Mufananidzo weYouVersion
Mucherechedzo Wekutsvaka

ਲੂਕਾ 11

11
ਪ੍ਰਭੂ ਦੀ ਪ੍ਰਾਰਥਨਾ
1ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਕਰ ਹਟਿਆ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨਾ ਸਿਖਾ ਜਿਵੇਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਇਆ।” 2ਉਸ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ,
ਹੇ ਪਿਤਾ # 11:2 ਕੁਝ ਹਸਤਲੇਖਾਂ ਵਿੱਚ “ਹੇ ਪਿਤਾ” ਦੇ ਸਥਾਨ 'ਤੇ “ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈਂ” ਲਿਖਿਆ ਹੈ। ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ;
ਤੇਰਾ ਰਾਜ ਆਵੇ। # 11:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ 'ਤੇ ਵੀ ਹੋਵੇ” ਲਿਖਿਆ ਹੈ।
3 ਸਾਡੀ ਰੋਜ਼ ਦੀ ਰੋਟੀ ਹਰ
ਰੋਜ਼ ਸਾਨੂੰ ਦੇ।
4 ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂਕਿ ਅਸੀਂ ਵੀ ਆਪਣੇ ਹਰੇਕ ਅਪਰਾਧੀ ਨੂੰ ਮਾਫ਼ ਕਰਦੇ ਹਾਂ ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾ # 11:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਗੋਂ ਬੁਰਾਈ ਤੋਂ ਬਚਾ” ਲਿਖਿਆ ਹੈ। ।”
ਮੰਗੋ, ਲੱਭੋ ਅਤੇ ਖੜਕਾਓ
5ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਕਹੇ, ‘ਮਿੱਤਰਾ, ਮੈਨੂੰ ਤਿੰਨ ਕੁ ਰੋਟੀਆਂ ਦੇ, 6ਕਿਉਂਕਿ ਮੇਰਾ ਇੱਕ ਮਿੱਤਰ ਯਾਤਰਾ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਅੱਗੇ ਰੱਖਣ ਲਈ ਮੇਰੇ ਕੋਲ ਕੁਝ ਨਹੀਂ ਹੈ’; 7ਅਤੇ ਉਹ ਅੰਦਰੋਂ ਹੀ ਉੱਤਰ ਦੇਵੇ, ‘ਮੈਨੂੰ ਪਰੇਸ਼ਾਨ ਨਾ ਕਰ, ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਵਿੱਚ ਹਨ; ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ’। 8ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਉੱਠ ਕੇ ਇਸ ਲਈ ਨਹੀਂ ਦੇਵੇਗਾ ਕਿਉਂਕਿ ਉਹ ਉਸ ਦਾ ਮਿੱਤਰ ਹੈ, ਸਗੋਂ ਉਸ ਦੀ ਜ਼ਿੱਦ ਕਰਕੇ ਜਿੰਨੀ ਉਸ ਦੀ ਜ਼ਰੂਰਤ ਹੈ ਉੱਠ ਕੇ ਉਸ ਨੂੰ ਦੇਵੇਗਾ।
9 “ਮੈਂ ਤੁਹਾਨੂੰ ਕਹਿੰਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। 10ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ। 11ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜਿਸ ਦਾ ਪੁੱਤਰ ਮੱਛੀ ਮੰਗੇ ਅਤੇ ਉਹ ਮੱਛੀ ਦੇ ਥਾਂ ਉਸ ਨੂੰ ਸੱਪ ਦੇਵੇ? 12ਜਾਂ ਆਂਡਾ ਮੰਗੇ ਅਤੇ ਉਸ ਨੂੰ ਬਿੱਛੂ ਦੇਵੇ? 13ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!”
ਯਿਸੂ ਮਸੀਹ ਅਤੇ ਬਆਲਜ਼ਬੂਲ
