ਉਤਪਤ 26

26
ਇਸਹਾਕ ਤੇ ਅਬੀਮਲਕ
1ਉਸ ਦੇਸ ਵਿੱਚ ਇੱਕ ਕਾਲ ਪਹਿਲੇ ਕਾਲ ਤੋਂ ਬਿਨਾ ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ ਪੈ ਗਿਆ ਤਾਂ ਇਸਹਾਕ ਅਬੀਮਲਕ ਕੋਲ ਜਿਹੜਾ ਫਿਲਿਸਤੀਆਂ ਦਾ ਰਾਜਾ ਸੀ ਗਰਾਰ ਨੂੰ ਚਲਾ ਗਿਆ 2ਤਦ ਯਹੋਵਾਹ ਨੇ ਉਸ ਨੂੰ ਦਰਸ਼ਨ ਦੇਕੇ ਆਖਿਆ, ਮਿਸਰ ਨੂੰ ਨਾ ਉੱਤਰੀਂ ਪਰ ਉਸ ਦੇਸ ਵਿੱਚ ਵੱਸੀਂ ਜਿਹੜਾ ਮੈਂ ਤੈਨੂੰ ਦੱਸਾਂਗਾ 3ਤੂੰ ਉਸ ਦੇਸ ਵਿੱਚ ਜਾ ਟਿੱਕੀਂ। ਮੈਂ ਤੇਰੇ ਅੰਗ ਸੰਗ ਹੋਵਾਂਗਾ ਅਰ ਤੈਨੂੰ ਬਰਕਤ ਦਿਆਂਗਾ ਕਿਉਂਜੋ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਏਹ ਸਾਰੇ ਦੇਸ ਦਿਆਂਗਾ। ਮੈਂ ਉਸ ਸੌਂਹ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ ਪੂਰੀ ਕਰਾਂਗਾ 4ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਙੁ ਵਧਾਵਾਂਗਾ, ਅਰ ਮੈਂ ਤੇਰੀ ਅੰਸ ਨੂੰ ਏਹ ਸਾਰੇ ਦੇਸ ਦਿਆਂਗਾ ਅਰ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਂਣਗੀਆਂ 5ਕਿਉਂਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਰ ਮੇਰੇ ਫਰਜ਼ਾਂ ਅਰ ਮੇਰੇ ਹੁਕਮਾਂ ਅਰ ਮੇਰੀ ਬਿਧੀਆਂ ਅਰ ਮੇਰੀਆਂ ਬਿਵਸਥਾਂ ਦੀ ਪਾਲਣਾ ਕੀਤੀ 6ਅਤੇ ਇਸਹਾਕ ਗਰਾਰ ਵਿੱਚ ਟਿਕਿਆ ਰਿਹਾ 7ਅਰ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਤੀਵੀਂ ਵਿਖੇ ਪੁੱਛਿਆ ਤਾਂ ਉਸ ਆਖਿਆ, ਉਹ ਮੇਰੀ ਭੈਣ ਹੈ ਕਿਉਂਜੋ ਉਹ ਏਹ ਆਖਦਾ ਹੋਇਆ ਭੈ ਖਾਂਦਾ ਸੀ ਭਈ ਉਹ ਮੇਰੀ ਤੀਵੀਂ ਹੈ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ ਕਿਉਂਜੋ ਉਹ ਵੇਖਣ ਵਿੱਚ ਸੋਹਣੀ ਸੀ 8ਤਾਂ ਐਉਂ ਹੋਇਆ ਕਿ ਜਦ ਉਹ ਉੱਥੇ ਢੇਰ ਦਿਨ ਰਿਹਾ ਤਾਂ ਅਬੀਮਲਕ ਫ਼ਿਲਿਸਤੀਆਂ ਦੇ ਰਾਜਾ ਨੇ ਇੱਕ ਤਾਕੀ ਵਿੱਚ ਝਾਤੀ ਮਾਰਕੇ ਡਿੱਠਾ ਤਾਂ ਵੇਖੋ ਇਸਹਾਕ ਆਪਣੀ ਤੀਵੀਂ ਰਿਬਕਾਹ ਨਾਲ ਕਲੋਲ ਕਰ ਰਿਹਾ ਸੀ 9ਤਾਂ ਅਬੀਮਲਕ ਨੇ ਇਸਹਾਕ ਨੂੰ ਬੁਲਾਕੇ ਆਖਿਆ, ਵੇਖ ਉਹ ਸੱਚ ਮੁੱਚ ਤੇਰੀ ਤੀਵੀਂ ਹੈ ਅਰ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ? ਇਸਹਾਕ ਨੇ ਉਹ ਨੂੰ ਆਖਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਵਾਂ 10ਅਬੀਮਲਕ ਨੇ ਆਖਿਆ, ਤੈਂ ਸਾਡੇ ਨਾਲ ਏਹ ਕੀ ਕੀਤਾ? ਜੇ ਜ਼ਰਾਕੁ ਲੋਕਾਂ ਵਿੱਚੋਂ ਕੋਈ ਤੇਰੀ ਤੀਵੀਂ ਦੇ ਸੰਗ ਲੇਟਦਾ ਤਾਂ ਤੂੰ ਸਾਡੇ ਉੱਤੇ ਪਾਪ ਚੜ੍ਹਾਉਂਦਾ 11ਤਾਂ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਏਹ ਹੁਕਮ ਦਿੱਤਾ ਕਿ ਜੇ ਕੋਈ ਏਸ ਮਨੁੱਖ ਨੂੰ ਅਰ ਏਸ ਦੀ ਤੀਵੀਂ ਨੂੰ ਹੱਥ ਲਾਵੇਗਾ ਉਹ ਜ਼ਰੂਰ ਮਾਰਿਆ ਜਾਵੇਗਾ।। 