Mufananidzo weYouVersion
Mucherechedzo Wekutsvaka

ਲੂਕਾ 10

10
ਬਹੱਤਰ ਚੇਲਿਆਂ ਦਾ ਭੇਜਿਆ ਜਾਣਾ
1ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਬਹੱਤਰ#10:1 ਕੁਝ ਹਸਤਲੇਖਾਂ ਵਿੱਚ “ਬਹੱਤਰ” ਦੇ ਸਥਾਨ 'ਤੇ “ਸੱਤਰ” ਲਿਖਿਆ ਹੈ। ਹੋਰ ਵਿਅਕਤੀ ਠਹਿਰਾਏ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਉਸ ਹਰੇਕ ਨਗਰ ਅਤੇ ਸਥਾਨ ਨੂੰ ਭੇਜਿਆ ਜਿੱਥੇ ਉਹ ਆਪ ਜਾਣ ਵਾਲਾ ਸੀ। 2ਉਸ ਨੇ ਉਨ੍ਹਾਂ ਨੂੰ ਕਿਹਾ,“ਪੱਕੀ ਹੋਈ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ; ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ। 3ਜਾਓ! ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। 4ਤੁਸੀਂ ਨਾ ਬਟੂਆ, ਨਾ ਥੈਲਾ ਅਤੇ ਨਾ ਜੁੱਤੀ ਲੈ ਕੇ ਜਾਓ ਅਤੇ ਨਾ ਹੀ ਰਾਹ ਵਿੱਚ ਕਿਸੇ ਨੂੰ ਸਲਾਮ ਕਰੋ। 5ਜਿਸ ਕਿਸੇ ਘਰ ਵਿੱਚ ਜਾਓ, ਪਹਿਲਾਂ ਕਹੋ, ‘ਇਸ ਘਰ ਨੂੰ ਸ਼ਾਂਤੀ ਮਿਲੇ’। 6ਜੇ ਉੱਥੇ ਕੋਈ ਸ਼ਾਂਤੀ ਦੇ ਯੋਗ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਤੁਹਾਡੇ ਕੋਲ ਮੁੜ ਆਵੇਗੀ। 7ਤੁਸੀਂ ਉਸੇ ਘਰ ਵਿੱਚ ਠਹਿਰੋ ਅਤੇ ਉਨ੍ਹਾਂ ਕੋਲੋਂ ਹੀ ਖਾਓ-ਪੀਓ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਤੁਸੀਂ ਘਰ ਘਰ ਨਾ ਜਾਣਾ। 8ਜਿਸ ਨਗਰ ਵਿੱਚ ਤੁਸੀਂ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਕਰਨ, ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਉਹ ਖਾਓ। 9ਉੱਥੋਂ ਦੇ ਬਿਮਾਰਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਕਹੋ, ‘ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਪਹੁੰਚਿਆ ਹੈ’। 10ਪਰ ਜੇ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਸ ਨਗਰ ਦੇ ਚੌਂਕਾਂ ਵਿੱਚ ਜਾ ਕੇ ਕਹੋ, 11‘ਤੁਹਾਡੇ ਨਗਰ ਦੀ ਧੂੜ ਵੀ ਜੋ ਸਾਡੇ ਪੈਰਾਂ 'ਤੇ ਲੱਗੀ ਹੈ, ਅਸੀਂ ਤੁਹਾਡੇ ਸਾਹਮਣੇ ਝਾੜ ਦਿੰਦੇ ਹਾਂ; ਪਰ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ’। 12ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਦਿਨ ਸਦੂਮ ਦਾ ਹਾਲ ਇਸ ਨਗਰ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ। 13ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ। 14ਪਰ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ। 15ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਕਦੇ ਨਹੀਂ! ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ।
