ਲੂਕਾ 3

3
ਯੂਹੰਨਾ ਬਪਤਿਸਮਾ ਦੇਣ ਵਾਲਾ। ਪ੍ਰਭੁ ਦੀ ਕੁਲਪੱਤ੍ਰੀ
1ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਹ ਦਾ ਭਾਈ ਫਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ 2ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ 3ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਭ ਦੇ ਦੇਸ਼ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ 4ਜਿਵੇਂ ਯਸਾਯਾਹ ਨਬੀ ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ,ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ 5ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ, 6ਅਤੇ ਸਭ ਸਰੀਰ ਪਰਮੇਸ਼ੁਰ ਦੀ ਮੁਕਤੀ ਵੇਖਣਗੇ 7ਤਦ ਉਸ ਉਨ੍ਹਾਂ ਮਹਾਇਣਾਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿਕਲੇ ਸਨ ਆਖਿਆ ਕਿ ਹੇ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ? 8ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ 9ਬਿਰਛਾਂ ਦੀ ਜੜ੍ਹ ਪੁਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ । ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ 10ਤਦ ਲੋਕਾਂ ਨੇ ਉਸ ਤੋਂ ਪੁੱਛਿਆ ਫਿਰ ਅਸੀਂ ਕੀ ਕਰੀਏ 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ ਜਿਹਦੇ ਕੋਲ ਨਹੀਂ ਹੈ ਅਤੇ ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰਾਂ ਕਰੇ 12ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹ ਨੂੰ ਕਿਹਾ, ਗੁਰੂ ਜੀ ਅਸੀ ਕੀ ਕਰੀਏ ? 13ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲ ਵਧੀਕ ਨਾ ਲਓ 14ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਅਸੀ ਭੀ ਕੀ ਕਰਿਏ ? ਉਸ ਨੇ ਉਨ੍ਹਾਂ ਨੂੰ ਆਖਿਆ, ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਊਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ ।।
15ਜਾਂ ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ ? 16ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਜੋਗ ਨਹੀਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ 17ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮਾ ਕਰੇ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁੱਝਣ ਵਾਲੀ ਨਹੀਂ ਫੂਕ ਦੇਊਗਾ 18ਫਿਰ ਉਹ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਰਿਹਾ 19ਪਰ ਰਾਜਾ ਹੇਰੋਦੇਸ ਨੇ ਆਪਣੇ ਭਾਈ ਦੀ ਤੀਵੀਂ ਹੇਰੋਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਹ ਦੇ ਕੋਲੋਂ ਮਲਾਮਤ ਉਠਾ ਕੇ 20ਸਭ ਤੋਂ ਵੱਧ ਇਹ ਭੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।।
21ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ 22ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉਤਰਿਆ ਅਤੇ ਇਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ,ਤੈਥੋਂ ਮੈਂ ਪਰਸਿੰਨ ਹਾਂ।।
23ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤ੍ਰ ਸੀ ਜਿਹੜਾ ਹੇਲੀ ਦਾ ਸੀ 24ਉਹ ਮੱਥਾਤ ਦਾ , ਉਹ ਲੇਵੀ ਦਾ, ਉਹ ਮਲਕੀ ਦਾ ,ਉਹ ਯੰਨਾਈ ਦਾ,ਉਹ ਯੂਸੁਫ ਦਾ 25ਉਹ ਮੱਤਿਥਯਾਹ ਦਾ, ਉਹ ਆਮੋਸ ਦਾ ,ਉਹ ਨਹੂਮ ਦਾ,ਉਹ ਹਸਲੀ ਦਾ, ਉਹ ਨੱਗਈ ਦਾ, 26ਉਹ ਮਾਹਥ ਦਾ, ਉਹ ਮੱਤਿਥਯਾਹ ਦਾ ,ਉਹ ਸ਼ਿਮਈ ਦਾ, ਉਹ ਯੋਸੇਕ ਦਾ ,ਉਹ ਯਹੂਦਾਹ ਦਾ, 27ਉਹ ਯੋਹਾਨਾਨ ਦਾ,ਉਹ ਰੇਸਹ ਦਾ,ਉਹ ਜ਼ਰੁੱਬਾਬਲ ਦਾ ,ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ, 28ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ 29ਉਹ ਯੋਸੇ ਦਾ ,ਉਹ ਅਲੀਅਜ਼ਰ ਦਾ,ਉਹ ਯੋਰਾਮ ਦਾ, ਉਹ ਮੱਤਾਥ ਦਾ,ਉਹ ਲੇਵੀ ਦਾ, 30ਉਹ ਸਿਮਓਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ, 31ਉਹ ਮਲਯੇ ਦਾ ,ਉਹ ਮੇਨਾਨ ਦਾ ,ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ 32ਉਹ ਯੱਸੀ ਦਾ ,ਉਹ ਓਬੇਦ ਦਾ , ਉਹ ਬੋਅਜ਼ ਦਾ, ਉਹ ਸਲਮੋਨ ਦਾ ,ਉਹ ਨਹਸ਼ੋਨ ਦਾ 33ਉਹ ਅੰਮੀਨਾਦਾਬ ਦਾ , ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ 34ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ 35ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ, 36ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, 37ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ, 38ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।।

Àwon tá yàn lọ́wọ́lọ́wọ́ báyìí:

ਲੂਕਾ 3: PUNOVBSI

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