1
ਲੂਕਸ 24:49
ਪੰਜਾਬੀ ਮੌਜੂਦਾ ਤਰਜਮਾ
ਮੈਂ ਤੁਹਾਨੂੰ ਭੇਜ ਰਿਹਾ ਹਾਂ ਜੋ ਮੇਰੇ ਪਿਤਾ ਨੇ ਵਾਅਦਾ ਕੀਤਾ ਹੈ; ਪਰ ਉਦੋਂ ਤੱਕ ਯੇਰੂਸ਼ਲੇਮ ਸ਼ਹਿਰ ਵਿੱਚ ਰਹੋ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ।”
Ṣe Àfiwé
Ṣàwárí ਲੂਕਸ 24:49
2
ਲੂਕਸ 24:6
ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸਨ, ਉਹਨਾਂ ਨੇ ਤੁਹਾਨੂੰ ਕੀ ਕਿਹਾ ਸੀ
Ṣàwárí ਲੂਕਸ 24:6
3
ਲੂਕਸ 24:31-32
ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ। ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਸਾਡੇ ਅੰਦਰ ਨਹੀਂ ਸੜ ਰਹੇ?”
Ṣàwárí ਲੂਕਸ 24:31-32
4
ਲੂਕਸ 24:46-47
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੈ: ਮਸੀਹ ਤਸੀਹੇ ਝੱਲਣਗੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਗੇ, ਅਤੇ ਯੇਰੂਸ਼ਲੇਮ ਤੋਂ ਸ਼ੁਰੂ ਕਰਦਿਆਂ ਸਾਰੀਆਂ ਕੌਮਾਂ ਵਿੱਚ ਉਸਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਪਛਤਾਵੇ ਦਾ ਪ੍ਰਚਾਰ ਕੀਤਾ ਜਾਵੇਗਾ।
Ṣàwárí ਲੂਕਸ 24:46-47
5
ਲੂਕਸ 24:2-3
ਉਹਨਾਂ ਨੇ ਉੱਥੇ ਆ ਕੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਸੀ, ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ।
Ṣàwárí ਲੂਕਸ 24:2-3
Ilé
Bíbélì
Àwon ètò
Àwon Fídíò