12ਇਸਹਾਕ ਉਸ ਧਰਤੀ ਵਿੱਚ ਬੀ ਬੀਜਿਆ ਅਰ ਉਸੇ ਸਾਲ ਸੌ ਗੁਣਾ ਪਰਾਪਤ ਕੀਤਾ ਅਤੇ ਯਹੋਵਾਹ ਉਸ ਨੂੰ ਬਰਕਤ ਦਿੱਤੀ 13ਸੋ ਉਹ ਮਨੁੱਖ ਵਧ ਗਿਆ ਅਰ ਵਧਦਾ ਚਲਾ ਗਿਆ ਅਰ ਉਹ ਅੱਤ ਵੱਡਾ ਹੋ ਗਿਆ 14ਤਾਂ ਉਹ ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਬਹੁਤ ਸਾਰੇ ਟਹਿਲੂਆਂ ਦਾ ਮਾਲਕ ਹੋ ਗਿਆ ਅਤੇ ਫਿਲਿਸਤੀ ਉਸ ਤੋਂ ਸੜਨ ਲੱਗੇ 15ਅਰ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਦੇ ਟਹਿਲੂਆਂ ਨੇ ਉਹ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਸਨ ਫਿਲਿਸਤੀਆਂ ਨੇ ਬੰਦ ਕੀਤਾ ਅਰ ਮਿੱਟੀ ਨਾਲ ਭਰ ਦਿੱਤਾ 16ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾਹ ਕਿਉਂਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ 17ਤਦ ਇਸਹਾਕ ਉੱਥੋਂ ਚਲਾ ਗਿਆ ਅਰ ਗਰਾਰ ਦੇ ਬੇਟ ਵਿੱਚ ਆਪਣਾ ਤੰਬੂ ਲਾਇਆ ਅਰ ਉੱਥੇ ਟਿਕਿਆ 18ਤਾਂ ਇਸਹਾਕ ਨੇ ਪਾਣੀ ਦਿਆਂ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ ਅਰ ਜਿਹੜੇ ਫਲਿਸ਼ਤੀਆ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕੀਤੇ ਹੋਏ ਸਨ ਮੁੜਕੇ ਪੁੱਟਿਆ ਅਤੇ ਉਸ ਉਨ੍ਹਾਂ ਦੇ ਨਾਉਂ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ 19ਇਸਹਾਕ ਦੇ ਟਹਿਲੂਆਂ ਨੇ ਬੇਟ ਵਿੱਚ ਪੁੱਟਿਆ ਅਰ ਉਨ੍ਹਾਂ ਨੂੰ ਉੱਥੇ ਸੁੰਬ ਫੁੱਟਦੇ#26:19 ਜੀਉਂਦੇ । ਪਾਣੀ ਦਾ ਇੱਕ ਖੂਹ ਲੱਭਾ 20ਤਾਂ ਗਰਾਰ ਦੇ ਪਾਲੀ ਇਸਹਾਕ ਦੇ ਪਾਲੀਆਂ ਨੂੰ ਕੌੜੇ ਬਚਨ ਬੋਲੇ ਕਿ ਏਹ ਪਾਣੀ ਸਾਡਾ ਹੈ ਅਤੇ ਉਸ ਨੇ ਉਸ ਖੂਹ ਦਾ ਨਾਉਂ ਏਸਕ#26:20 ਝਗੜਾ । ਰੱਖਿਆ ਕਿਉਂਜੋ ਓਹ ਉਸ ਦੇ ਨਾਲ ਝਗੜਦੇ ਸਨ 21ਤਾਂ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਰ ਉਸ ਦੇ ਵਿਖੇ ਭੀ ਓਹ ਕੌੜੇ ਬਚਨ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਸਿਟਨਾ#26:21 ਵੈਰ । ਰੱਖਿਆ 22ਤਦ ਉਹ ਉੱਥੋਂ ਅੱਗੇ ਤੁਰ ਪਿਆ ਅਰ ਉਸ ਨੇ ਇੱਕ ਹੋਰ ਖੂਹ ਪੁੱਟਿਆ ਅਰ ਓਹ ਉਸ ਵਿਖੇ ਕੌੜੇ ਬਚਨ ਨਹੀਂ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਏਹ ਆਖਕੇ ਰਹੋਬੋਥ#26:22 ਮੋਕਲਾ । ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਮੋਕਲੀ ਥਾਂ ਦਿੱਤੀ ਹੈ ਅਰ ਅਸੀਂ ਏਸ ਧਰਤੀ ਵਿੱਚ ਫਲਾਂਗੇ।।
