YouVersion 標識
搜索圖示

ਮੱਤੀ 1

1
ਪ੍ਰਭੂ ਯਿਸੂ ਦੀ ਵੰਸਾਵਲੀ
1ਯਿਸੂ ਮਸੀਹ ਦੇ ਵੰਸ ਦਾ ਲੇਖਾ ਇਸ ਤਰ੍ਹਾਂ ਹੈ, ਉਹ ਦਾਊਦ ਦੇ ਵੰਸ ਵਿੱਚੋਂ ਸਨ ਜਿਹੜਾ ਅਬਰਾਹਾਮ ਦੇ ਵੰਸ ਵਿੱਚੋਂ ਸੀ ।
2ਅਬਰਾਹਾਮ ਇਸਹਾਕ ਦਾ ਪਿਤਾ ਸੀ । ਇਸਹਾਕ ਯਾਕੂਬ ਦਾ ਪਿਤਾ ਅਤੇ ਯਾਕੂਬ ਯਹੂਦਾ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ । 3ਯਹੂਦਾ ਫ਼ਰਸ਼ ਅਤੇ ਜ਼ਰਾ ਦਾ ਪਿਤਾ ਸੀ ਜਿਹਨਾਂ ਦੀ ਮਾਂ ਤਾਮਾਰ ਸੀ । ਫ਼ਰਸ਼ ਹਸਰੋਨ ਦਾ ਅਤੇ ਹਸਰੋਨ ਰਾਮ ਦਾ ਪਿਤਾ ਸੀ । 4ਰਾਮ ਅੰਮੀਨਾਦਾਬ ਦਾ, ਅੰਮੀਨਾਦਾਬ ਨਹਸੋਨ ਦਾ, ਨਹਸੋਨ ਸਲਮੋਨ ਦਾ ਪਿਤਾ ਸੀ । 5ਸਲਮੋਨ ਬੋਅਜ਼ ਦਾ ਪਿਤਾ ਸੀ (ਬੋਅਜ਼ ਦੀ ਮਾਂ ਰਾਹਾਬ ਸੀ) । ਬੋਅਜ਼ ਉਬੇਦ ਦਾ ਪਿਤਾ ਸੀ । (ਉਬੇਦ ਦੀ ਮਾਂ ਰੂਥ ਸੀ) ਅਤੇ ਉਬੇਦ ਯੱਸੀ ਦਾ ਪਿਤਾ ਸੀ । 6ਯੱਸੀ ਰਾਜਾ ਦਾਊਦ ਦਾ ਪਿਤਾ ਸੀ ।
ਦਾਊਦ ਸੁਲੇਮਾਨ ਦਾ ਪਿਤਾ ਸੀ । (ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ) । 7ਸੁਲੇਮਾਨ ਰਹੂਬਆਮ ਦਾ, ਰਹੂਬਆਮ ਅਬੀਯਾਹ ਦਾ, ਅਤੇ ਅਬੀਯਾਹ ਆਸਾ ਦਾ ਪਿਤਾ ਸੀ । 8ਆਸਾ ਯਹੋਸ਼ਾਫਾਟ ਦਾ, ਯਹੋਸ਼ਾਫਾਟ ਯੋਰਾਮ ਦਾ, ਅਤੇ ਯੋਰਾਮ ਉੱਜ਼ੀਯਾਹ ਦਾ ਪਿਤਾ ਸੀ । 9ਉੱਜ਼ੀਯਾਹ ਯੋਥਾਮ ਦਾ, ਯੋਥਾਮ ਆਹਾਜ਼ ਦਾ ਅਤੇ ਆਹਾਜ਼ ਹਿਜ਼ਕੀਯਾਹ ਦਾ ਪਿਤਾ ਸੀ । 10ਹਿਜ਼ਕੀਯਾਹ ਮੱਨਸਹ ਦਾ, ਮੱਨਸਹ ਆਮੋਨ ਦਾ ਅਤੇ ਆਮੋਨ ਯੋਸ਼ੀਯਾਹ ਦਾ ਪਿਤਾ ਸੀ । 11#2 ਰਾਜਾ 24:14-15, 2 ਇਤਿ 36:10, ਯਿਰ 27:20ਯੋਸ਼ੀਯਾਹ ਯਕਾਨਯਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ । ਇਹਨਾਂ ਦੇ ਸਮੇਂ ਇਸਰਾਏਲ ਨੂੰ ਬੰਦੀ ਬਣਾ ਕੇ ਬਾਬੁਲ ਵਿੱਚ ਲੈ ਜਾਇਆ ਗਿਆ ਸੀ ।
12ਬਾਬੁਲ ਵਿੱਚ ਬੰਦੀ ਬਣਾ ਕੇ ਲੈ ਜਾਣ ਦੇ ਬਾਅਦ, ਯਕਾਨਯਾਹ ਸਾਲਤਿਏਲ ਦਾ, ਸਾਲਤਿਏਲ ਜ਼ਰੁੱਬਾਬਲ ਦਾ, 13ਜ਼ਰੁੱਬਾਬਲ ਅਬੀਹੂਦ ਦਾ, ਅਬੀਹੂਦ ਈਲਯਾਕੀਮ ਦਾ, ਅਤੇ ਈਲਯਾਕੀਮ ਅਜ਼ੋਰ ਦਾ ਪਿਤਾ ਸੀ । 14ਅਜ਼ੋਰ ਸਾਦੋਕ ਦਾ, ਸਾਦੋਕ ਯਾਕੀਨ ਦਾ ਅਤੇ ਯਾਕੀਨ ੲਲੀਹੂਦ ਦਾ ਪਿਤਾ ਸੀ । 15ੲਲੀਹੂਦ ਇਲਾਜ਼ਰ ਦਾ, ਇਲਾਜ਼ਰ ਮੱਥਾਨ ਦਾ, ਮੱਥਾਨ ਯਾਕੂਬ ਦਾ, 16ਅਤੇ ਯਾਕੂਬ ਯੂਸਫ਼ ਦਾ ਪਿਤਾ ਸੀ । ਯੂਸਫ਼ ਦੀ ਪਤਨੀ ਮਰੀਅਮ ਸੀ#1:16 ਮਰੀਅਮ ਯੂਸਫ਼ ਦੀ ਮੰਗੇਤਰ ਸੀ ਅਤੇ ਯਿਸੂ ਦਾ ਜਨਮ ਪਵਿੱਤਰ ਆਤਮਾ ਵੱਲੋਂ ਹੋਇਆ ਸੀ । ਜਿਸ ਤੋਂ ਯਿਸੂ ਨੇ ਜਨਮ ਲਿਆ, ਜਿਹੜੇ “ਮਸੀਹ” ਅਖਵਾਉਂਦੇ ਹਨ ।
