ਮੱਤੀ 6:16-18

ਮੱਤੀ 6:16-18 CL-NA

“ਜਦੋਂ ਤੁਸੀਂ ਵਰਤ ਰੱਖੋ ਤਾਂ ਪਖੰਡੀਆਂ ਵਾਂਗ ਆਪਣਾ ਚਿਹਰਾ ਉਦਾਸ ਨਾ ਬਣਾਓ ਕਿਉਂਕਿ ਉਹ ਆਪਣੇ ਚਿਹਰੇ ਇਸ ਲਈ ਵਿਗਾੜ ਲੈਂਦੇ ਹਨ ਕਿ ਲੋਕ ਦੇਖਣ ਕਿ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ । ਇਸ ਲਈ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਧੋ, ਤਾਂ ਜੋ ਲੋਕ ਇਹ ਨਾ ਜਾਨਣ ਕਿ ਤੂੰ ਵਰਤ ਰੱਖਿਆ ਹੈ । ਇਹ ਕੇਵਲ ਤੁਹਾਡੇ ਪਿਤਾ ਹੀ ਜਾਨਣ ਜਿਹੜੇ ਗੁਪਤ ਵਿੱਚ ਹਨ, ਜਿਹੜੇ ਤੇਰੇ ਗੁਪਤ ਕੰਮਾਂ ਨੂੰ ਦੇਖਦੇ ਹਨ, ਉਹ ਹੀ ਤੈਨੂੰ ਇਸ ਦਾ ਫਲ ਦੇਣਗੇ ।”