23ਜਾਂ ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ ਤਾਂ ਉੱਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਰ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ 24ਨਾ ਡਰ ਕਿਉਂਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਰ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ 25ਉਪਰੰਤ ਉਸ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਲਿਆ ਅਤੇ ਉੱਥੇ ਆਪਣਾ ਤੰਬੂ ਖੜਾ ਕੀਤਾ ਅਤੇ ਉੱਥੇ ਇਸਹਾਕ ਦੇ ਟਹਿਲੂਆਂ ਨੇ ਇੱਕ ਖੂਹ ਪੁੱਟਿਆ 26ਅਬੀਮਲਕ ਅਰ ਅਹੁੱਜ਼ਥ ਉਹ ਦਾ ਮਿੱਤ੍ਰ ਅਰ ਫੀਕੋਲ ਉਹ ਦੀ ਸੈਨਾ ਦਾ ਸਰਦਾਰ ਗਰਾਰ ਤੋਂ ਉਹ ਦੇ ਕੋਲ ਆਏ 27ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ ਜਦ ਕਿ ਤੁਸਾਂ ਮੇਰੇ ਨਾਲ ਵੈਰ ਕਰਕੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ? 28ਤਾਂ ਉਨ੍ਹਾਂ ਨੇ ਆਖਿਆ ਭਈ ਹੁਣ ਸਫਾਈ ਨਾਲ ਅਸਾਂ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਤਾਂ ਅਸਾਂ ਆਖਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਰ ਤੁਹਾਡੇ ਵਿੱਚ ਇੱਕ ਪਰਨ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ 29ਤੁਸੀਂ ਸਾਡੇ ਨਾਲ ਬੁਰਿਆਈ ਨਾ ਕਰਨੀ ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਰ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ। ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ 30ਤਾਂ ਉਹ ਨੇ ਓਹਨਾਂ ਦੀ ਦਾਉਤ ਕੀਤੀ ਅਰ ਉਨ੍ਹਾਂ ਨੇ ਖਾਧਾ ਪੀਤਾ 31ਅਰ ਸਵੇਰੇ ਉੱਠਕੇ ਹਰ ਇੱਕ ਨੇ ਆਪਣੇ ਭਰਾ ਨਾਲ ਸੌਂਹ ਖਾਧੀ ਅਰ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ 32ਉਸੇ ਦਿਨ ਐਉਂ ਹੋਇਆ ਕਿ ਇਸਹਾਕ ਦੇ ਟਹਿਲੂਆਂ ਨੇ ਆਕੇ ਉਸ ਖੂਹ ਦੇ ਵਿੱਖੇ ਜਿਹੜਾ ਉਨ੍ਹਾਂ ਪੁੱਟਿਆ ਸੀ ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਾ ਹੈ 33ਤਾਂ ਉਸ ਨੇ ਉਸ ਦਾ ਨਾਉਂ ਸ਼ਿਬਆਹ ਰੱਖਿਆ। ਏਸ ਕਾਰਨ ਉਸ ਨਗਰ ਦਾ ਨਾਉਂ ਅੱਜ ਤੀਕ ਬਏਰਸਬਾ ਹੈ।।
34ਜਾ ਏਸਾਓ ਚਾਲੀਆਂ ਵਰਿਹਾਂ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਰ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ 35ਅਤੇ ਏਹ ਇਸਹਾਕ ਅਰ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ।।

Okuqokiwe okwamanje:

ਉਤਪਤ 26: PUNOVBSI

Qhakambisa

Dlulisela

Kopisha

None

Ufuna ukuthi okuvelele kwakho kugcinwe kuwo wonke amadivayisi akho? Bhalisa noma ngena ngemvume