ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,“ਠੋਕਰਾਂ ਦਾ ਨਾ ਲੱਗਣਾ ਤਾਂ ਅਣਹੋਣਾ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਇਹ ਲੱਗਦੀਆਂ ਹਨ! ਜਿਹੜਾ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦੇ ਲਈ ਵੀ ਠੋਕਰ ਦਾ ਕਾਰਨ ਬਣਦਾ ਹੈ, ਉਸ ਦੇ ਲਈ ਚੰਗਾ ਹੁੰਦਾ ਜੋ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ।