1
ਮੱਤੀ 7:7
ਪਵਿੱਤਰ ਬਾਈਬਲ (Revised Common Language North American Edition)
“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ ।
Ṣe Àfiwé
Ṣàwárí ਮੱਤੀ 7:7
2
ਮੱਤੀ 7:8
ਕਿਉਂਕਿ ਜਿਹੜਾ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ । ਜਿਹੜਾ ਲੱਭਦਾ ਹੈ, ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ।
Ṣàwárí ਮੱਤੀ 7:8
3
ਮੱਤੀ 7:24
“ਇਸ ਲਈ ਜਿਹੜਾ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ਦੇ ਉੱਤੇ ਬਣਾਇਆ ।
Ṣàwárí ਮੱਤੀ 7:24
4
ਮੱਤੀ 7:12
“ਇਸ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਦੇ ਨਾਲ ਕਰੋ ਕਿਉਂਕਿ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਦਾ ਇਹ ਹੀ ਅਰਥ ਹੈ ।”
Ṣàwárí ਮੱਤੀ 7:12
5
ਮੱਤੀ 7:14
ਪਰ ਉਹ ਦਰਵਾਜ਼ਾ ਤੰਗ ਹੈ ਅਤੇ ਉਹ ਰਾਹ ਔਖਾ ਹੈ ਜਿਹੜਾ ਜੀਵਨ ਦੇ ਵੱਲ ਲੈ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਲੋਕ ਹਨ ਜਿਹੜੇ ਇਸ ਨੂੰ ਲੱਭਦੇ ਹਨ ।”
Ṣàwárí ਮੱਤੀ 7:14
6
ਮੱਤੀ 7:13
“ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਵੋ ਕਿਉਂਕਿ ਉਹ ਦਰਵਾਜ਼ਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜਿਹੜਾ ਨਰਕ ਨੂੰ ਜਾਂਦਾ ਹੈ ਅਤੇ ਬਹੁਤ ਲੋਕ ਹਨ ਜਿਹੜੇ ਇਸ ਦੇ ਰਾਹੀਂ ਅੰਦਰ ਜਾਂਦੇ ਹਨ ।
Ṣàwárí ਮੱਤੀ 7:13
7
ਮੱਤੀ 7:11
ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਣਗੇ !
Ṣàwárí ਮੱਤੀ 7:11
8
ਮੱਤੀ 7:1-2
“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਪਰਮੇਸ਼ਰ ਤੁਹਾਡੇ ਉੱਤੇ ਉਸੇ ਤਰ੍ਹਾਂ ਦੋਸ਼ ਲਾਉਣਗੇ ਜਿਸ ਤਰ੍ਹਾਂ ਤੁਸੀਂ ਦੂਜਿਆਂ ਉੱਤੇ ਦੋਸ਼ ਲਾਉਂਦੇ ਹੋ । ਜਿਸ ਮਾਪ ਨਾਲ ਤੁਸੀਂ ਦੂਜਿਆਂ ਨੂੰ ਮਾਪਦੇ ਹੋ, ਪਰਮੇਸ਼ਰ ਵੀ ਤੁਹਾਨੂੰ ਉਸੇ ਨਾਲ ਮਾਪਣਗੇ ।
Ṣàwárí ਮੱਤੀ 7:1-2
9
ਮੱਤੀ 7:26
ਪਰ ਜਿਹੜਾ ਮੇਰੇ ਵਚਨਾਂ ਨੂੰ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਦੇ ਉੱਤੇ ਬਣਾਇਆ ।
Ṣàwárí ਮੱਤੀ 7:26
10
ਮੱਤੀ 7:3-4
ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਦੇਖਦਾ ਹੈਂ ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ ? ਫਿਰ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ ।’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ ?
Ṣàwárí ਮੱਤੀ 7:3-4
11
ਮੱਤੀ 7:15-16
“ਝੂਠੇ ਨਬੀਆਂ ਤੋਂ ਸਾਵਧਾਨ ਰਹੋ । ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹਨ । ਤੁਸੀਂ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ਕਿਉਂਕਿ ਕੰਡਿਆਲੀ ਝਾੜੀਆਂ ਤੋਂ ਅੰਗੂਰ ਨਹੀਂ ਮਿਲਦੇ ਅਤੇ ਨਾ ਹੀ ਕੰਡਿਆਲੇ ਬੂਟਿਆਂ ਤੋਂ ਅੰਜੀਰਾਂ ਮਿਲਦੀਆਂ ਹਨ ।
Ṣàwárí ਮੱਤੀ 7:15-16
12
ਮੱਤੀ 7:17
ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਅਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ ।
Ṣàwárí ਮੱਤੀ 7:17
13
ਮੱਤੀ 7:18
ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗ ਸਕਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ।
Ṣàwárí ਮੱਤੀ 7:18
14
ਮੱਤੀ 7:19
ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਵੱਢ ਦਿੱਤਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।
Ṣàwárí ਮੱਤੀ 7:19
Ilé
Bíbélì
Àwon ètò
Àwon Fídíò