16 “ਜਿਹੜਾ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ; ਜਿਹੜਾ ਤੁਹਾਡਾ ਇਨਕਾਰ ਕਰਦਾ ਹੈ ਉਹ ਮੇਰਾ ਇਨਕਾਰ ਕਰਦਾ ਹੈ ਅਤੇ ਜਿਹੜਾ ਮੇਰਾ ਇਨਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਦਾ ਇਨਕਾਰ ਕਰਦਾ ਹੈ।”
ਬਹੱਤਰ ਚੇਲਿਆਂ ਦਾ ਵਾਪਸ ਆਉਣਾ
17ਤਦ ਬਹੱਤਰ#10:17 ਕੁਝ ਹਸਤਲੇਖਾਂ ਵਿੱਚ “ਬਹੱਤਰ” ਦੇ ਸਥਾਨ 'ਤੇ “ਸੱਤਰ” ਲਿਖਿਆ ਹੈ। ਬੜੀ ਖੁਸ਼ੀ ਨਾਲ ਵਾਪਸ ਆਏ ਅਤੇ ਕਹਿਣ ਲੱਗੇ, “ਪ੍ਰਭੂ, ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਵੀ ਸਾਡੇ ਅਧੀਨ ਹੋ ਜਾਂਦੀਆਂ ਹਨ।” 18ਉਸ ਨੇ ਉਨ੍ਹਾਂ ਨੂੰ ਕਿਹਾ,“ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦੇ ਵੇਖਿਆ ਹੈ। 19ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ ਹੈ। ਇਸ ਲਈ ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ। 20ਫਿਰ ਵੀ ਇਸ ਤੋਂ ਖੁਸ਼ ਨਾ ਹੋਵੋ ਕਿ ਦੁਸ਼ਟ ਆਤਮਾਵਾਂ ਤੁਹਾਡੇ ਅਧੀਨ ਹੋ ਜਾਂਦੀਆਂ ਹਨ, ਸਗੋਂ ਇਸ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
ਯਿਸੂ ਦਾ ਪਵਿੱਤਰ ਆਤਮਾ ਵਿੱਚ ਮਗਨ ਹੋਣਾ
21ਉਸੇ ਘੜੀ ਉਸ ਨੇ ਪਵਿੱਤਰ ਆਤਮਾ ਵਿੱਚ ਮਗਨ ਹੋ ਕੇ ਕਿਹਾ,“ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਨੂੰ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖਿਆ ਪਰ ਬੱਚਿਆਂ ਉੱਤੇ ਪਰਗਟ ਕੀਤਾ; ਹਾਂ ਪਿਤਾ, ਕਿਉਂਕਿ ਤੇਰੀ ਦ੍ਰਿਸ਼ਟੀ ਵਿੱਚ ਇਹੋ ਚੰਗਾ ਲੱਗਾ। 22ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ ਪਰ ਕੇਵਲ ਪਿਤਾ ਅਤੇ ਨਾ ਕੋਈ ਜਾਣਦਾ ਹੈ ਕਿ ਪਿਤਾ ਕੌਣ ਹੈ, ਪਰ ਕੇਵਲ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।” 23ਫਿਰ ਉਸ ਨੇ ਆਪਣੇ ਚੇਲਿਆਂ ਵੱਲ ਮੁੜ ਕੇ ਇਕੱਲੇ ਉਨ੍ਹਾਂ ਨੂੰ ਕਿਹਾ,“ਧੰਨ ਹਨ ਉਹ ਅੱਖਾਂ ਜਿਹੜੀਆਂ ਉਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ। 24ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ ਉਹ ਸੁਣਨਾ ਚਾਹਿਆ, ਪਰ ਨਾ ਸੁਣਿਆ।”
ਚੰਗੇ ਸਾਮਰੀ ਦਾ ਦ੍ਰਿਸ਼ਟਾਂਤ
25ਤਦ ਇੱਕ ਬਿਵਸਥਾ ਦੇ ਸਿਖਾਉਣ ਵਾਲੇ ਨੇ ਉਸ ਨੂੰ ਪਰਖਣ ਲਈ ਖੜ੍ਹੇ ਹੋ ਕੇ ਕਿਹਾ, “ਗੁਰੂ ਜੀ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?” 26ਯਿਸੂ ਨੇ ਉਸ ਨੂੰ ਕਿਹਾ,“ਬਿਵਸਥਾ ਵਿੱਚ ਕੀ ਲਿਖਿਆ ਹੈ? ਤੂੰ ਇਸ ਨੂੰ ਕਿਵੇਂ ਪੜ੍ਹਦਾ ਹੈਂ?” 27ਉਸ ਨੇ ਉੱਤਰ ਦਿੱਤਾ,“ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ#ਬਿਵਸਥਾ 6:5ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”#ਲੇਵੀਆਂ 19:18 28ਯਿਸੂ ਨੇ ਉਸ ਨੂੰ ਕਿਹਾ,“ਤੂੰ ਠੀਕ ਉੱਤਰ ਦਿੱਤਾ; ਇਹੋ ਕਰ ਤਾਂ ਤੂੰ ਜੀਉਂਦਾ ਰਹੇਂਗਾ।”
29ਪਰ ਉਸ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਸ ਨੂੰ ਕਿਹਾ, “ਤਾਂ ਮੇਰਾ ਗੁਆਂਢੀ ਕੌਣ ਹੈ?”
