸਨ 23ਅਰਾਮ ਦੇ ਪੁੱਤ੍ਰ ਊਸ ਅਰ ਹੂਲ ਅਰ ਗਥਰ ਅਰ ਮਸ਼ ਸਨ 24ਅਰਪਕਸ਼ਦ ਤੋਂ ਸ਼ਾਲਹ ਅਤੇ ਸ਼ਾਲਹ ਤੋਂ ਏਬਰ 25ਏਬਰ ਦੇ ਦੋ ਪੁੱਤ੍ਰ ਜੰਮੇ, ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਰ ਉਸ ਦੇ ਭਰਾ ਦਾ ਨਾਉਂ ਯਾਕਟਾਨ ਸੀ 26ਅਰ ਯਾਕਟਾਨ ਤੋਂ ਅਲਮੋਦਾਦ ਅਰ ਸਾਲਫ ਅਰ ਹਸਰਮਾਵਤ ਅਰ ਯਾਰਹ 27ਅਰ ਹਦੋਰਾਮ ਅਰ ਊਜ਼ਾਲ ਅਰ ਦਿਕਲਾਹ 28ਅਰ ਓਬਾਲ ਅਰ ਅਬੀਮਾਏਲ ਅਰ ਸ਼ਬਾ 29ਅਰ ਓਫਿਰ ਅਰ ਹਵੀਲਾਹ ਅਰ ਯੋਬਾਬ ਜੰਮੇ। ਏਹ ਸਭ ਯਾਕਟਾਨ ਦੇ ਪੁੱਤ੍ਰ ਸਨ 30ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫਾਰ ਤੀਕ ਹੈ ਜੋ ਪੂਰਬ ਦਾ ਇੱਕ ਪਹਾੜ ਹੈ 31ਏਹ ਸ਼ੇਮ ਦੇ ਪੁੱਤ੍ਰ ਹਨ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਉਨ੍ਹਾਂ ਦੇ ਦੇਸਾਂ ਵਿੱਚ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ 32ਏਹ ਨੂਹ ਦੇ ਪੁੱਤ੍ਰਾਂ ਦੇ ਘਰਾਣੇ ਹਨ ਉਨ੍ਹਾਂ ਦੀਆਂ ਪੀੜ੍ਹੀਆਂ ਦੇ ਅਨੁਸਾਰ ਅਰ ਉਨ੍ਹਾਂ ਦੀਆਂ ਕੌਮਾਂ ਵਿੱਚ । ਇਨ੍ਹਾਂ ਤੋਂ ਧਰਤੀ ਉੱਤੇ ਪਰਲੋ ਦੇ ਪਿੱਛੋਂ ਕੌਮਾਂ ਖਿੰਡ ਗਈਆਂ।।

Выделить

Поделиться

Копировать

None

Хотите, чтобы то, что вы выделили, сохранялось на всех ваших устройствах? Зарегистрируйтесь или авторизуйтесь