14ਫਿਰ ਯਿਸੂ ਇੱਕ ਦੁਸ਼ਟ ਆਤਮਾ ਨੂੰ ਕੱਢ ਰਿਹਾ ਸੀ ਜੋ ਕਿ ਗੂੰਗੀ ਸੀ। ਤਦ ਇਸ ਤਰ੍ਹਾਂ ਹੋਇਆ ਕਿ ਜਦੋਂ ਦੁਸ਼ਟ ਆਤਮਾ ਨਿੱਕਲ ਗਈ ਤਾਂ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਰਹਿ ਗਏ। 15ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।” 16ਹੋਰਨਾਂ ਨੇ ਪਰਖਣ ਲਈ ਉਸ ਕੋਲੋਂ ਅਕਾਸ਼ ਤੋਂ ਇੱਕ ਚਿੰਨ੍ਹ ਮੰਗਿਆ। 17ਪਰ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ,“ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਹੜਾ ਘਰ ਆਪਣੇ ਹੀ ਵਿਰੁੱਧ ਹੋ ਜਾਵੇ, ਉਹ ਨਾਸ ਹੋ ਜਾਂਦਾ ਹੈ। 18ਜੇ ਸ਼ੈਤਾਨ ਆਪਣੇ ਹੀ ਵਿਰੁੱਧ ਹੋ ਜਾਵੇ ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ। 19ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਉਹੀ ਕਰਨਗੇ। 20ਪਰ ਜੇ ਮੈਂ ਪਰਮੇਸ਼ਰ ਦੀ ਉਂਗਲ#11:20 ਸਮਰੱਥਾਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 21ਜਦੋਂ ਕੋਈ ਤਾਕਤਵਰ ਵਿਅਕਤੀ ਹਥਿਆਰ ਲੈ ਕੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ-ਧਨ ਸੁਰੱਖਿਅਤ ਰਹਿੰਦਾ ਹੈ। 22ਪਰ ਜਦੋਂ ਕੋਈ ਉਸ ਨਾਲੋਂ ਵੀ ਤਾਕਤਵਰ ਵਿਅਕਤੀ ਹਮਲਾ ਕਰਕੇ ਉਸ ਨੂੰ ਜਿੱਤ ਲੈਂਦਾ ਹੈ ਤਾਂ ਉਹ ਉਸ ਦੇ ਉਨ੍ਹਾਂ ਹਥਿਆਰਾਂ ਨੂੰ ਖੋਹ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਦਾ ਭਰੋਸਾ ਸੀ ਅਤੇ ਉਸ ਦਾ ਮਾਲ ਲੁੱਟ ਕੇ ਵੰਡ ਦਿੰਦਾ ਹੈ। 23ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ।
ਭ੍ਰਿਸ਼ਟ ਆਤਮਾ ਦਾ ਮੁੜ ਆਉਣਾ
24 “ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਜਦੋਂ ਉਸ ਨੂੰ ਨਹੀਂ ਮਿਲਦਾ ਤਾਂ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਮੈਂ ਨਿੱਕਲੀ ਸੀ, ਮੁੜ ਜਾਵਾਂਗੀ’। 25ਤਦ ਉਹ ਆ ਕੇ ਉਸ ਨੂੰ ਝਾੜਿਆ ਸੁਆਰਿਆ ਪਾਉਂਦੀ ਹੈ। 26ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।”
ਧੰਨ ਕੌਣ ਹੈ?
27ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਰਿਹਾ ਸੀ ਤਾਂ ਭੀੜ ਵਿੱਚੋਂ ਕਿਸੇ ਔਰਤ ਨੇ ਉੱਚੀ ਅਵਾਜ਼ ਵਿੱਚ ਕਿਹਾ, “ਧੰਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਅਤੇ ਉਹ ਛਾਤੀਆਂ ਜਿਨ੍ਹਾਂ ਨੂੰ ਤੂੰ ਚੁੰਘਿਆ।” 28ਉਸ ਨੇ ਕਿਹਾ,“ਹਾਂ, ਪਰ ਉਹ ਹੋਰ ਵੀ ਧੰਨ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”
ਯੂਨਾਹ ਨਬੀ ਦਾ ਚਿੰਨ੍ਹ
29ਜਦੋਂ ਭੀੜ ਵਧਦੀ ਜਾਂਦੀ ਸੀ ਤਾਂ ਉਹ ਕਹਿਣ ਲੱਗਾ,“ਇਹ ਪੀੜ੍ਹੀ ਇੱਕ ਬੁਰੀ ਪੀੜ੍ਹੀ ਹੈ; ਇਹ ਚਿੰਨ੍ਹ ਭਾਲਦੀ ਹੈ, ਪਰ ਇਸ ਨੂੰ ਯੂਨਾਹ#11:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਬੀ” ਲਿਖਿਆ ਹੈ।ਦੇ ਚਿੰਨ੍ਹ ਤੋਂ ਇਲਾਵਾ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ। 