17ਇਸ ਤਰ੍ਹਾਂ ਸਭ ਮਿਲਾ ਕੇ ਅਬਰਾਹਾਮ ਤੋਂ ਦਾਊਦ ਤੱਕ ਚੌਦਾਂ ਪੀੜ੍ਹੀਆਂ, ਦਾਊਦ ਤੋਂ ਬਾਬੁਲ ਵਿੱਚ ਬੰਦੀ ਬਣਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਸਨ ।
ਪ੍ਰਭੂ ਯਿਸੂ ਦਾ ਜਨਮ
18 # ਲੂਕਾ 1:27 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਉਹਨਾਂ ਦੀ ਮਾਂ ਮਰੀਅਮ ਦੀ ਮੰਗਣੀ ਯੂਸਫ਼ ਨਾਲ ਹੋਈ ਸੀ । ਪਰ ਮਰੀਅਮ ਅਤੇ ਯੂਸਫ਼ ਦੇ ਵਿਆਹ ਤੋਂ ਪਹਿਲਾਂ ਹੀ, ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਇਆ । 19ਯੂਸਫ਼ ਜਿਸ ਨਾਲ ਉਸ ਦੀ ਮੰਗਣੀ ਹੋਈ ਸੀ, ਉਹ ਇੱਕ ਨੇਕ ਆਦਮੀ ਸੀ । ਉਹ ਮਰੀਅਮ ਨੂੰ ਖੁਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ । 20ਪਰ ਅਜੇ ਉਹ ਇਸ ਬਾਰੇ ਸੋਚ ਵਿਚਾਰ ਕਰ ਹੀ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, “ਯੂਸਫ਼, ਦਾਊਦ ਦੀ ਸੰਤਾਨ, ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ । 21#ਲੂਕਾ 1:31ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਦੇਣਗੇ ।”
22ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ, 23#ਯਸਾ 7:14“ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਉਹਨਾਂ ਦਾ ਨਾਮ ‘ਇਮਾਨੂਏਲ’ ਰੱਖਿਆ ਜਾਵੇਗਾ ਜਿਸ ਦਾ ਅਰਥ ਹੈ, ‘ਪਰਮੇਸ਼ਰ ਸਾਡੇ ਨਾਲ’ ।”
24ਜਦੋਂ ਯੂਸਫ਼ ਨੀਂਦ ਤੋਂ ਜਾਗਿਆ ਤਾਂ ਉਸ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ ਅਤੇ ਮਰੀਅਮ ਨਾਲ ਵਿਆਹ ਕਰ ਲਿਆ । 25#ਲੂਕਾ 2:21ਉਸ ਨੇ ਉਸ ਸਮੇਂ ਤੱਕ ਜਦੋਂ ਤੱਕ ਕਿ ਮਰੀਅਮ ਨੇ ਪੁੱਤਰ ਨੂੰ ਜਨਮ ਨਾ ਦਿੱਤਾ, ਉਸ ਨਾਲ ਸੰਗ ਨਾ ਕੀਤਾ । ਉਸ ਨੇ ਪੁੱਤਰ ਦਾ ਨਾਮ ਯਿਸੂ ਰੱਖਿਆ ।

目前選定:

ਮੱਤੀ 1: CL-NA

醒目顯示

分享

複製

None

想要在所有設備上保存你的醒目顯示嗎? 註冊或登入