30ਯਿਸੂ ਨੇ ਉੱਤਰ ਦਿੱਤਾ,“ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ਦੇ ਕੱਪੜੇ ਲਾਹ ਲਏ ਅਤੇ ਮਾਰਿਆ-ਕੁੱਟਿਆ ਅਤੇ ਅਧਮੋਇਆ ਛੱਡ ਕੇ ਚਲੇ ਗਏ। 31ਸਬੱਬ ਨਾਲ ਇੱਕ ਯਾਜਕ ਉਸੇ ਰਸਤਿਓਂ ਲੰਘ ਰਿਹਾ ਸੀ ਅਤੇ ਉਹ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ। 32ਇਸੇ ਤਰ੍ਹਾਂ ਇੱਕ ਲੇਵੀ ਵੀ ਉਸ ਥਾਂ 'ਤੇ ਆਇਆ ਅਤੇ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਲੰਘ ਗਿਆ। 33ਫਿਰ ਇੱਕ ਸਾਮਰੀ ਯਾਤਰਾ ਕਰਦਾ ਹੋਇਆ ਉੱਥੇ ਆਇਆ ਅਤੇ ਉਸ ਨੂੰ ਵੇਖ ਕੇ ਤਰਸ ਨਾਲ ਭਰ ਗਿਆ 34ਅਤੇ ਉਸ ਦੇ ਕੋਲ ਗਿਆ ਅਤੇ ਉਸ ਦੇ ਜ਼ਖ਼ਮਾਂ 'ਤੇ ਤੇਲ ਅਤੇ ਮੈ ਡੋਲ੍ਹ ਕੇ ਪੱਟੀ ਬੰਨ੍ਹੀ। ਫਿਰ ਉਹ ਉਸ ਨੂੰ ਆਪਣੇ ਗਧੇ 'ਤੇ ਬਿਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ। 35ਅਗਲੇ ਦਿਨ ਉਸ ਨੇ ਦੋ ਦੀਨਾਰ ਕੱਢ ਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਦੀ ਦੇਖ-ਭਾਲ ਕਰੀਂ ਅਤੇ ਜੋ ਕੁਝ ਤੇਰਾ ਹੋਰ ਲੱਗੇਗਾ, ਮੈਂ ਵਾਪਸ ਆ ਕੇ ਭਰ ਦਿਆਂਗਾ’। 36ਸੋ ਤੇਰੀ ਸਮਝ ਵਿੱਚ ਇਨ੍ਹਾਂ ਤਿੰਨਾਂ ਵਿੱਚੋਂ ਉਸ ਵਿਅਕਤੀ ਦਾ, ਜਿਹੜਾ ਡਾਕੂਆਂ ਦੇ ਹੱਥ ਪੈ ਗਿਆ ਸੀ, ਗੁਆਂਢੀ ਕੌਣ ਹੋਇਆ?” 37ਉਸ ਨੇ ਉੱਤਰ ਦਿੱਤਾ, “ਜਿਸ ਨੇ ਉਸ ਉੱਤੇ ਦਇਆ ਕੀਤੀ।” ਤਦ ਯਿਸੂ ਨੇ ਉਸ ਨੂੰ ਕਿਹਾ,“ਜਾ, ਤੂੰ ਵੀ ਇਸੇ ਤਰ੍ਹਾਂ ਕਰ।”
ਮਾਰਥਾ ਅਤੇ ਮਰਿਯਮ
38ਫਿਰ ਜਦੋਂ ਉਹ ਤੁਰੇ ਜਾਂਦੇ ਸਨ ਤਾਂ ਯਿਸੂ ਨੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਅਤੇ ਮਾਰਥਾ ਨਾਮਕ ਇੱਕ ਔਰਤ ਨੇ ਉਸ ਦਾ ਆਪਣੇ ਘਰ ਸੁਆਗਤ ਕੀਤਾ। 39ਉਸ ਦੀ ਮਰਿਯਮ ਨਾਮਕ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਵਚਨ ਸੁਣ ਰਹੀ ਸੀ। 40ਪਰ ਮਾਰਥਾ ਜ਼ਿਆਦਾ ਟਹਿਲ ਸੇਵਾ ਦੇ ਕਾਰਨ ਪਰੇਸ਼ਾਨ ਹੋ ਗਈ ਅਤੇ ਕੋਲ ਆ ਕੇ ਕਿਹਾ, “ਪ੍ਰਭੂ, ਕੀ ਤੈਨੂੰ ਜ਼ਰਾ ਵੀ ਪਰਵਾਹ ਨਹੀਂ ਕਿ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਲਈ ਇਕੱਲੀ ਛੱਡ ਦਿੱਤਾ ਹੈ? ਉਸ ਨੂੰ ਕਹਿ ਕਿ ਮੇਰੀ ਮਦਦ ਕਰੇ।” 41ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ,“ਮਾਰਥਾ, ਮਾਰਥਾ, ਤੂੰ ਬਹੁਤੀਆਂ ਗੱਲਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। 42ਪਰ ਇੱਕੋ ਗੱਲ ਜ਼ਰੂਰੀ ਹੈ; ਮਰਿਯਮ ਨੇ ਤਾਂ ਉਸ ਉੱਤਮ ਹਿੱਸੇ ਨੂੰ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”

Zvasarudzwa nguva ino

ਲੂਕਾ 10: PSB

Sarudza vhesi

Pakurirana nevamwe

Sarudza zvinyorwa izvi

None

Unoda kuti zviratidziro zvako zvichengetedzwe pamidziyo yako yose? Nyoresa kana kuti pinda