30ਕਿਉਂਕਿ ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਇੱਕ ਚਿੰਨ੍ਹ ਠਹਿਰਿਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ। 31ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਖੜ੍ਹੀ ਹੋਵੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਸੀ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ। 32ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਨਾਲ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।
ਸਰੀਰ ਦਾ ਦੀਵਾ
33 “ਕੋਈ ਦੀਵਾ ਬਾਲ ਕੇ ਇਸ ਨੂੰ ਗੁਪਤ ਸਥਾਨ ਵਿੱਚ ਜਾਂ ਟੋਕਰੇ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ। 34ਸਰੀਰ ਦਾ ਦੀਵਾ ਤੇਰੀ ਅੱਖ ਹੈ। ਜਦੋਂ ਤੇਰੀ ਅੱਖ ਚੰਗੀ ਹੈ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੈ, ਪਰ ਜਦੋਂ ਅੱਖ ਬੁਰੀ ਹੈ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੈ। 35ਇਸ ਲਈ ਚੌਕਸ ਰਹਿ ਕਿ ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ। 36ਜੇ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਹਨੇਰਾ ਨਾ ਹੋਵੇ ਤਾਂ ਇਹ ਸਾਰਾ ਚਾਨਣਾ ਹੋਵੇਗਾ, ਜਿਵੇਂ ਕਿ ਦੀਵਾ ਆਪਣੇ ਚਾਨਣ ਨਾਲ ਤੈਨੂੰ ਰੋਸ਼ਨੀ ਦਿੰਦਾ ਹੈ।”
ਧਾਰਮਿਕ ਪਖੰਡ ਵਿਰੁੱਧ ਤਾੜਨਾ
37ਜਦੋਂ ਉਹ ਇਹ ਗੱਲਾਂ ਕਰ ਹਟਿਆ ਤਾਂ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਕਿ ਮੇਰੇ ਨਾਲ ਭੋਜਨ ਕਰ। ਤਦ ਉਹ ਅੰਦਰ ਜਾ ਕੇ ਭੋਜਨ ਕਰਨ ਬੈਠਾ। 38ਫ਼ਰੀਸੀ ਇਹ ਵੇਖ ਕੇ ਹੈਰਾਨ ਹੋਇਆ ਕਿ ਉਸ ਨੇ ਭੋਜਨ ਕਰਨ ਤੋਂ ਪਹਿਲਾਂ ਅਸ਼ਨਾਨ ਨਹੀਂ ਕੀਤਾ#11:38 ਅਰਥਾਤ ਵਿਧੀ ਅਨੁਸਾਰ ਹੱਥ ਨਹੀਂ ਧੋਤੇ39ਪਰ ਪ੍ਰਭੂ ਨੇ ਉਸ ਨੂੰ ਕਿਹਾ,“ਤੁਸੀਂ ਫ਼ਰੀਸੀ ਪਿਆਲੇ ਅਤੇ ਥਾਲੀ ਨੂੰ ਤਾਂ ਬਾਹਰੋਂ ਸਾਫ ਕਰਦੇ ਹੋ, ਪਰ ਤੁਹਾਡਾ ਅੰਦਰ ਲੁੱਟ ਅਤੇ ਦੁਸ਼ਟਤਾ ਨਾਲ ਭਰਿਆ ਹੈ। 40ਹੇ ਮੂਰਖੋ! ਜਿਸ ਨੇ ਬਾਹਰ ਨੂੰ ਬਣਾਇਆ ਹੈ ਕੀ ਉਸੇ ਨੇ ਅੰਦਰ ਨੂੰ ਵੀ ਨਹੀਂ ਬਣਾਇਆ? 41ਪਰ ਜੋ ਅੰਦਰ ਹੈ ਉਹ ਦਾਨ ਕਰ ਦਿਓ ਅਤੇ ਵੇਖੋ, ਤੁਹਾਡੇ ਲਈ ਸਭ ਕੁਝ ਸ਼ੁੱਧ ਹੈ। 42ਪਰ ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਹਰਮਲ ਅਤੇ ਹਰ ਤਰ੍ਹਾਂ ਦੇ ਸਾਗ-ਪੱਤ ਦਾ ਦਸਵੰਧ ਤਾਂ ਦਿੰਦੇ ਹੋ, ਪਰ ਪਰਮੇਸ਼ਰ ਦੇ ਪ੍ਰੇਮ ਅਤੇ ਉਸ ਦੇ ਨਿਆਂ ਦੀ ਉਲੰਘਣਾ ਕਰਦੇ ਹੋ; ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਵਿੱਚ ਵੀ ਕਮੀ ਨਾ ਆਉਣ ਦਿੰਦੇ। 43ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਬਜ਼ਾਰਾਂ ਵਿੱਚ ਸਲਾਮਾਂ ਪਸੰਦ ਕਰਦੇ ਹੋ। 44ਤੁਹਾਡੇ ਉੱਤੇ ਹਾਏ#11:44 ਕੁਝ ਹਸਤਲੇਖਾਂ ਵਿੱਚ “ਤੁਹਾਡੇ ਉੱਤੇ ਹਾਏ” ਦੇ ਸਥਾਨ 'ਤੇ “ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ!” ਲਿਖਿਆ ਹੈ।! ਕਿਉਂਕਿ ਤੁਸੀਂ ਉਨ੍ਹਾਂ ਗੁਪਤ ਕਬਰਾਂ ਵਰਗੇ ਹੋ, ਜਿਨ੍ਹਾਂ ਉੱਤੇ ਲੋਕ ਅਣਜਾਣੇ ਹੀ ਚੱਲਦੇ ਹਨ।”
45ਬਿਵਸਥਾ ਦੇ ਸਿਖਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਇਹ ਗੱਲਾਂ ਕਹਿ ਕੇ ਤੂੰ ਸਾਡਾ ਵੀ ਨਿਰਾਦਰ ਕਰਦਾ ਹੈਂ।” 46ਪਰ ਉਸ ਨੇ ਕਿਹਾ,“ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਵੀ ਹਾਏ! ਕਿਉਂਕਿ ਤੁਸੀਂ ਲੋਕਾਂ ਉੱਤੇ ਅਜਿਹੇ ਭਾਰ ਲੱਦਦੇ ਹੋ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਆਪਣੀ ਇੱਕ ਉਂਗਲ ਨਾਲ ਵੀ ਉਸ ਭਾਰ ਨੂੰ ਨਹੀਂ ਛੂੰਹਦੇ। 47ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ, ਪਰ ਤੁਹਾਡੇ ਹੀ ਪੁਰਖਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ। 48ਇਸ ਕਰਕੇ ਤੁਸੀਂ ਗਵਾਹ ਹੋ ਅਤੇ ਆਪਣੇ ਪੁਰਖਿਆਂ ਦੇ ਕੰਮਾਂ ਵਿੱਚ ਸਹਿਮਤ ਹੋ; ਕਿਉਂਕਿ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ, ਪਰ ਤੁਸੀਂ ਉਨ੍ਹਾਂ ਦੀਆਂ ਯਾਦਗਾਰਾਂ ਉਸਾਰਦੇ ਹੋ। 49ਇਸ ਲਈ ਪਰਮੇਸ਼ਰ ਦੀ ਬੁੱਧ ਨੇ ਕਿਹਾ, ‘ਮੈਂ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਭੇਜਾਂਗੀ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ 'ਤੇ ਅੱਤਿਆਚਾਰ ਕਰਨਗੇ ਅਤੇ ਕਈਆਂ ਨੂੰ ਮਾਰ ਸੁੱਟਣਗੇ’। 50ਤਾਂਕਿ ਉਨ੍ਹਾਂ ਸਾਰੇ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢ ਤੋਂ ਵਹਾਇਆ ਗਿਆ ਹੈ ਇਸ ਪੀੜ੍ਹੀ ਦੇ ਜਿੰਮੇ ਲਾਇਆ ਜਾਵੇ, 51ਅਰਥਾਤ ਹਾਬਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੱਕ, ਜਿਸ ਨੂੰ ਜਗਵੇਦੀ ਅਤੇ ਮੰਦਰ ਦੇ ਵਿਚਕਾਰ ਕਤਲ ਕੀਤਾ ਗਿਆ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਇਸੇ ਪੀੜ੍ਹੀ ਦੇ ਜਿੰਮੇ ਲਾਇਆ ਜਾਵੇਗਾ। 52ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਗਿਆਨ ਦੀ ਕੁੰਜੀ ਤਾਂ ਲੈ ਲਈ, ਪਰ ਤੁਸੀਂ ਆਪ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਪ੍ਰਵੇਸ਼ ਕਰਨ ਵਾਲਿਆਂ ਨੂੰ ਵੀ ਰੋਕ ਦਿੱਤਾ।”
53ਜਦੋਂ ਯਿਸੂ ਉੱਥੋਂ ਬਾਹਰ ਨਿੱਕਲਿਆ ਤਾਂ ਸ਼ਾਸਤਰੀ ਅਤੇ ਫ਼ਰੀਸੀ ਉਸ ਦਾ ਬਹੁਤ ਜ਼ਿਆਦਾ ਵਿਰੋਧ ਕਰਨ ਅਤੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਕਸਾਉਣ ਲੱਗੇ। 54ਉਹ ਉਸ ਦੇ ਮੂੰਹ ਦੀ ਕੋਈ ਗੱਲ ਫੜਨ ਦੀ ਤਾਕ ਵਿੱਚ ਸਨ#11:54 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤਾਂਕਿ ਉਸ 'ਤੇ ਦੋਸ਼ ਲਾ ਸਕਣ” ਲਿਖਿਆ ਹੈ।

Zvasarudzwa nguva ino

ਲੂਕਾ 11: PSB

Sarudza vhesi

Pakurirana nevamwe

Sarudza zvinyorwa izvi

None

Unoda kuti zviratidziro zvako zvichengetedzwe pamidziyo yako yose? Nyoresa kana kuti pinda